02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਦੇਸ਼ ਦਾ ਸਪੋਰਟਸ ਪਾਵਰ ਹਾਊਸ ਬਣਿਆ ਹਰਿਆਣਾ-ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ, 1 ਅਗਸਤ (ਰਾਮ ਸਿੰਘ ਬਰਾੜ)- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਹਰਿਆਣਾ ਦੇਸ਼ ਵਿਚ ਸਪੋਰਟਸ ਦਾ ਪਾਵਰਹਾਊਸ ਬਣ ਗਿਆ ਹੈ। ਸਾਡੇ ਸੂਬੇ ਦੀ ਆਬਾਦੀ ਸਿਰਫ਼ ਦੇਸ਼ ਦੀ ਕੁੱਲ ਆਬਾਦੀ ਦਾ 2 ਪ੍ਰਤੀਸ਼ਤ ਹੈ ਪਰ ਜਦੋਂ ਵੀ ਓਲੰਪਿਕ, ਪੈਰਾਲੰਪਿਕ, ਏਸ਼ੀਆਈ ਖੇਡਾਂ ਜਾਂ ਕਾਮਨਵੈਲਥ ਖੇਡਾਂ ਦੀ ਗੱਲ ਹੁੰਦੀ ਹੈ ਤਾਂ ਹਰਿਆਣਾ ਦੇ ਸਭ ਤੋਂ ਵੱਧ ਖਿਡਾਰੀ ਮੈਡਲ ਜਿੱਤ ਕੇ ਦੇਸ਼ ਅਤੇ ਸੂਬੇ ਦਾ ਨਾਂ ਉੱਚਾ ਕਰਦੇ ਹਨ।

ਅਜੀਤ ਡੈਸਕ 02-08-2026
ਚੰਡੀਗੜ੍ਹ, 1 ਅਗਸਤ (ਰਾਮ ਸਿੰਘ ਬਰਾੜ)- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਹਰਿਆਣਾ ਦੇਸ਼ ਵਿਚ ਸਪੋਰਟਸ ਦਾ ਪਾਵਰਹਾਊਸ ਬਣ ਗਿਆ ਹੈ। ਸਾਡੇ ਸੂਬੇ ਦੀ ਆਬਾਦੀ ਸਿਰਫ਼ ਦੇਸ਼ ਦੀ ਕੁੱਲ ਆਬਾਦੀ ਦਾ 2 ਪ੍ਰਤੀਸ਼ਤ ਹੈ ਪਰ ਜਦੋਂ ਵੀ ਓਲੰਪਿਕ, ਪੈਰਾਲੰਪਿਕ, ਏਸ਼ੀਆਈ ਖੇਡਾਂ ਜਾਂ ਕਾਮਨਵੈਲਥ ਖੇਡਾਂ ਦੀ ਗੱਲ ਹੁੰਦੀ ਹੈ ਤਾਂ ਹਰਿਆਣਾ ਦੇ ਸਭ ਤੋਂ ਵੱਧ ਖਿਡਾਰੀ ਮੈਡਲ ਜਿੱਤ ਕੇ ਦੇਸ਼ ਅਤੇ ਸੂਬੇ ਦਾ ਨਾਂ ਉੱਚਾ ਕਰਦੇ ਹਨ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀਰਵਾਰ ਨੂੰ ਆਯੋਜਿਤ ਸਪੋਰਟਸ ਫਿਟਨੈਸ ਤੇ ਇਨਫਰਾਸਟਰਕਚਰ ਐਕਸਪੋ ਨੂੰ ਸੰਬੋਧਿਤ ਕਰ ਰਹੇ ਸਨ। ਇਸ ਦੌਰਾਨ ਕੇਂਦਰੀ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਹ ਆਯੋਜਨ ਸਿਰਫ਼ ਇੱਕ ਪ੍ਰਦਰਸ਼ਨੀ ਨਹੀਂ ਸਗੋ ਸੰਕਲਪਾਂ ਅਤੇ ਸੁਪਨਿਆਂ ਦਾ ਮੇਲਾ ਹੈ, ਜਿੱਥੇ ਯੁਵਾ ਸ਼ਕਤੀ ਦੀ ਸਮਰੱਥਾ ਸਾਕਾਰ ਹੁੰਦੀ ਦਿਖ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਖੇਡਾਂ ਨੂੰ ਇੱਕ ਨਵੀਂ ਦਿਸ਼ਾ ਅਤੇ ਇੱਕ ਨਵੀਂ ਪਛਾਣ ਦਿੱਤੀ ਹੈ। ਫਿੱਟ ਇੰਡੀਆ, ਖੇਡੋ ਇੰਡੀਆ ਅੱਜ ਦੀਆਂ ਖੇਡਾਂ ਸਿਰਫ਼ ਮੁਕਾਬਲੇ ਦਾ ਨਹੀਂ ਸਗੋ ਰਾਸ਼ਟਰ ਨਿਰਮਾਣ ਦੀ ਇੱਕ ਮੁਹਿੰਮ ਬਣ ਚੁੱਕਾ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਉਹ ਖ਼ੁਦ ਹਰ ਮਹੀਨੇ ਨੌਜਵਾਨਾਂ ਨਾਲ ਮੈਰਾਥਨ ਵਿਚ ਦੌੜਦੇ ਹਨ। ਹਾਲ ਹੀ ਵਿਚ ਯਮੁਨਾਨਗਰ ਵਿਚ ਆਯੋਜਿਤ ਮੈਰਾਥਨ ਵਿਚ ਕਰੀਬ ਇਕ ਲੱਖ ਨੌਜਵਾਨਾਂ ਨੇ ਉਨ੍ਹਾਂ ਨਾਲ ਹਿੱਸਾ ਲਿਆ। ਮੁੱਖ ਮੰਤਰੀ ਨੇ ਕਿਹਾ ਕਿ “ਹਾਰ ਸੇ ਮਤ ਘਬਰਾਣਾ ਔਰ ਜੀਤ ਸੇ ਮਤ ਇਤਰਾਣਾ। ਹਰ ਦਿਨ ਖੁਦ ਕੋ ਕੱਲ੍ਹ ਸੇ ਬਿਹਤਰ ਬਤਾਨਾ। ਮੈਡਲ ਤੋਂ ਮੇਹਨਤ ਕਾ ਏਕ ਛੋਟਾ ਸਾ ਸਮਾਨ ਹੈ, ਅਸਲੀ ਖਿਡਾਰੀ ਵਹੀ ਹੈ ਜਿਸਕਾ ਲਕਸ਼ ਹਿੰਦੁਸਤਾਨ ਹੈ।”
ਪਿਛਲੀ ਖ਼ਬਰ ਕਰਜ਼ਾ ਵਾਪਸ ਮੰਗਣਾ ਨਹੀਂ ਬਣਦਾ ਖੁਦਕੁਸ਼ੀ ਲਈ ਉਕਸਾਉਣ ਦਾ ਅਪਰਾਧ-ਹਾਈ ਕੋਰਟ ਅਗਲੀ ਖ਼ਬਰ ਹਰਿਆਣਾ ’ਚ ਵਧੇਗੀ ਪ੍ਰਦੂਸ਼ਣ ਪ੍ਰਬੰਧਨ ਸਮਰੱਥਾ, ਯਮੁਨਾ ਨੂੰ ਮਿਲੇਗਾ ਨਵਾਂ ਜੀਵਨ-ਮੁੱਖ ਸਕੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।