02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਮੋਟਰਸਾਈਕਲ ਤੇ ਛੋਟੇ ਹਾਥੀ ਦੀ ਟੱਕਰ ’ਚ ਦੋ ਜ਼ਖ਼ਮੀ

ਅਜੀਤ ਡੈਸਕ 13-07-2026

ਰਾਮਾਂ ਮੰਡੀ, 12 ਜੁਲਾਈ (ਤਰਸੇਮ ਸਿੰਗਲਾ)- ਅੱਜ ਬਾਘਾ ਰੋਡ ‘ਤੇ ਸਥਿਤ ਨਿਰੰਕਾਰੀ ਭਵਨ ਦੇ ਨੇੜੇ ਇਕ ਮੋਟਰ-ਸਾਈਕਲ ਅਤੇ ਛੋਟੇ ਹਾਥੀ ਦੀ ਹੋਈ ਆਪਸੀ ਟੱਕਰ ਵਿਚ 2 ਵਿਅਕਤੀਆਂ ਜ਼ਖ਼ਮੀ ਹੋ ਗਏ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਹੈਲਪ ਲਾਈਨ ਵੈੱਲਫੇਅਰ ਸੁਸਾਇਟੀ ਦੇ ਵਲੰਟੀਅਰਜ਼ ਕਾਲਾ ਬੰਗੀ ਐਂਬੂਲੈਂਸ ਲੈ ਕੇ ਮੌਕੇ ‘ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਇਲਾਜ ਲਈ ਸਥਾਨਕ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਜ਼ਖਮੀਆਂ ਨੇ ਆਪਣੇ ਨਾਮ ਅਜੇਪਾਲ ਵਾਸੀ ਪਿੰਡ ਬਾਘਾ ਅਤੇ ਹੈਪੀ ਵਾਸੀ ਜੈਤੋ ਮੰਡੀ ਦੱਸੇ ਹਨ ਅਤੇ ਹਸਪਤਾਲ ਪਹੁੰਚਾਉਣ ਲਈ ਹੈਲਪ ਲਾਈਨ ਸੁਸਾਇਟੀ ਦਾ ਧੰਨਵਾਦ ਕੀਤਾ ਹੈ।

ਪਿਛਲੀ ਖ਼ਬਰ ਅਕਾਲੀ ਆਗੂ ਪ੍ਰੇਮ ਕੁਮਾਰ ਅਰੋੜਾ ਨੇ ਮੋਹਰ ਸਿੰਘ ਵਾਲਾ ਦੇ ਪਾਣੀ ’ਚ ਡੁੱਬੇ ਝੋਨੇ ਦੇ ਖੇਤਾਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਨਗਰ ਪੰਚਾਇਤ ਭਗਤਾ ਦੇ ਨਵੇਂ ਪ੍ਰਧਾਨ ‘ਸੀਰਾ ਪੰਨੂੰ’ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।