02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਏਅਰਪੋਰਟ ਰੋਡ ਤੋਂ ਸੈਕਟਰ 80/81 ਰਾਹੀਂ ਵੇਵ ਅਸਟੇਟ ਨੂੰ ਜੋੜਨ ਵਾਲੇ ਅਧੂਰੇ ਪੁਲ ਕਾਰਨ ਹਜ਼ਾਰਾਂ ਲੋਕ ਹੋ ਰਹੇ ਨੇ ਪ੍ਰੇਸ਼ਾਨ

ਅਜੀਤ ਡੈਸਕ 01-08-2026
ਐੱਸ. ਏ. ਐੱਸ. ਨਗਰ, 31 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)- ਏਅਰਪੋਰਟ ਰੋਡ (ਸੈਕਟਰ-67/66) ਤੋਂ ਸੈਕਟਰ 80/81 ਰਾਹੀਂ ਵੇਵ ਅਸਟੇਟ ਸੈਕਟਰ-85/84 ਨੂੰ ਜੋੜਨ ਵਾਲੇ ਪੁਲ ਦੇ ਪਿਛਲੇ 7-8 ਸਾਲਾਂ ਤੋਂ ਲਟਕ ਰਹੇ ਨਿਰਮਾਣ ਕਾਰਜਾਂ ਕਾਰਨਾਂ ਹਜ਼ਾਰਾਂ ਲੋਕਾਂ ਨੂੰ ਰੋਜ਼ਾਨਾ ਲੰਮਾ ਪੈਂਡਾ ਤੈਅ ਕਰਨ, ਟ੍ਰੈਫ਼ਿਕ ਜਾਮ, ਸਮੇਂ ਦੀ ਬਰਬਾਦੀ ਤੇ ਵਾਧੂ ਇੰਧਨ ਖ਼ਰਚ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਣਾ ਬਣਦਾ ਹੈ ਕਿ ਇਹ ਪੁਲ ਮੁਹਾਲੀ ਦੇ ਸਭ ਤੋਂ ਮਹੱਤਵਪੂਰਨ ਆਵਾਜਾਈ ਪ੍ਰਾਜੈਕਟਾਂ ‘ਚੋਂ ਇਕ ਹੈ, ਪਰ ਕਈ ਸਾਲਾਂ ਬੀਤ ਜਾਣ ਦੇ ਬਾਵਜੂਦ ਇਸ ਨੂੰ ਲੋਕਾਂ ਲਈ ਚਾਲੂ ਨਹੀਂ ਕੀਤਾ ਗਿਆ, ਜਿਸ ਕਾਰਨ ਵੇਵ ਅਸਟੇਟ, ਸੈਕਟਰ-84, 85, ਸੈਕਟਰ-80, 81 ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਸਨੀਕਾਂ ਨੂੰ ਆਵਾਜਾਈ ਪੱਖੋਂ ਰੋਜ਼ਾਨਾ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮਸਲੇ ‘ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਅਤੇ ਕੌਂਸਲਰ ਗੁਰਪ੍ਰੀਤ ਕੌਰ ਉੱਭਾ ਨੇ ਕਿਹਾ ਕਿ ਇਸ ਪੁਲ ਦੇ ਚਾਲੂ ਹੋਣ ਨਾਲ ਇਕ ਪਾਸੇ ਬਨੂੰੜ-ਲਾਂਡਰਾਂ ਰੋਡ ਅਤੇ ਦੂਜੇ ਪਾਸੇ ਚੰਡੀਗੜ੍ਹ ਦੇ ਮੱਧ ਮਾਰਗ ਨਾਲ ਸਿੱਧੀ ਕੁਨੈਕਟੀਵਿਟੀ ਸਥਾਪਿਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਪੁਲ ਦੇ ਮੁਕੰਮਲ ਹੋਣ ਨਾਲ ਕਈ ਸਰਕਾਰੀ ਦਫ਼ਤਰਾਂ, ਵਿੱਦਿਅਕ ਸੰਸਥਾਵਾਂ, ਸਿਹਤ ਸੇਵਾਵਾਂ ਅਤੇ ਹੋਰ ਮਹੱਤਵਪੂਰਨ ਅਦਾਰਿਆਂ ਨੂੰ ਵੀ ਸਿੱਧੀ ਅਤੇ ਤੇਜ਼ ਕੁਨੈਕਟੀਵਿਟੀ ਮਿਲੇਗੀ। ਉਨ੍ਹਾਂ ਮੁੱਖ ਮੰਤਰੀ ਪੰਜਾਬ ਅਤੇ ਗਮਾਡਾ ਦੇ ਉੱਚ ਅਧਿਕਾਰੀਆਂ ਨੂੰ ਇਸ ਪੁਲ ਦੇ ਬਾਕੀ ਰਹਿੰਦੇ ਕੰਮ ਨੂੰ ਜੰਗੀ ਪੱਧਰ ‘ਤੇ ਮੁਕੰਮਲ ਕਰਵਾ ਕੇ ਜਲਦ ਤੋਂ ਜਲਦ ਲੋਕਾਂ ਨੂੰ ਸਮਰਪਿਤ ਕਰਨ ਦੀ ਮੰਗ ਕੀਤੀ।
ਪਿਛਲੀ ਖ਼ਬਰ ਬਿਨਾਂ ਲਾਇਸੰਸ ਸਟੋਰ ਕੀਤੇ ਭਾਰੀ ਮਾਤਰਾ ’ਚ ਪਟਾਕੇ ਬਰਾਮਦ ਹੋਣ ਦੇ ਦੋਸ਼ ਹੇਠ ਦੋ ਸਕੇ ਭਰਾ ਕਾਬੂ ਅਗਲੀ ਖ਼ਬਰ ਡਾ. ਮੁਲਤਾਨੀ ਦੀ ਅਗਵਾਈ ’ਚ ਲਾਲੜੂ ਖੇਡ ਸਟੇਡੀਅਮ ਦੀ ਸਫ਼ਾਈ ਕਰਕੇ ਬੂਟੇ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।