29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਸੰਬੰਧੀ ਖਰੜ ‘ਚ ਸੁਰਜੀਤ ਸਿੰਘ ਦੇ ਹੱਕ ’ਚ ਮੀਟਿੰਗ

ਖਰੜ, 28 ਅਗਸਤ (ਗੁਰਮੁੱਖ ਸਿੰਘ ਮਾਨ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਨੂੰ ਲੈ ਕੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਮੀਟਿੰਗ ਸੱਦੀ ਗਈ, ਜਿਸ ਵਿਚ ਸੈਨੇਟ ਚੋਣਾਂ ਨਾਲ ਸੰਬੰਧਿਤ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਸੁਰਜੀਤ ਸਿੰਘ ਦੀ ਚੋਣ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਰਣਨੀਤੀ ਤਿਆਰ ਕੀਤੀ ਗਈ। ਮੀਟਿੰਗ ਵਿਚ ਹਾਜ਼ਰ ਆਗੂਆਂ ਨੇ ਸੁਰਜੀਤ ਸਿੰਘ ਦੇ ਹੱਕ ‘ਚ ਵੱਧ ਤੋਂ ਵੱਧ ਵੋਟਾਂ ਭੁਗਤਾਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ।

ਅਜੀਤ ਡੈਸਕ 29-08-2026
ਖਰੜ, 28 ਅਗਸਤ (ਗੁਰਮੁੱਖ ਸਿੰਘ ਮਾਨ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਨੂੰ ਲੈ ਕੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਮੀਟਿੰਗ ਸੱਦੀ ਗਈ, ਜਿਸ ਵਿਚ ਸੈਨੇਟ ਚੋਣਾਂ ਨਾਲ ਸੰਬੰਧਿਤ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਸੁਰਜੀਤ ਸਿੰਘ ਦੀ ਚੋਣ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਰਣਨੀਤੀ ਤਿਆਰ ਕੀਤੀ ਗਈ। ਮੀਟਿੰਗ ਵਿਚ ਹਾਜ਼ਰ ਆਗੂਆਂ ਨੇ ਸੁਰਜੀਤ ਸਿੰਘ ਦੇ ਹੱਕ ‘ਚ ਵੱਧ ਤੋਂ ਵੱਧ ਵੋਟਾਂ ਭੁਗਤਾਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੀ ਅਕਾਦਮਿਕ ਖ਼ੁਦ-ਮੁਖਤਿਆਰੀ, ਲੋਕਤੰਤਰਿਕ ਪ੍ਰਬੰਧ ਅਤੇ ਅਧਿਆਪਕਾਂ ਦੀ ਮਜ਼ਬੂਤ ਨੁਮਾਇੰਦਗੀ ਲਈ ਸੈਨੇਟ ਚੋਣਾਂ ‘ਚ ਸਰਗਰਮ ਭੂਮਿਕਾ ਨਿਭਾਉਣਾ ਸਮੇਂ ਦੀ ਮੁੱਖ ਲੋੜ ਹੈ। ਮੀਟਿੰਗ ‘ਚ ਡਿਪਟੀ ਡੀ. ਈ. ਓ. ਗੁਰਮੀਤ ਸਿੰਘ, ਪ੍ਰਿੰ. ਸ਼ੇਰ ਸਿੰਘ, ਪ੍ਰਿੰ. ਚਰਨ ਸਿੰਘ, ਪ੍ਰਿੰ. ਬਲਵੀਰ ਸਿੰਘ, ਪ੍ਰਿੰ. ਕੁਲਦੀਪ ਸਿੰਘ, ਹੈੱਡ ਮਾਸਟਰ ਜਸਮੇਰ ਸਿੰਘ, ਕੁਲਦੀਪ ਸਿੰਘ ਸਿੱਧੂ, ਪ੍ਰਧਾਨ ਅਵਿਨਾਸ਼ ਕਪੂਰ, ਬੀ. ਪੀ. ਈ. ਓ. ਮਾਮ ਚੰਦ, ਸੁਖਵਿੰਦਰ ਸਿੰਘ ਗਿੱਲ, ਰਾਮ ਕਿਸ਼ਨ ਧੁਨਕੀਆ, ਸ਼ਮਸ਼ੇਰ ਸਿੰਘ, ਬੰਟੀ ਖਾਨਪੁਰ, ਚਰਨਪਾਲ ਸਿੰਘ, ਚਰਨਜੀਤ ਸਿੰਘ, ਮਨਜੀਤ ਸਿੰਘ, ਗੁਲਜੀਤ ਸਿੰਘ, ਅਨਿਲ ਪ੍ਰਾਸ਼ਰ, ਸੰਦੀਪ ਸਿੰਘ, ਗੁਰਵਿੰਦਰ ਸਿੰਘ, ਹਰਿੰਦਰ ਸਿੰਘ, ਅਮਰੀਕ ਸਿੰਘ, ਸੋਹਣ ਸਿੰਘ, ਹਰਪ੍ਰੀਤ ਸਿੰਘ ਲੌਂਗੀਆ, ਵੇਦ ਪ੍ਰਕਾਸ਼ ਤੇ ਗੋਲਡੀ ਖਰੜ ਸਮੇਤ ਵੱਡੀ ਗਿਣਤੀ ‘ਚ ਸਾਥੀ ਹਾਜ਼ਰ ਸਨ। ਇਸੇ ਦੌਰਾਨ ਸਮੁੱਚੇ ਆਗੂਆਂ ਨੇ ਸੈਨੇਟ ਚੋਣਾਂ ‘ਚ ਸੁਰਜੀਤ ਸਿੰਘ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਇਕਜੁੱਟ ਹੋ ਕੇ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਨ ਦਾ ਅਹਿਦ ਵੀ ਲਿਆ ਗਿਆ।
ਪਿਛਲੀ ਖ਼ਬਰ ਜਨਮ ਅਸ਼ਟਮੀ ਦਾ ਤਿਉਹਾਰ 4 ਨੂੰ ਮਨਾਇਆ ਜਾਵੇਗਾ ਅਗਲੀ ਖ਼ਬਰ ਡੇਰਾਬੱਸੀ ’ਚ ਲੱਖਾਂ ਰੁਪਏ ਖਰਚ ਕੇ ਸਜਾਏ ਫਲਾਈਓਵਰ ਦੇ ਪਿੱਲਰਾਂ ’ਤੇ ਪੋਸਟਰਾਂ ਦਾ ਕਬਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।