02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਮਾਨਸਾ ਜ਼ਿਲ੍ਹੇ ’ਚ 63.39 ਪ੍ਰਤੀਸ਼ਤ ਗਣਨਾ ਫਾਰਮਾਂ ਦੀ ਡਿਜੀਟਾਈਜੇਸ਼ਨ ਮੁਕੰਮਲ- ਜ਼ਿਲ੍ਹਾ ਚੋਣ ਅਫ਼ਸਰ

ਅਜੀਤ ਡੈਸਕ 13-07-2026

ਮਾਨਸਾ, 12 ਜੁਲਾਈ (ਰਾਵਿੰਦਰ ਸਿੰਘ ਰਵੀ)- ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਨਸਿਵ ਰਿਵੀਜ਼ਨ (ਐਸ.ਆਈ.ਆਰ) ਤਹਿਤ ਹੁਣ ਤੱਕ ਜਿਲ੍ਹੇ ’ਚ 63.39 ਪ੍ਰਤੀਸ਼ਤ ਗਣਨਾ ਫਾਰਮ ਡਿਜੀਟਾਈਜ਼ ਹੋ ਚੁੱਕੇ ਹਨ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਨੇ ਸਾਂਝੀ ਕਰਦਿਆਂ ਕਿਹਾ ਕਿ ਇਸ ਕਾਰਜ ਨੂੰ ਜਲਦ ਨੇਪਰੇ ਚਾੜ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਬੂਥਾਂ ’ਤੇ ਲਗਾਏ ਵਿਸ਼ੇਸ਼ ਕੈਂਪਾਂ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਗਣਨਾ ਫਾਰਮਾਂ ਨੂੰ ਡਿਜੀਟਾਈਜ਼ ਕਰਨ ਦੀ ਪ੍ਰਤੀਸ਼ਤਤਾ ’ਚ ਵੀ ਵਾਧਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਐਸ.ਆਈ.ਆਰ. ਤਹਿਤ ਹੁਣ ਤੱਕ ਮਾਨਸਾ ’ਚ 60.31 ਪ੍ਰਤੀਸ਼ਤ, ਬੁਢਲਾਡਾ ’ਚ 64.84 ਅਤੇ ਸਰਦੂਲਗੜ੍ਹ ’ਚ 65.40 ਪ੍ਰਤੀਸ਼ਤ ਗਣਨਾ ਫਾਰਮਾਂ ਨੂੰ ਡਿਜੀਟਾਈਜ਼ ਕਰਨ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬੂਥ ਲੈਵਲ ਅਫ਼ਸਰਾਂ ਨੂੰ ਘਰ-ਘਰ ਜਾ ਕੇ ਗਣਨਾ ਫਾਰਮ ਵੰਡਣ ਅਤੇ ਭਰਨ ਉਪਰੰਤ ਇਕੱਤਰ ਕਰ ਕੇ ਡਿਜੀਟਾਈਜ਼ੇਸ਼ਨ ਕਰਨ ਦਾ ਸਮਾਂ 24 ਜੁਲਾਈ ਤੱਕ ਨਿਰਧਾਰਿਤ ਕੀਤਾ ਗਿਆ ਹੈ।

ਪਿਛਲੀ ਖ਼ਬਰ ਮਾਨਸਾ ਡਿਵੈਲਪਮੈਂਟ ਐਸੋਸੀਏਸ਼ਨ ਨੇ ਡੀ. ਆਰ. ਐੱਮ. ਉੱਤਰੀ ਰੇਲਵੇ ਨੂੰ ਸੌਂਪਿਆ ਮੰਗ-ਪੱਤਰ ਅਗਲੀ ਖ਼ਬਰ ਅਸ਼ੋਕ ਬਾਂਸਲ ਦੀ ਪੁਸਤਕ ‘ਲੱਭ ਜਾਣਗੇ ਲਾਲ ਗਵਾਚੇ’ ’ਤੇ ਵਿਚਾਰ-ਗੋਸ਼ਟੀ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।