09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਮੁੱਖ ਮੰਤਰੀ ਨੇ ਸੋਧੇ ਹੋਏ ’ਟਰੈਕ ਐਂਡ ਟਰੇਸ’ ਸਿਸਟਮ ਅਤੇ ‘ਆਨਲਾਈਨ ਆਬਕਾ­ਰੀ ਸੇਵਾਵਾਂ’ ਦੀ ਸ਼ੁਰੂਆਤ ਕੀਤੀ

ਅਜੀਤ ਡੈਸਕ 12-07-2026
ਚੰਡੀਗੜ੍ਹ, 11 ਜੁਲਾਈ (ਰਾਮ ਸਿੰਘ ਬਰਾੜ) - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ਼ਨੀਵਾਰ ਨੂੰ ਰਾਜ ਦੇ ਆਬਕਾਰੀ ਪ੍ਰਸ਼ਾਸਨ ’ਚ ਡਿਜੀਟਲ ਤਬਦੀਲੀ ਦੀ ਦਿਸ਼ਾ ’ਚ ਇਕ ਹੋਰ ਵੱਡਾ ਕਦਮ ਚੁੱਕਦਿਆਂ ਸੋਧੇ ਹੋਏ ’ਟਰੈਕ ਐਂਡ ਟਰੇਸ’ ਸਿਸਟਮ ਅਤੇ ਆਨਲਾਈਨ ਆਬਕਾਰੀ ਸੇਵਾਵਾਂ ਦੀ ਸ਼ੁਰੂਆਤ ਕੀਤੀ ਹੈ। ਇਨ੍ਹਾਂ ਨਵੀਆਂ ਪਹਿਲਕਦਮੀਆਂ ਦਾ ਮੁੱਖ ਉਦੇਸ਼ ਤਕਨਾਲੋਜੀ-ਅਧਾਰਿਤ ਸ਼ਾਸਨ ਰਾਹੀਂ ਪਾਰਦਰਸ਼ਤਾ ਨੂੰ ਮਜ਼ਬੂਤ ਕਰਨਾ, ਰੈਗੂਲੇਟਰੀ ਨਿਗਰਾਨੀ ’ਚ ਸੁਧਾਰ ਲਿਆਉਣਾ, ਸਰਕਾਰੀ ਮਾਲ ਨੂੰ ਸੁਰੱਖਿਅਤ ਕਰਨਾ ਅਤੇ ਵਪਾਰ ਕਰਨ ਦੀ ਸੁਗਮਤਾ (ਈਜ਼ ਆਫ ਡੂਇੰਗ ਬਿਜ਼ਨਸ) ਨੂੰ ਪ੍ਰੋਤਸਾਹਿਤ ਕਰਨਾ ਹੈ । ਇਸ ਮੌਕੇ ਮੁੱਖ ਮੰਤਰੀ ਨੇ ਆਬਕਾਰੀ ਅਤੇ ਕਰਾਧਾਨ ਵਿਭਾਗ ਦੇ ਵਿਜ਼ਨ-2047 ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਨੇ ਵਿਭਾਗ ਨਾਲ ਸਬੰਧਤ ਸੀਐਮ-ਐਨਾਊਂਸਮੈਂਟ ਅਤੇ ਸੰਕਲਪ-ਪੱਤਰ ਦੀਆਂ ਘੋਸ਼ਣਾਵਾਂ ਦੀ ਵੀ ਪ੍ਰਗਤੀ ਰਿਪੋਰਟ ਲਈ। ਮੁੱਖ ਮੰਤਰੀ ਨੇ ਸ਼ਰਾਬ ਲਈ ਕਿਊਆਰ ਕੋਡ-ਅਧਾਰਿਤ ’ਟਰੈਕ ਐਂਡ ਟਰੇਸ’ ਸਿਸਟਮ ਦਾ ਇੱਕ ਉੱਨਤ ਵਰਜਨ ਪੇਸ਼ ਕੀਤਾ ਹੈ। ਇਸ ਸਿਸਟਮ ਤਹਿਤ ਡਿਸਟਿਲਰੀ ਅਤੇ ਬੋਤਲਿੰਗ ਤੋਂ ਲੈ ਕੇ ਥੋਕ ਅਤੇ ਪ੍ਰਚੂਨ ਵਿਕਰੀ ਤੱਕ, ਸ਼ਰਾਬ ਦੀ ਹਰ ਬੋਤਲ ’ਤੇ ਤਿੱਖੀ ਨਜ਼ਰ ਰੱਖੀ ਜਾ ਸਕੇਗੀ ਅਤੇ ਉਸਦੀ ਵਿਸ਼ੇਸ਼ ਪਛਾਣ ਕੀਤੀ ਜਾ ਸਕੇਗੀ। ਇਹ ਵਿਵਸਥਾ ਇਨਵੈਂਟਰੀ ਦੀ ਆਵਾਜਾਈ ’ਤੇ ਬਿਹਤਰ ਨਜ਼ਰ ਰੱਖਣ, ਆਬਕਾਰੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਨਾਜਾਇਜ਼ ਸ਼ਰਾਬ ਦੇ ਪ੍ਰਸਾਰ ’ਤੇ ਰੋਕ ਲਗਾ ਕੇ ਨਿਰਪੱਖ ਵਪਾਰ ਨੂੰ ਪ੍ਰੋਤਸਾਹਿਤ ਕਰੇਗੀ। ਇਸ ਤੋਂ ਇਲਾਵਾ, ਆਬਕਾਰੀ ਵਿਭਾਗ ਨੂੰ ਇਸ ਸਿਸਟਮ ਨਾਲ ਪੂਰੀ ਸਪਲਾਈ ਚੇਨ ਦੀ ਰੀਅਲ-ਟਾਈਮ ਨਿਗਰਾਨੀ ਕਰਨ, ਟੈਕਸ ਚੋਰੀ ਅਤੇ ਤਸਕਰੀ ਖਿਲਾਫ ਕਾਰਵਾਈ ਨੂੰ ਮਜ਼ਬੂਤ ਕਰਨ, ਡਾਟਾ-ਅਧਾਰਿਤ ਫੈਸਲੇ ਲੈਣ ਅਤੇ ਰਾਜ ਦੇ ਮਾਲੀ ਨੂੰ ਸੁਰੱਖਿਅਤ ਕਰਨ ਵਿੱਚ ਵੱਡੀ ਮਦਦ ਮਿਲੇਗੀ। ਮੁੱਖ ਮੰਤਰੀ ਵਲੋਂ ਸ਼ੁਰੂ ਕੀਤੀ ਗਈ ਇਹ ਤਕਨੀਕ-ਅਧਾਰਿਤ ਪਹਿਲਕਦਮੀ ਪਾਰਦਰਸ਼ੀ ਪ੍ਰਸ਼ਾਸਨ, ਪ੍ਰਭਾਵੀ ਨਿਯਮ ਅਤੇ ਆਬਕਾਰੀ ਮਾਲੀ ’ਚ ਲਗਾਤਾਰ ਵਾਧੇ ਲਈ ਡਿਜੀਟਲ ਗਵਰਨੈਂਸ ਦੀ ਵਰਤੋਂ ਕਰਨ ਦੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ । ਆਬਕਾਰੀ ਰੈਗੂਲੇਟਰੀ ਪ੍ਰਕਿਰਿਆਵਾਂ ਦੇ ਡਿਜੀਟਾਈਜ਼ੇਸ਼ਨ ਨੂੰ ਅੱਗੇ ਵਧਾਉਂਦੇ ਹੋਏ ਮੁੱਖ ਮੰਤਰੀ ਨੇ 8 ਨਵੀਆਂ ਆਨਲਾਈਨ ਆਬਕਾਰੀ ਸੇਵਾਵਾਂ ਵੀ ਲਾਂਚ ਕੀਤੀਆਂ ਹਨ, ਜਿਸ ਨਾਲ ਹੁਣ ਵੱਖ-ਵੱਖ ਲਾਇਸੰਸਾਂ ਅਤੇ ਪ੍ਰਵਾਨਗੀਆਂ ਲਈ ਆਨਲਾਈਨ ਅਤੇ ਪੇਪਰਲੈਸ ਸੇਵਾ ਵੰਡ ਦਾ ਦਾਇਰਾ ਵਧ ਗਿਆ ਹੈ । ਇਨ੍ਹਾਂ ਆਨਲਾਈਨ ਸੇਵਾਵਾਂ ’ਚ ਇੱਕ ਮਹੱਤਵਪੂਰਨ ਜੋੜ ਅਸਥਾਈ ਸ਼ਰਾਬ ਪਰੋਸਣ ਦੇ ਲਾਇਸੰਸ ਦੀ ਗ੍ਰਾਂਟ ਹੈ। ਇਹ ਸੇਵਾ ਸਮਾਜਿਕ ਅਤੇ ਪਬਲਿਕ ਸਮਾਰੋਹਾਂ ਜਿਵੇਂ ਕਿ ਪ੍ਰੋਗਰਾਮਾਂ, ਸੰਗੀਤ ਸਮਾਰੋਹਾਂ, ਪ੍ਰਦਰਸ਼ਨੀਆਂ ਅਤੇ ਇਸੇ ਤਰ੍ਹਾਂ ਦੇ ਮੌਕਿਆਂ ਲਈ ਅਸਥਾਈ ਸ਼ਰਾਬ ਪਰੋਸਣ ਦੇ ਲਾਇਸੰਸ ਨੂੰ ਆਨਲਾਈਨ ਪ੍ਰਾਪਤ ਕਰਨ ਦੀ ਸਹੂਲਤ ਪ੍ਰਦਾਨ ਕਰਦੀ ਹੈ। ਇਹ ਆਨਲਾਈਨ ਸਿਸਟਮ ਲਾਇਸੰਸਿੰਗ ਪ੍ਰਕਿਰਿਆ ਨੂੰ ਸਰਲ ਬਣਾਵੇਗਾ, ਪਾਲਣਾ ਦੇ ਬੋਝ ਨੂੰ ਘੱਟ ਕਰੇਗਾ ਅਤੇ ਬਿਨੈਕਾਰਾਂ ਲਈ ਵਪਾਰ ਕਰਨ ਦੀ ਸੁਗਮਤਾ ਨੂੰ ਵਧਾਏਗਾ। ਇਸ ਮੌਕੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਡਿਪਾਰਟਮੈਂਟ ਆਫ ਫਿਊਚਰ ਦੀ ਪ੍ਰਧਾਨ ਸਕੱਤਰ ਸ਼੍ਰੀਮਤੀ ਅਮਨੀਤ ਪੀ. ਕੁਮਾਰ, ਆਬਕਾਰੀ ਅਤੇ ਕਾਰਾਧਾਨ ਵਿਭਾਗ ਦੀ ਕਮਿਸ਼ਨਰ ਅਤੇ ਸਕੱਤਰ ਸ਼੍ਰੀਮਤੀ ਆਸ਼ਿਮਾ ਬਰਾੜ, ਹਰਿਆਣਾ ਬਿਜਲੀ ਪ੍ਰਸਾਰਣ ਨਿਗਮ ਦੇ ਪ੍ਰਬੰਧ ਨਿਦੇਸ਼ਕ ਡਾ. ਆਦਿਤਆ ਦਹੀਆ, ਆਬਕਾਰੀ ਅਤੇ ਕਰਾਧਾਨ ਵਿਭਾਗ ਦੇ ਕਮਿਸ਼ਨਰ ਵਿਨੇ ਪ੍ਰਤਾਪ ਸਿੰਘ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ ।
ਪਿਛਲੀ ਖ਼ਬਰ ਸਾਈਬਰ ਸੁਰੱਖਿਅਤ ਵਿਵਸਥਾ ਮਜ਼ਬੂਤ ਕਰਨ ਲਈ ਹਰਿਆਣਾ ਨੇ ਕੀਤੀ ਪਹਿਲ ਅਗਲੀ ਖ਼ਬਰ ‘ਆਪ’ ਆਗੂ ਅਮਨ ਟੱਕਰ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।