02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਲਾਇਨਜ਼ ਕਲੱਬ ਚੰਡੀਗੜ੍ਹ ਗ੍ਰੇਟਰ ਨੇ ਸਰਕਾਰੀ ਮਾਡਲ ਹਾਈ ਸਕੂਲ ਕਰਸਨ ਵਿਖੇ ਫਲਦਾਰ ਤੇ ਛਾਂਦਾਰ ਬੂਟੇ ਲਾਏ

ਅਜੀਤ ਡੈਸਕ 26-07-2026
ਚੰਡੀਗੜ੍ਹ, 25 ਜੁਲਾਈ (ਸੁਖਵਿੰਦਰ ਸਿੰਘ ਸ਼ਾਨ)-ਸਰਕਾਰੀ ਮਾਡਲ ਹਾਈ ਸਕੂਲ ਕਰਸਨ (ਰਾਮ ਦਰਬਾਰ ਫ਼ੇਜ਼ 1) ਚੰਡੀਗੜ੍ਹ ਵਿਖੇ ਲਾਇਨਜ਼ ਕਲੱਬ ਚੰਡੀਗੜ੍ਹ ਗ੍ਰੇਟਰ ਵਲੋਂ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੌਰਾਨ ਲਾਇਨਜ਼ ਕਲੱਬ ਚੰਡੀਗੜ੍ਹ ਗ੍ਰੇਟਰ ਵਲੋਂ ਕਲੱਬ ਦੇ ਪ੍ਰਧਾਨ ਲਾਇਨ ਅਜੈ ਗੁਪਤਾ ਤੇ ਸਕੱਤਰ ਲਾਇਨ ਵਿਜੇ ਪੁਨਿਆਨੀ ਦੀ ਅਗਵਾਈ ਵਿਚ ਸਕੂਲ ਦੇ ਵਿਦਿਆਰਥੀਆਂ ਨੂੰ ਵਾਤਾਵਰਨ ਸੁਰੱਖਿਆ ਤੇ ਰੁੱਖਾਂ ਦੀ ਮਹੱਤਤਾ ਬਾਰੇ ਵਿਸਥਾਰ ਵਿਚ ਦੱਸਿਆ। ਉਪਰੰਤ ਸਕੂਲ ਦੇ ਵਿਹੜੇ ਵਿਚ ਨਿੰਮ, ਪਿੱਪਲ ਤੇ ਬੋਹੜ ਵਰਗੇ ਉੱਚ ਆਕਸੀਜਨ ਵਾਲੇ ਛਾਂਦਾਰ ਰੁੱਖਾਂ ਦੇ ਨਾਲ-ਨਾਲ ਅੰਬ, ਸਪੋਟਾ ਤੇ ਲੀਚੀ ਵਰਗੇ ਫਲਦਾਰ ਰੁੱਖਾਂ ਦੇ ਕਰੀਬ 100 ਬੂਟੇ ਲਾਏ ਗਏ। ਇਹ ਬੂਟੇ ਭਵਿੱਖ ਵਿਚ ਨਾ ਸਿਰਫ਼ ਸਕੂਲ ਦੇ ਵਿਹੜੇ ਨੂੰ ਸੁੰਦਰ ਬਣਾਉਣਗੇ, ਸਗੋਂ ਰਾਮ ਦਰਬਾਰ ਦੇ ਨਿਵਾਸੀਆਂ ਅਤੇ ਵਿਦਿਆਰਥੀਆਂ ਨੂੰ ਭਰਪੂਰ ਸ਼ੁੱਧ ਆਕਸੀਜਨ, ਛਾਂ ਤੇ ਸਾਫ਼ ਵਾਤਾਵਰਨ ਵੀ ਪ੍ਰਦਾਨ ਕਰਨਗੇ। ਲਾਇਨਜ਼ ਕਲੱਬ ਚੰਡੀਗੜ੍ਹ ਗ੍ਰੇਟਰ ਦੇ ਸੰਸਥਾਪਕ ਮੈਂਬਰਾਂ ਵਿਚੋਂ ਇਕ ਅਤੇ ਚੰਡੀਗੜ੍ਹ ਵਿਚ ਲਾਇਨਜ਼ ਕਲੱਬ ਦੀ ਸਥਾਪਨਾ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਲਾਇਨ ਡਾ. ਰਣਵੀਰ ਉੱਪਲ (ਪੀ. ਐਮ. ਜੇ. ਐਫ.) ਇਸ ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਨ੍ਹਾਂ ਤੋਂ ਇਲਾਵਾ ਲਾਇਨ ਸਤੀਸ਼ ਭਾਸਕਰ (ਖੇਤਰ ਚੇਅਰਮੈਨ), ਲਾਇਨ ਕੇ. ਕੇ. ਸਿੰਗਲਾ (ਜ਼ੋਨ ਚੇਅਰਮੈਨ), ਲਾਇਨ ਡਾ. ਅਮਰਜੋਤ ਸਿੰਘ (ਪੀ. ਐਮ. ਜੇ. ਐਫ.), ਲਾਇਨ ਸੁਸ਼ੀਲ ਕਪੂਰ (ਐਮ. ਜੇ. ਐਫ.), ਲਾਇਨ ਵਿਜੇ ਮੇਹਨ (ਪੀ. ਐਮ. ਜੇ. ਐਫ.), ਲਾਇਨ ਸੋਨੀਆ ਅਰੋੜਾ (ਐਮ. ਜੇ. ਐਫ.), ਲਾਇਨ ਬਲਦੇਵ ਨਾਰੰਗ (ਐਮ. ਜੇ. ਐਫ.), ਲਾਇਨ ਰਵਿੰਦਰ ਸਿੰਘ ਬਮਰਾ (ਐਮ. ਜੇ. ਐਫ.), ਲਾਇਨ ਪ੍ਰੀਤਮ ਸਿੰਘ, ਲਾਇਨ ਐਨ. ਕੇ. ਚਾਵਲਾ, ਲਾਇਨ ਸੰਦੀਪ ਬਮਰਾ, ਲਾਇਨ ਸੰਦੀਪ ਗੁਪਤਾ, ਲਾਇਨ ਗੋਪਾਲ ਗੁਪਤਾ ਤੇ ਲਾਇਨ ਅਨਿਲ ਪ੍ਰਿੰਸ ਸਮੇਤ ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਦਨ ਸਿੰਘ, ਜਨਰਲ ਸਕੱਤਰ ਲੇਖ ਰਾਮ, ਸੰਗਠਨ ਸਕੱਤਰ ਈਸ਼ਵਰ ਸਿੰਘ ਤੇ ਲਕਸ਼ਮੀ ਨਰਾਇਣ ਨੇ ਵੀ ਬੂਟੇ ਲਗਾਉਣ ਵਿਚ ਉਤਸ਼ਾਹ ਨਾਲ ਹਿੱਸਾ ਲਿਆ। ਸਕੂਲ ਦੇ ਈਕੋ ਕਲੱਬ ਇੰਚਾਰਜ ਸੁਗੰਥਾ ਸ਼ਰਮਾ ਦੀ ਅਗਵਾਈ ਵਿਚ ਸੈਂਕੜੇ ਸਕੂਲੀ ਬੱਚਿਆਂ ਨੇ ਵੀ ਇਸ ਮੁਹਿੰਮ ਵਿਚ ਸਰਗਰਮੀ ਨਾਲ ਹਿੱਸਾ ਲਿਆ। ਸਕੂਲ ਪ੍ਰਿੰਸੀਪਲ ਡਾ. ਧਰਮਿੰਦਰ ਸ਼ਾਸਤਰੀ ਨੇ ਲਾਇਨ ਅਜੈ ਗੁਪਤਾ ਅਤੇ ਲਾਇਨਜ਼ ਕਲੱਬ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ‘ਗਿੰਨੀ ਮੈਮੋਰੀਅਲ ਅੰਡਰ-16 ਕ੍ਰਿਕਟ ਟੂਰਨਾਮੈਂਟ 27 ਤੋਂ ਸ਼ੁਰੂ 10 ਟੀਮਾਂ ਲੈਣਗੀਆਂ ਹਿੱਸਾ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੀ ਪ੍ਰੋਫੈਸਰ ਨੂੰ ‘ਬੀਬੀ ਜਗੀਰ ਕੌਰ ਸੰਧੂ ਸਰਵੋਤਮ ਮਹਿਲਾ ਪੁਰਸਕਾਰ’ ਨਾਲ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।