ਜਥੇਬੰਦੀਆਂ ਦੀ ਤਾਕਤ ਸਮਰਪਿਤ ਵਰਕਰ, ਉਨ੍ਹਾਂ ਨੂੰ ਅਣਗੌਲਿਆ ਕਰਨਾ ਮੰਦਭਾਗਾ-ਤੁੜ
ਚੰਡੀਗੜ੍ਹ, 1 ਨਵੰਬਰ (ਪ੍ਰੋ ਅਵਤਾਰ ਸਿੰਘ)-ਮਿਸਲ ਸਤਲੁਜ ਦੇ ਆਗੂ ਅਮਰਿੰਦਰ ਸਿੰਘ ਤੁੜ ਨੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਜਥੇਬੰਦੀ ਦੇ ਪੁਰਾਣੇ ਤੇ ਸਮਰਪਿਤ ਪੰਥਕ ਵਰਕਰਾਂ ਨਾਲ ਕਥਿਤ ਵਿਤਕਰੇ ਦਾ ਮੁੱਦਾ ਉਠਾਉਂਦਿਆਂ ਕਿਹਾ ਹੈ ਕਿ ਕਿਸੇ ਵੀ ਜਥੇਬੰਦੀ ਦੀ ਅਸਲ ਤਾਕਤ ਉਸ ਦੇ ਸਮਰਪਿਤ ਵਰਕਰ ਹੁੰਦੇ ਹਨ ਅਤੇ ਉਨ੍ਹਾਂ ਦੀ ਮਿਹਨਤ ਤੇ ਕੁਰਬਾਨੀ ਨੂੰ ਅਣਗੌਲਿਆ ਕਰਨਾ ਮੰਦਭਾਗਾ ਹੈ। ਉਨ੍ਹਾਂ ਪੰਥਕ ਆਗੂ ਜਸਵਿੰਦਰ ਸਿੰਘ ਡਰੋਲੀ ਸਮੇਤ ਜਥੇਬੰਦੀ ਦੇ ਪੁਰਾਣੇ ਵਰਕਰਾਂ ਨਾਲ ਇਕਜੁੱਟਤਾ ਪ੍ਰਗਟਾਉਂਦਿਆਂ ਉਨ੍ਹਾਂ ਦੀ ਸੇਵਾ ਅਤੇ ਸੰਘਰਸ਼ ਦੀ ਸ਼ਲਾਘਾ ਕੀਤੀ।
ਅਜੀਤ ਡੈਸਕ
02-11-2026