03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਜਾਣ-ਪਛਾਣ ਵਾਲੇ ਦਾ ਭੇਸ ਧਾਰ ਕੇ 4.50 ਲੱਖ ਰੁਪਏ ਦੀ ਸਾਈਬਰ ਠੱਗੀ

ਅਜੀਤ ਡੈਸਕ 21-07-2026
ਚੰਡੀਗੜ੍ਹ, 20 ਜੁਲਾਈ (ਕਪਿਲ ਵਧਵਾ)–ਸਾਈਬਰ ਠੱਗਾਂ ਵਲੋਂ ਜਾਣ-ਪਛਾਣ ਵਾਲੇ ਦਾ ਭੇਸ ਧਾਰ ਕੇ ਇਕ ਵਿਅਕਤੀ ਨਾਲ 4.50 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਚੰਡੀਗੜ੍ਹ ਦੇ ਸਾਈਬਰ ਕ੍ਰਾਈਮ ਪੁਲਿਸ ਥਾਣੇ ਵਿਚ ਅਣਪਛਾਤੇ ਵਿਅਕਤੀ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀ.ਐਨ.ਐਸ.) ਦੀਆਂ ਧਾਰਾਵਾਂ 318(4), 319(2), 336(3), 338, 340(2) ਅਤੇ 61(2) ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਧਨਾਸ ਸਥਿਤ ਹਾਊਸਿੰਗ ਬੋਰਡ ਕਾਲੋਨੀ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਕ ਅਣਪਛਾਤੇ ਵਿਅਕਤੀ ਨੇ ਉਸ ਦੇ ਜਾਣ-ਪਛਾਣ ਵਾਲੇ ਦਾ ਭੇਸ ਧਾਰ ਕੇ ਧੋਖਾਧੜੀ ਨਾਲ ਉਸ ਤੋਂ 4 ਲੱਖ 50 ਹਜ਼ਾਰ ਰੁਪਏ ਹੜੱਪ ਕਰ ਲਏ। ਪੁਲਿਸ ਵਲੋਂ ਮਾਮਲਾ ਦਰਜ ਕਰਕੇ ਸਾਈਬਰ ਠੱਗ ਦੀ ਪਛਾਣ ਕਰਨ ਅਤੇ ਰਕਮ ਦੇ ਲੈਣ-ਦੇਣ ਸਬੰਧੀ ਤਕਨੀਕੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ।
ਪਿਛਲੀ ਖ਼ਬਰ ਨੀਰਜ ਕਾਂਸਲ ਦੀ ਜ਼ਮਾਨਤ ਅਰਜ਼ੀ ’ਤੇ ਐੱਮ. ਆਰ. ਆਈ. ਤੇ ਮੈਡੀਕਲ ਬੋਰਡ ਦੀ ਰਿਪੋਰਟ ਦੇ ਆਧਾਰ ’ਤੇ ਹੋਵੇਗਾ ਫ਼ੈਸਲਾ ਅਗਲੀ ਖ਼ਬਰ ਗਲੋਬ ਟੋਯੋਟਾ ਨੇ ਬਾਇਓਟ੍ਰੇਡਐਕਸ ਨਾਲ ਕੀਤੀ ਸਾਂਝੇਦਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।