02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ

ਅਜੀਤ ਡੈਸਕ 13-07-2026

ਰਾਮਪੁਰਾ ਫੂਲ, 12 ਜੁਲਾਈ (ਹੇਮੰਤ ਕੁਮਾਰ ਸ਼ਰਮਾ)- ਸਮਾਜ ਸੇਵੀ ਸੰਸਥਾ ‘ਗ੍ਰੀਨ ਮਿਸ਼ਨ ਵੈੱਲਫੇਅਰ ਸੁਸਾਇਟੀ’ (ਰਜਿ:) ਰਾਮਪੁਰਾ ਫੂਲ ਦੇ ਸਹਿਯੋਗ ਨਾਲ ਅੱਜ ਇਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦੌਰਾਨ ਟੀਸੂ ਸਿੰਗਲਾ ਪੁੱਤਰ ਕਮਲਦੀਪ ਸਿੰਗਲਾ (ਮਾਰਫਤ ਮੈਸ: ਤ੍ਰਿਪਤਾ ਟੀ ਕੰਪਨੀ) ਵਲੋਂ ਆਪਣੀ ਸਵ: ਮਾਤਾ ਤ੍ਰਿਪਤਾ ਸਿੰਗਲਾ ਦੀ ਯਾਦ ਨੂੰ ਸਮਰਪਿਤ ਸਰਕਾਰੀ ਐਲੀਮੈਂਟਰੀ ਸਕੂਲ (ਗੁਰਦੁਆਰਾ), ਰਾਮਪੁਰਾ ਫੂਲ ਦੇ ਵਿਦਿਆਰਥੀਆਂ ਨੂੰ ਸਕੂਲੀ ਸਟੇਸ਼ਨਰੀ ਵੰਡੀ ਗਈ। ਇਸ ਮੌਕੇ ‘ਗ੍ਰੀਨ ਮਿਸ਼ਨ ਵੈੱਲਫੇਅਰ ਸੁਸਾਇਟੀ’ ਦੇ ਸਮੂਹ ਮੈਂਬਰਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਸਮਾਗਮ ਨੂੰ ਸਫਲ ਬਣਾਉਣ ਲਈ ਸੁਸਾਇਟੀ ਦੇ ਪ੍ਰਧਾਨ ਮਾਸਟਰ ਧਰਮਵੀਰ ਖੰਨਾ, ਵਾਈਸ ਪ੍ਰਧਾਨ ਨਿਰਪਾਲ ਸਿੰਘ ਨਾਮਧਾਰੀ, ਕਨਵੀਨਰ ਧਰਮਪਾਲ ਢੱਡਾ, ਮਾਸਟਰ ਸੰਦੀਪ ਕੁਮਾਰ (ਗਾਰਗੀ), ਜਗਜੀਵਨ ਕੁਮਾਰ ਆੜ੍ਹਤੀਆ, ਮਾਸਟਰ ਗੁਰਪਾਲ ਸਿੰਘ ਅਤੇ ਦਕਸ਼ ਰਾਈਆ ਨੇ ਅਹਿਮ ਭੂਮਿਕਾ ਨਿਭਾਈ। ਸਮਾਗਮ ਦੌਰਾਨ ਸਕੂਲ ਮੁਖੀ ਸ਼ਸ਼ੀ ਬਾਲਾ ਨੇ ਸਕੂਲ ਦੀਆਂ ਲੋੜਾਂ ਬਾਰੇ ਜਾਣਕਾਰੀ ਦਿੰਦਿਆਂ ਵਾਟਰ ਕੂਲਰ ਦੀ ਜ਼ਰੂਰਤ ਦਾ ਜ਼ਿਕਰ ਕੀਤਾ। ਕਮਲਦੀਪ ਸਿੰਗਲਾ ਨੇ ਤੁਰੰਤ ਹੁੰਗਾਰਾ ਭਰਦਿਆਂ ਮੌਕੇ ‘ਤੇ ਹੀ ਸਕੂਲ ਨੂੰ ਇਕ ਨਵਾਂ ਵਾਟਰ ਕੂਲਰ ਦਾਨ ਵਜੋਂ ਦੇਣ ਦਾ ਵਾਅਦਾ ਕੀਤਾ। ਇਸ ਤੋਂ ਇਲਾਵਾ ਸਕੂਲ ਸਟਾਫ਼ ਵਲੋਂ ਪਹਿਲਾਂ ਤੋਂ ਹੀ ਆਪਣੇ ਪੱਧਰ ‘ਤੇ ਸਕੂਲ ਵਿਚ ਤਿੰਨ ਏਅਰ ਕੰਡੀਸ਼ਨਰ (ਏ.ਸੀ.) ਦਾਨ ਕੀਤੇ ਗਏ ਹਨ। ਅੰਤ ਵਿਚ ਸਕੂਲ ਸਟਾਫ਼ ਨੇ ਸਿੰਗਲਾ ਪਰਿਵਾਰ ਅਤੇ ਸੁਸਾਇਟੀ ਦੇ ਸਮੂਹ ਵਲੰਟੀਅਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਬੱਚਿਆਂ ਦਾ ਹੌਸਲਾ ਵਧਾਇਆ।

ਪਿਛਲੀ ਖ਼ਬਰ ਪਿੰਡ ਫੱਲ੍ਹੜ ਵਿਖੇ ਕਾਂਗਰਸ ਵਰਕਰਾਂ ਨਾਲ ਕ੍ਰਿਸ਼ਨ ਸਿੰਘ ਭਾਗੀਵਾਂਦਰ ਨੇ ਕੀਤੀ ਮੀਟਿੰਗ ਅਗਲੀ ਖ਼ਬਰ ਤਰਨਜੋਤ ਵੈੱਲਫੇਅਰ ਸੁਸਾਇਟੀ ਬੱਲ੍ਹੋ ਨੇ ਖਿਡਾਰੀਆਂ ਨੂੰ ਵੰਡੀਆਂ ਖੇਡ ਜਰਸੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।