03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਵਲੋਂ ਪਦਮਸ੍ਰੀ ਹੰਸ ਰਾਜ ਹੰਸ, ਗੁਰਪ੍ਰੀਤ ਘੁੱਗੀ, ਮਾਨ ਮਰਾੜਾਂਵਾਲਾ, ਮੁਹੰਮਦ ਸਦੀਕ ਸਮੇਤ 21 ਸ਼ਖ਼ਸੀਅਤਾਂ ‘ਵਿਰਸੇ ਦੇ ਵਾਰਿਸ’ ਐਵਾਰਡ ਨਾਲ ਸਨਮਾਨੇ ਜਾਣਗੇ-ਡਾ. ਸੁਖਮਿੰਦਰ ਕੌਰ ਬਰਾੜ

ਅਜੀਤ ਡੈਸਕ 21-07-2026
ਚੰਡੀਗੜ੍ਹ, 20 ਜੁਲਾਈ (ਅਜੀਤ ਬਿਊਰੋ)- ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਦੀ ਚੇਅਰਪਰਸਨ ਡਾ. ਸੁਖਮਿੰਦਰ ਕੌਰ ਬਰਾੜ (ਸੁੱਖੀ ਬਰਾੜ) ਵਲੋਂ ਕਿਹਾ ਗਿਆ ਕਿ ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਵਲੋਂ ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਆਪਣੇ ਪੰਜਾਬੀ ਸੱਭਿਆਚਾਰ, ਮਾਂ ਬੋਲੀ, ਵਿਰਸੇ ਤੇ ਵਿਰਾਸਤ ਨਾਲ ਜੋੜਨ ਦੇ ਯਤਨ ਵਜੋਂ ਬੱਚਿਆਂ ਨੂੰ ਵਰਕਸ਼ਾਪਾਂ ਅਤੇ ਸੰਗੀਤਕ ਟਰੇਨਿੰਗ ਦੇ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਡਾ. ਸੁਖਮਿੰਦਰ ਕੌਰ ਬਰਾੜ ਨੇ ਦੱਸਿਆ ਕਿ ਇਸ ਮੌਕੇ ਕੀਤੇ ਜਾ ਰਹੇ ਸਨਮਾਨ ਸਮਾਰੋਹ ਦੌਰਾਨ ਜਿੱਥੇ ਅਕੈਡਮੀ ਦੇ ਆਪਣੇ ਤਿਆਰ ਕੀਤੇ ਕਲਾਕਾਰ ਦਰਸ਼ਕਾਂ ਸਾਹਮਣੇ ਆਪੋ-ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ, ਉੱਥੇ ਪੰਜਾਬੀ ਮਾਂ ਬੋਲੀ, ਪੰਜਾਬੀ ਸੱਭਿਆਚਾਰ, ਵਿਰਸੇ ਅਤੇ ਵਿਰਾਸਤ ਨੂੰ ਪ੍ਰਫੁੱਲਿਤ ਕਰਨ ਹਿੱਤ ਪੰਜਾਬੀ ਸੰਗੀਤ, ਫ਼ਿਲਮ,ਥੀਏਟਰ ਅਤੇ ਹੋਰ ਵੱਖ ਵੱਖ ਖੇਤਰਾਂ ਵਿਚ ਪਾਏ ਗਏ ਵੱਡਮੁਲੇ ਯੋਗਦਾਨ ਬਦਲੇ ਵੱਖ ਵੱਖ ਖੇਤਰਾਂ ਦੀਆਂ 21 ਮਹਾਨ ਸ਼ਖ਼ਸੀਅਤਾਂ ਨੂੰ ‘ਵਿਰਸੇ ਦੇ ਵਾਰਿਸ’ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ ਇਨ੍ਹਾਂ ਵਿਚ ਪਦਮਸ੍ਰੀ ਹੰਸ ਰਾਜ ਹੰਸ,ਗੁਰਪ੍ਰੀਤ ਘੁੱਗੀ, ਸ਼ਵਿੰਦਰ ਮਾਹਲ, ਮਲਕੀਤ ਰੌਣੀ, ਬਾਬੂ ਸਿੰਘ ਮਾਨ ਮਰਾੜਾਂਵਾਲਾ, ਮੁਹੰਮਦ ਸਦੀਕ, ਨੀਨਾ ਟਿਵਾਣਾ, ਪਦਮਸ਼੍ਰੀ ਨਿਰਮਲ ਰਿਸ਼ੀ, ਡਾ. ਦੀਪਕ ਮਨਮੋਹਨ, ਹਰਦੀਪ, ਪੰਮੀ ਬਾਈ, ਸੁਨੀਤਾ ਧੀਰ, ਬੀਬੀ ਰਣਜੀਤ ਕੌਰ, ਬੀ.ਐੱਨ ਸ਼ਰਮਾ, ਜਤਿੰਦਰ ਕੌਰ, ਗੁਰਪ੍ਰੀਤ ਭੰਗੂ, ਗੁਲਸ਼ਨ ਕੋਮਲ, ਅਮਰ ਨੂਰੀ, ਅਜਾਇਬ ਸਿੰਘ ਔਜਲਾ, ਡੌਲੀ ਗੁਲੇਰੀਆ, ਅਤੁੱਲ ਸ਼ਰਮਾ ਦੇ ਨਾਮ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਅਕੈਡਮੀ ਵਲੋਂ ਨਵੀਂ ਪੀੜ੍ਹੀ ਦੇ ਇਨ੍ਹਾਂ ਬੱਚਿਆਂ ਨੂੰ ਮਹੀਨਿਆਂ ਬੱਧੀ ਟਰੇਨਿੰਗ ਦੇ ਕੇ ਪੰਜਾਬੀ ਫੋਕ ਸੰਗੀਤ ਗਾਉਣ ਦੇ ਸਮਰੱਥ ਬਣਾਇਆ ਗਿਆ ਹੈ। ਇਨ੍ਹਾਂ ਬੱਚਿਆਂ ਦੀ ਸੰਗੀਤਕ ਪ੍ਰਤਿਭਾ ਨੂੰ ਲੋਕਾਂ ਸਾਹਮਣੇ ਲਿਆਉਣ ਦੇ ਮੰਤਵ ਵਜੋ 25 ਜੁਲਾਈ ਨੂੰ ਰਾਣੀ ਲਕਸ਼ਮੀ ਬਾਈ ਆਡੀਟੋਰੀਅਮ, ਸੈਕਟਰ-38, ਚੰਡੀਗੜ੍ਹ ਵਿਖੇ ਸ਼ਾਮ 4 ਵਜੇ ਤੋਂ ਇਕ ਵਿਲੱਖਣ ਸੱਭਿਆਚਾਰਕ ਪ੍ਰੋਗਰਾਮ ਅਤੇ ਸਨਮਾਨ ਸਮਾਰੋਹ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਸਿੱਧ ਫ਼ਿਲਮੀ ਅਦਾਕਾਰ ਮਲਕੀਤ ਰੌਣੀ ਅਤੇ ਪ੍ਰਸਿੱਧ ਗੀਤਕਾਰ ਭੱਟੀ ਭੜੀਵਾਲਾ ਇਸ ਪ੍ਰੋਗਰਾਮ ਦੀ ਮੁੱਖ ਸੰਚਾਲਕ ਦੀਆਂ ਭੂਮਿਕਾ ਨਿਭਾਉਣਗੇ।
ਪਿਛਲੀ ਖ਼ਬਰ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਨਵੀਂ ਮੈਂਬਰਸ਼ਿਪ ਦੀ ਤਾਰੀਕ ’ਚ ਕੀਤਾ 31 ਤੱਕ ਵਾਧਾ ਅਗਲੀ ਖ਼ਬਰ ਗਊਸ਼ਾਲਾਵਾਂ ਨੂੰ ਆਤਮ-ਨਿਰਭਰ ਤੇ ਮਜ਼ਬੂਤ ਬਣਾਉਣ ਲਈ ਪ੍ਰਭਾਵੀ ਯੋਜਨਾਵਾਂ ਲਾਗੂ-ਮੁੱਖ ਮੰਤਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।