28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

90 ਕਿੱਲੋ ਭੁੱਕੀ ਦੀ ਤਸਕਰੀ ਕਰਨ ਦੇ ਮਾਮਲੇ ’ ਚ ਦੋ ਮੁਲਜ਼ਮਾਂ ਨੂੰ 10-10 ਸਾਲਾਂ ਦੀ ਕੈਦ ਅਦਾਲਤ ਨੇ 1-1 ਲੱਖ ਜੁਰਮਾਨਾ ਵੀ ਲਗਾਇਆ

ਐੱਸ. ਏ.

ਅਜੀਤ ਡੈਸਕ 28-10-2026
ਐੱਸ. ਏ. ਐੱਸ. ਨਗਰ, 27 ਅਕਤੂਬਰ (ਕਪਿਲ ਵਧਵਾ)- ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ 90 ਕਿੱਲੋ ਭੁੱਕੀ ਦੀ ਤਸਕਰੀ ਦੇ ਮਾਮਲੇ ਵਿਚ ਕਰਨੈਲ ਸਿੰਘ ਵਾਸੀ ਪਿੰਡ ਫ਼ਤਿਹਪੁਰ ਜੱਟਾਂ ਅਤੇ ਰਾਜੇਸ਼ ਕੁਮਾਰ ਵਾਸੀ ਪੰਚਕੂਲਾ ਨੂੰ 10-10 ਸਾਲਾਂ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਵਾਂ ‘ਤੇ 1-1 ਲੱਖ ਰੁ. ਜੁਰਮਾਨਾ ਵੀ ਲਗਾਇਆ ਹੈ। ਜੁਰਮਾਨਾ ਨਾ ਭਰਨ ਦੀ ਸੂਰਤ ਵਿਚ ਉਨ੍ਹਾਂ ਨੂੰ ਇਕ-ਇਕ ਸਾਲ ਦੀ ਵਾਧੂ ਕੈਦ ਕੱਟਣੀ ਪਵੇਗੀ। ਪੁਲਿਸ ਨੇ 12 ਫਰਵਰੀ 2019 ਨੂੰ ਡੇਰਾਬੱਸੀ ਸਥਿਤ ਕੈਂਟਰ ਯੂਨੀਅਨ ਦੇ ਪਿੱਛੇ ਬਣੇ ਇਕ ਕਮਰੇ ਵਿਚ ਛਾਪਾ ਮਾਰ ਕੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਸੀ, ਜਿਨ੍ਹਾਂ ਵਿਚ ਵਿਨੋਦ ਕੁਮਾਰ ਨਾਂਅ ਦਾ ਵਿਅਕਤੀ ਵੀ ਸ਼ਾਮਿਲ ਸੀ। ਤਲਾਸ਼ੀ ਦੌਰਾਨ ਦੋ ਬੋਰੀਆਂ ਵਿਚੋਂ 35 ਅਤੇ 55 ਕਿੱਲੋ ਭੁੱਕੀ ਬਰਾਮਦ ਹੋਈ ਸੀ। ਕਮਰੇ ਵਿਚ ਇਲੈਕਟ੍ਰੋਨਿਕ ਕੰਡਾ ਅਤੇ ਵੱਟੇ ਵੀ ਮਿਲੇ ਸਨ। ਇਹ ਕਾਰਵਾਈ ਐੱਨ. ਡੀ. ਪੀ. ਐੱਸ. ਐਕਟ ਤਹਿਤ ਅਮਲ ‘ਚ ਲਿਆਂਦੀ ਗਈ ਸੀ। ਮਾਮਲੇ ਦੀ ਸੁਣਵਾਈ ਦੌਰਾਨ ਬਚਾਅ ਪੱਖ ਨੇ ਦਲੀਲ ਦਿੱਤੀ ਕਿ ਕਮਰਾ ਜਨਤਕ ਥਾਂ ‘ਤੇ ਸੀ ਅਤੇ ਮੁਲਜ਼ਮਾਂ ਦੀ ਉਸ ‘ਤੇ ਮਾਲਕੀ ਨਹੀਂ ਸੀ। ਅਦਾਲਤ ਨੇ ਇਹ ਦਲੀਲ ਰੱਦ ਕਰਦਿਆਂ ਸਬੂਤਾਂ ਦੇ ਆਧਾਰ ‘ਤੇ ਦੋ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ। ਉਕਤ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਤੀਜੇ ਮੁਲਜ਼ਮ ਵਿਨੋਦ ਕੁਮਾਰ ਦੀ ਸੁਣਵਾਈ ਦੌਰਾਨ ਮੌਤ ਹੋ ਜਾਣ ਕਾਰਨ ਉਸ ਵਿਰੁੱਧ ਕੇਸ ਬੰਦ ਕਰ ਦਿੱਤਾ ਗਿਆ ਸੀ।
ਪਿਛਲੀ ਖ਼ਬਰ ਚੰਡੀਗੜ੍ਹ ਯੂਨੀਵਰਸਿਟੀ ਵਿਖੇ ‘ ਕਲਾਗਿਰੀ -2026’ ਫੈਸਟ ਦਾ ਉਦਘਾਟਨ ਦੇਸ਼ ਭਰ ਦੀਆਂ 15 ਯੂਨੀਵਰਸਿਟੀਆਂ ਅਤੇ ਵੱਖ-ਵੱਖ ਸਕੂ... ਅਗਲੀ ਖ਼ਬਰ ਏਸ਼ੀਅਨ ਪੇਂਟਸ ਨੇ ‘ ਤਿਆਰੀ ਸ਼ੁਰੂ , ਤਿਉਹਾਰ ਸ਼ੁਰੂ ’ ਮੁਹਿੰਮ ਰਾਹੀਂ ਦੀਵਾਲੀ ਦੀਆਂ ਤਿਆਰੀਆਂ ਦੀਆਂ ਖ਼ੁਸ਼ੀਆਂ ਦਾ ਜਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।