29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਮੁਹਤਬਰ ਸ਼ਖ਼ਸੀਅਤ ਦਲੀਪ ਸਿੰਘ ਠੇਕੇਦਾਰ ਦਾ ਦਿਹਾਂਤ, ਉੱਚ ਸ਼ਖ਼ਸੀਅਤਾਂ ਨੇ ਪ੍ਰਗਟਾਇਆ ਦੁੱਖ <br/>

ਅਜੀਤ ਡੈਸਕ 02-03-2026
ਤਲਵੰਡੀ ਸਾਬੋ, 1 ਮਾਰਚ (ਰਣਜੀਤ ਸਿੰਘ ਰਾਜੂ)-ਹਲਕੇ ਦੇ ਸਾਬਕਾ ਵਿਧਾਇਕ ਤੇ ਕਾਂਗਰਸ ਦੇ ਸੀਨੀਅਰ ਆਗੂ ਜੀਤਮਹਿੰਦਰ ਸਿੰਘ ਸਿੱਧੂ ਦੇ ਅਤਿ ਕਰੀਬੀਆਂ 'ਚ ਗਿਣੇ ਜਾਂਦੇ ਰਹੇ ਪਿੰਡ ਜਗ੍ਹਾ ਰਾਮ ਤੀਰਥ ਦੀ ਮੁਹਤਬਰ ਸ਼ਖ਼ਸੀਅਤ ਦਲੀਪ ਸਿੰਘ ਠੇਕੇਦਾਰ ਦਾ ਬੀਤੇ ਦੇਰ ਸ਼ਾਮ ਦਿਹਾਂਤ ਹੋ ਗਿਆ | ਅੱਜ ਤਲਵੰਡੀ ਸਾਬੋ ਦੇ ਸ਼ਮਸ਼ਾਨਘਾਟ ਵਿਖੇ ਉਨ੍ਹਾਂ ਦੇ ਅੰਤਿਮ ਸਸਕਾਰ ਮੌਕੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਪਹੁੰਚ ਕੇ ਉਨ੍ਹਾਂ ਦੀ ਅਰਥੀ ਨੂੰ ਮੋਢਾ ਦਿੱਤਾ | ਉਨ੍ਹਾਂ ਕਿਹਾ ਕਿ ਜਦੋਂ ਤੋਂ ਉਹ ਰਾਜਨੀਤੀ 'ਚ ਸਰਗਰਮ ਹੋਏ ਹਨ, ਉਦੋਂ ਤੋਂ ਹੀ ਦਲੀਪ ਸਿੰਘ ਉਨ੍ਹਾਂ ਨਾਲ ਅਡੋਲ ਖੜੇ ਰਹੇ ਹਨ | ਉਨ੍ਹਾਂ ਕਿਹਾ ਕਿ ਦਲੀਪ ਸਿੰਘ ਦੇ ਅਕਾਲ ਚਲਾਣੇ ਨਾਲ ਜਿੱਥੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉੱਥੇ ਮੈਂ ਨਿੱਜੀ ਤੌਰ 'ਤੇ ਆਪਣੇ ਲਈ ਵੱਡਾ ਘਾਟਾ ਮਹਿਸੂਸ ਕਰਦਾ ਹਾਂ | ਅੰਤਿਮ ਸੰਸਕਾਰ ਮੌਕੇ ਜਿੱਥੇ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬਲਜਿੰਦਰ ਕੌਰ ਦੇ ਪਿਤਾ ਜਥੇਦਾਰ ਦਰਸ਼ਨ ਸਿੰਘ ਜਗਾ ਰਾਮ ਤੀਰਥ, ਅਮਰਜੀਤ ਸਿੰਘ ਚੀਮਾ ਨਿੱਜੀ ਸਹਾਇਕ ਸਿੱਧੂ, ਕਾਂਗਰਸੀ ਆਗੂ ਸੁਰਜੀਤ ਸ਼ਰਮਾ, ਕਿ੍ਸ਼ਨ ਯਾਦਵ, ਹੈਪੀ ਬਹਿਮਣ, ਗੁਰਾਂਦਿੱਤਾ ਸਿੰਘ ਸੀਂਗੋ, ਅਕਾਲੀ ਆਗੂ ਗੁਰਪ੍ਰੀਤ ਸਿੰਘ ਚੋਟੀਆਂ, ਭਾਜਪਾ ਦੇ ਲਛਮਣ ਠੇਕੇਦਾਰ ਤੇ ਕਈ ਮੁਹਤਬਰ ਸ਼ਖ਼ਸੀਅਤਾਂ ਮੌਜੂਦ ਸਨ, ਉੱਥੇ ਵੱਖਰੇ ਪ੍ਰੈੱਸ ਬਿਆਨ ਰਾਹੀਂ ਜਥੇਦਾਰ ਗੁਰਤੇਜ ਸਿੰਘ ਜੋਧਪੁਰ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ, ਨਵਇੰਦਰ ਸਿੰਘ ਨਵੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਸੁਖਬੀਰ ਸਿੰਘ ਚੱਠਾ, ਮਨਜੀਤ ਸਿੰਘ ਲਾਲੇਆਣਾ ਹਲਕਾ ਪ੍ਰਧਾਨ ਜੱਟਮਹਾਂ ਸਭਾ, ਜਸਪਾਲ ਬੰਗੀ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਰਾਮਾਂ, ਗੁਰਜੀਵਨ ਸਿੰਘ ਗਾਟਵਾਲੀ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਰਾਮਾਂ, ਬਚਿੱਤਰ ਸਿੰਘ ਸਾਬਕਾ ਉੱਪ ਚੇਅਰਮੈਨ, ਭਾਗ ਸਿੰਘ ਕਾਕਾ ਸਾਬਕਾ ਸਰਪੰਚ ਗੁਰੂਸਰ, ਬਲਵੰਤ ਸਿੰਘ ਲੇਲੇਵਾਲਾ, ਬਹਾਦਰ ਸਿੰਘ ਸਾਬਕਾ ਸਰਪੰਚ, ਮੋਤੀ ਸਿੰਘ ਸਾਬਕਾ ਸਰਪੰਚ ਭਾਗੀਵਾਂਦਰ, ਬਾਬੂ ਸਿੰਘ ਗੋਲੇਵਾਲਾ, ਮਨਪ੍ਰੀਤ ਸਿੰਘ ਸ਼ੇਖਪੁਰਾ, ਗੁਲਾਬ ਕੈਲੇਵਾਂਦਰ ਆਦਿ ਆਗੂਆਂ ਨੇ ਦਲੀਪ ਸਿੰਘ ਠੇਕੇਦਾਰ ਦੇ ਅਕਾਲ ਚਲਾਣੇ 'ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ |

ਪਿਛਲੀ ਖ਼ਬਰ ਬਹੁਤ ਹੀ ਸੁੰਦਰ ਭਜਨਾਂ ਦੇ ਗੁਣਗਾਨ ਨਾਲ ਸੰਪੰਨ ਹੋਈ 9ਵੀਂ ਸ਼ਿਆਮ ਭਜਨ ਸੰਧਿਆ <br/> ਅਗਲੀ ਖ਼ਬਰ ਸੀ.ਪੀ.ਆਈ. ਵਲੋਂ ਰਣਜੀਤ ਸਿੰਘ ਨੂੰ ਝੂਠੇ ਪੁਲਿਸ ਮੁਕਾਬਲੇ 'ਚ ਕਤਲ ਕਰਨ ਦੀ ਸਖ਼ਤ ਨਿੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।