02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

13 ਸਾਲਾਂ ਲੜਕੀ ਨਾਲ ਬਦਸਲੂਕੀ ਕਰਨ ਦਾ ਦੋਸ਼ , ਪੁਲਿਸ ਵਲੋਂ ਸੁਣਵਾਈ ਨਾ ਕਰਨ ਦਾ ਦੋਸ਼

ਡੇਰਾਬੱਸੀ, 1 ਨਵੰਬਰ (ਗੁਰਮੀਤ ਸਿੰਘ)-ਮੁਬਾਰਿਕਪੁਰ ਸੜਕ ’ਤੇ ਪੈਂਦੀ ਸਿਲਵਰ ਸਿਟੀ ਡ੍ਰੀਮਸ ਦੀ ਰਹਿਣ ਵਾਲੀ ਸਪਨਾ ਸੂਦ ਨੇ ਸੁਸਾਇਟੀ ਵਿਚ ਰਹਿਣ ਵਾਲੀ ਕੁਝ ਔਰਤਾਂ, ਪ੍ਰਾਪਰਟੀ ਡੀਲਰ ਸਮੇਤ ਬਿਲਡਰ ਤੇ ਨਾਜਾਇਜ਼ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ। ਸਪਨਾ ਸੂਦ ਨੇ ਐੱਸ.

ਅਜੀਤ ਡੈਸਕ 02-11-2026
ਡੇਰਾਬੱਸੀ, 1 ਨਵੰਬਰ (ਗੁਰਮੀਤ ਸਿੰਘ)-ਮੁਬਾਰਿਕਪੁਰ ਸੜਕ ’ਤੇ ਪੈਂਦੀ ਸਿਲਵਰ ਸਿਟੀ ਡ੍ਰੀਮਸ ਦੀ ਰਹਿਣ ਵਾਲੀ ਸਪਨਾ ਸੂਦ ਨੇ ਸੁਸਾਇਟੀ ਵਿਚ ਰਹਿਣ ਵਾਲੀ ਕੁਝ ਔਰਤਾਂ, ਪ੍ਰਾਪਰਟੀ ਡੀਲਰ ਸਮੇਤ ਬਿਲਡਰ ਤੇ ਨਾਜਾਇਜ਼ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ। ਸਪਨਾ ਸੂਦ ਨੇ ਐੱਸ. ਐੱਸ. ਪੀ. ਮੁਹਾਲੀ ਸਮੇਤ ਡੇਰਾਬੱਸੀ ਥਾਣਾ ਮੁਖੀ ਅਤੇ ਮੁਬਾਰਿਕਪੁਰ ਚੌਕੀ ਵਿਖੇ ਲਿਖਤੀ ਸ਼ਿਕਾਇਤ ਕਰਦਿਆ ਇਨਸਾਫ਼ ਦੀ ਗੁਹਾਰ ਲਾਈ ਹੈ। ਸਪਨਾ ਸੂਦ ਨੇ ਦੋਸ਼ ਲਾਉਦੇ ਕਿਹਾ ਕਿ ਰਾਤ ਨੂੰ ਉਸ ਦੀ 13 ਸਾਲਾਂ ਲੜਕੀ ਨੂੰ ਡਰਾਇਆ ਧਮਕਾਇਆ ਅਤੇ ਉਸ ਦੇ ਨਾਲ ਬਦਸਲੂਕੀ ਵੀ ਕੀਤੀ ਗਈ। ਉਹ ਰਾਤ ਨੂੰ ਆਪਣੀ ਲੜਕੀ ਨੂੰ ਨਾਲ ਲੈ ਕੇ ਮੁਬਾਰਿਕਪੁਰ ਪੁਲਿਸ ਚੋਕੀ ਸ਼ਿਕਾਇਤ ਕਰਨ ਗਈ ਪਰ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ। ਐਤਵਾਰ ਸਾਰਾ ਦਿਨ ਉਸ ਦੀ ਲੜਕੀ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਦਾਖ਼ਲ ਰਹੀ ਪਰ ਕੋਈ ਪੁਲਿਸ ਵਾਲ਼ਾ ਬਿਆਨ ਦਰਜ ਕਰਨ ਨਹੀਂ ਆਇਆ ਸੋਮਵਾਰ ਦੁਪਹਿਰ ਸਮੇਂ ਪੁਲਿਸ ਵਾਲੇ ਉਨ੍ਹਾਂ ਕੋਲ ਹਸਪਤਾਲ ਵਿਖੇ ਬਿਆਨ ਦਰਜ ਕਰਨ ਪਹੁੰਚੇ। ਸਪਨਾ ਸੂਦ ਨੇ ਦੋਸ਼ ਲਾਇਆ ਕਿ ਜਿਸ ਸੁਸਾਇਟੀ ਵਿਚ ਉਹ ਰਹਿੰਦੀ ਹੈ ਉਥੇ ਬਿਲਡਰ ਦੀ ਕਈ ਖਾਮੀਆ ਸਾਹਮਣੇ ਆਈ ਹਨ। ਉਥੇ ਰਹਿੰਦੇ ਲੋਕਾਂ ਨਾਲ ਮਿਲ ਕੇ ਉਸ ਵਲੋਂ ਆਰ. ਡਬਲਿਊ. ਏ. ਰਜਿਸਟਰ ਕਰਵਾਈ ਸੀ ਅਤੇ ਉਹ ਪ੍ਰਧਾਨ ਚੁਣੀ ਗਈ। ਜਦੋਂ ਤੋਂ ਆਰ. ਡਬਿਲਊ. ਏ. ਰਜਿਸਟਰ ਹੋਈ ਉਸ ਸਮੇਂ ਤੋਂ ਬਿਲਡਰ ਇਕ ਪ੍ਰਾਪਰਟੀ ਡੀਲਰ ਅਤੇ ਕੁਝ ਲੋਕਾਂ ਨਾਲ ਮਿਲ ਕੇ ਉਸ ਨੂੰ ਅਤੇ ਹੋਰਨਾਂ ਸਾਥੀਆਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ। ਜਦੋਂ ਉਨ੍ਹਾਂ ਦੀ ਆਰ. ਡਬਲਯੂ. ਏ. ਵਲੋਂ ਬਿਲਡਰ ਕੋਲੋਂ ਹਿਸਾਬ ਕਿਤਾਬ ਮੰਗਿਆ ਗਿਆ ਤਾਂ ਉਹ ਹੋਰ ਜ਼ਿਆਦਾ ਤੰਗ ਕਰਨਾ ਸ਼ੁਰੂ ਕਰ ਦਿੱਤਾ। ਸੁਸਾਇਟੀ ਵਿਖੇ ਪਾਈ ਗਈ ਖਾਮੀਆ ਦੀ ਉਨ੍ਹਾਂ ਵਲੋਂ ਡੀ. ਸੀ. ਮੁਹਾਲੀ ਸਮੇਤ ਨਗਰ ਕੌਂਸਲ ਨੂੰ ਸ਼ਿਕਾਇਤ ਵੀ ਕੀਤੀ ਗਈ ਹੈ। ਸਪਨਾ ਸੂਦ ਨੇ ਕਿਹਾ ਕਿ ਉਸ ਦੀ ਛੋਟੀ ਲੜਕੀ ਸਹਿਮੀ ਹੋਈ ਹੈ ਤੇ ਪ੍ਰਾਪਰਟੀ ਡੀਲਰ ਧਮਕੀ ਦਿੰਦੇ ਹਨ। ਇਸ ਬਾਰੇ ਮੁਬਾਰਿਕਪੁਰ ਪੁਲਿਸ ਚੌਕੀ ਇੰਚਾਰਜ ਕੁਲਵੰਤ ਸਿੰਘ ਨੇ ਕਿਹਾ ਕਿ ਐਤਵਾਰ ਦੁਪਹਿਰ ਬਿਆਨ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਬਾਰੇ ਬਿਲਡਰ ਗੌਤਮ ਨੇ ਮਾਮਲੇ ਬਾਰੇ ਕੋਈ ਜਾਣਕਾਰੀ ਨਾ ਹੋਣ ਦੀ ਗੱਲ ਦੱਸੀ। ਦੂਜੇ ਪਾਸੇ ਡੀਲਰ ਸੌਰਵ ਗੁਪਤਾ ਨੇ ਸਾਰੇ ਦੋਸ਼ਾਂ ਨੂੰ ਬੇਗੁਨਿਆਦ ਦੱਸਦੇ ਕਿਹਾ ਕਿ ਉਕਤ ਔਰਤ ਬਿਨਾਂ ਗੱਲ ਤੋਂ ਤੰਗ ਪ੍ਰੇਸ਼ਾਨ ਕਰਦੀ ਹੈ ਅਤੇ ਲੋਕਾਂ ਖ਼ਿਲਾਫ਼ ਝੂਠੀ ਸ਼ਿਕਾਇਤ ਕਰਦੀ ਹੈ। ਇਨ੍ਹਾਂ ਵਲੋਂ ਜੋ ਆਰ. ਡਬਲਿਯੂ. ਏ. ਰਜਿਸਟਰ ਕਰਵਾਈ ਹੈ ਉਸ ’ਚ ਗਲਤ ਜਾਣਕਾਰੀ ਦਿੱਤੀ ਗਈ ਹੈ। ਇਸ ਮਾਮਲੇ ਖ਼ਿਲਾਫ਼ ਉਨ੍ਹਾਂ ਵਲੋਂ ਵੱਖ ਤੋਂ ਸ਼ਿਕਾਇਤ ਦਿੱਤੀ ਹੋਈ ਹੈ।
ਪਿਛਲੀ ਖ਼ਬਰ ਚੰਡੀਗੜ੍ਹ ’ਚ ਕਨਫੈਡਰੇਸ਼ਨ ਆਫ਼ ਇੰਡੀਆ ਇੰਡਸਟਰੀ ‘ਸ਼ਿਲਪਕਾਰੀ ਤੇ ਉੱਦਮ ਦੇ 29ਵੇਂ ਚੰਡੀਗੜ੍ਹ ਮੇਲਾ 2026’ ਵਿਚ ਲੋਕਾਂ ਦਾ ਉ... ਅਗਲੀ ਖ਼ਬਰ ਜਥੇਬੰਦੀਆਂ ਦੀ ਤਾਕਤ ਸਮਰਪਿਤ ਵਰਕਰ, ਉਨ੍ਹਾਂ ਨੂੰ ਅਣਗੌਲਿਆ ਕਰਨਾ ਮੰਦਭਾਗਾ-ਤੁੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।