28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਬਹੁਤ ਹੀ ਸੁੰਦਰ ਭਜਨਾਂ ਦੇ ਗੁਣਗਾਨ ਨਾਲ ਸੰਪੰਨ ਹੋਈ 9ਵੀਂ ਸ਼ਿਆਮ ਭਜਨ ਸੰਧਿਆ <br/>

ਮਹਿਮਾਨ ਨੂੰ ਸਨਮਾਨਿਤ ਕਰਦੇ ਹੋਏ ਆਯੋਜਕ ਅਤੇ ਗੁਣਗਾਨ ਕਰਦੀ ਹੋਈ ਭਜਨ ਗਾਇਕਾ | <br/> 02-03-2026
ਸ੍ਰੀ ਖਾਟੂ ਸ਼ਿਆਮ ਮਹਾਂਭਾਰਤ ਦੇ ਪਾਂਡਵ ਭੀਮ ਦਾ ਪੋਤਾ ਅਤੇ ਘਟੋਤਕਚ ਦਾ ਪੁੱਤਰ ਬਰਬਰੀਕ ਹੈ-ਪੰਡਿਤ ਗੋਰਾ


ਰਾਮਾਂ ਮੰਡੀ, 1 ਮਾਰਚ (ਤਰਸੇਮ ਸਿੰਗਲਾ): ਫੱਗਣ ਏਕਾਦਸ਼ੀ ਦੇ ਪਵਿੱਤਰ ਦਿਹਾੜੇ 'ਤੇ ਸਥਾਨਕ ਸ਼੍ਰੀ ਦੁਰਗਾ ਮੰਦਰ ਵਿਖੇ ਸ਼੍ਰੀ ਸ਼ਿਆਮ ਪਰਿਵਾਰ ਮਿੱਤਰ ਮੰਡਲ ਵਲੋਂ ਸ਼੍ਰੀ ਦੁਰਗਾ ਮੰਦਰ ਕਮੇਟੀ ਅਤੇ ਮੰਡੀ ਵਾਸੀਆਂ ਦੇ ਸਹਿਯੋਗ ਨਾਲ ਬੀਤੀ ਰਾਤ ਆਯੋਜਿਤ ਕੀਤੀ ਗਈ 9ਵੀਂ ਸ਼੍ਰੀ ਸ਼ਿਆਮ ਭਜਨ ਸੰਧਿਆ ਬਹੁਤ ਹੀ ਸੁੰਦਰ ਭਜਨਾਂ ਦੇ ਗੁਣਗਾਣ ਨਾਲ ਸੰਪੰਨ ਹੋਈ | ਸਮਾਗਮ ਦੌਰਾਨ ਸ਼੍ਰੀ ਖਾਟੂ ਸ਼ਿਆਮ ਜੀ ਦਾ ਬਹੁਤ ਹੀ ਸੁੰਦਰ ਦਰਵਾਰ ਸਜਾਇਆ ਗਿਆ | ਜਿਸ ਵਿਚ ਅਭਿਸ਼ੇਕ ਬਾਂਸਲ, ਹਿਮਾਂਸ਼ੂ ਬਾਂਸਲ, ਵੈਭਵ, ਵਿਸ਼ਾਲ ਸਿੰਗਲਾ, ਅਮਿਤ ਬਾਂਸਲ, ਸਮਾਈਲ ਜੈਨ, ਭਾਵਿਸ਼, ਵੀਨੂੰ ਬਾਂਸਲ ਵਲੋਂ ਬਾਬਾ ਜੀ ਦਾ ਬਹੁਤ ਹੀ ਸੁੰਦਰ ਸਿੰਗਾਰ ਕੀਤਾ ਗਿਆ | ਰਾਮ ਕੇਵਲ ਵਰਮਾ ਐਚਐਮਈਐਲ ਟਾਊਨਸ਼ਿਪ, ਸਵਾਮੀ ਰਾਮ ਸੁਦਰਸ਼ਨ ਦਾਸ ਜੀ ਤੰਗਰਾਲੀ ਵਾਲੇ, ਹਰਾ ਚਾਰਾ ਸੇਵਾ ਸਮਿਤੀ, ਸਰਬਣ ਕੁਮਾਰ ਬਾਂਸਲ ਟਾਊਨਸ਼ਿਪ, ਦੀਪਕ ਟਾਊਨਸ਼ਿਪ ਆਦਿ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ ਅਤੇ ਮੰਦਰ ਦੇ ਪੁਜਾਰੀ ਪੰਡਿਤ ਗੋਰਾ ਲਾਲ ਭਾਰਗਵ ਰਾਹੀਂ ਸ਼ਰਧਾਪੂਰਵਕ ਸਮਾਗਮ ਦੀਆਂ ਰਸਮਾਂ ਨਿਭਾਈਆਂ | ਸਮੂਹ ਮਹਿਮਾਨਾਂ ਨੂੰ ਆਯੋਜਕਾਂ ਵਲੋਂ ਸਨਮਾਨਿਤ ਕੀਤਾ ਗਿਆ | ਪੰਡਿਤ ਗੋਰਾ ਲਾਲ ਭਾਰਗਵ ਨੇ ਹਾਜ਼ਰ ਸ਼ਰਧਾਲੂਆਂ ਨੂੰ ਸ਼੍ਰੀ ਖਾਟੂ ਸ਼ਿਆਮ ਜੀ ਦੇ ਇਤਿਹਾਸ ਬਾਰੇ ਦੱਸਿਆ ਕਿ ਖਾਟੂ ਸ਼ਿਆਮ ਜੀ ਮਹਾਂਭਾਰਤ ਦੇ ਪਾਂਡਵ ਪੁੱਤਰ ਭੀਮ ਦਾ ਪੋਤਾ ਅਤੇ ਘਟੋਤਕਚ ਦਾ ਪੁੱਤਰ ਬਾਰਬਰੀਕ ਹੈ, ਉਸ ਨੂੰ ਹੀ ਹਾਰੇ ਕੇ ਸਹਾਰੇ ਬਾਬਾ ਸ਼੍ਰੀ ਖਾਟੂ ਸ਼ਿਆਮ ਵਜੋਂ ਪੂਜਿਆ ਜਾਂਦਾ ਹੈ | ਭਜਨ ਗਾਇਕਾ ਬੰਧਨਾ ਅਰੋੜਾ ਗਾਂਧੀ ਹਿਸਾਰ ਵਲੋਂ ਰਾਤ ਭਰ ਬਾਬਾ ਜੀ ਦਾ ਬਹੁਤ ਹੀ ਸੁੰਦਰ ਭਜਨਾਂ ਨਾਲ ਗੁਣਗਾਨ ਕੀਤਾ ਗਿਆ | ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂਆਂ ਵਲੋਂ ਬਾਬਾ ਜੀ ਦੇ ਸ਼ਾਹੀ ਦਰਵਾਰ ਵਿਚ ਮੱਥਾ ਟੇਕਿਆ ਗਿਆ ਅਤੇ ਫੁੱਲਾਂ ਦੀ ਹੋਲੀ ਖੇਡੀ ਗਈ | ਆਯੋਜਨ ਦੌਰਾਨ ਭੰਡਾਰਾ ਅਤੁੱਟ ਵਰਤਿਆ | ਮਹਿਮਾਨਾਂ ਅਤੇ ਸ਼ਰਧਾਲੂਆਂ ਦਾ ਧੰਨਵਾਦ ਕਰਦੇ ਹੋਏ ਪ੍ਰਬੰਧਕਾਂ ਨੇ ਕਿਹਾ ਕਿ ਸਮਾਗਮ ਵਿਚ ਸ਼ਹਿਰ ਦੀਆਂ ਸਮੂਹ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੇ ਸਹਿਯੋਗ ਦੇਣ ਦੇ ਨਾਲ-ਨਾਲ ਆਪਣੀ ਬਹੁਤ ਹੀ ਜ਼ਿੰਮੇਵਾਰੀ ਨਾਲ ਸੇਵਾ ਵੀ ਨਿਭਾਈ ਹੈ ਜੋ ਕਿ ਸ਼ਲਾਘਾਯੋਗ ਹੈ | ਇਸ ਮੌਕੇ ਆਮ ਵੱਡੀ ਗਿਣਤੀ ਸ਼ਰਧਾਲੂਆਂ ਤੋਂ ਇਲਾਵਾ ਸ਼੍ਰੀ ਸ਼ਿਆਮ ਪਰਿਵਾਰ ਮਿੱਤਰ ਮੰਡਲ ਦੇ ਮੈਂਬਰ ਨੇਮ ਚੰਦ ਬਾਗੜੀ, ਰਜਤਿੰਦਰ ਸੀਂਗੋ, ਅਭੈ ਸ਼ਰਮਾ, ਰਜਿੰਦਰ ਬਾਂਸਲ,ਪਾਰਸ ਅਰੋੜਾ, ਤਰਸੇਮ ਕੁਮਾਰ, ਦਿਪੇਸ਼ ਗੋਇਲ, ਲਕਸ਼, ਰਾਮ, ਸਤੀਸ਼ ਕੁਮਾਰ, ਸ਼੍ਰੀ ਦੁਰਗਾ ਮੰਦਰ ਕਮੇਟੀ ਦੇ ਪ੍ਰਧਾਨ ਮਦਨ ਲਾਲ ਬਾਂਸਲ, ਗਗਨਦੀਪ ਵੀਰੂ, ਸਾਬਕਾ ਪ੍ਰਧਾਨ ਹੈਪੀ, ਜਗਦੀਸ਼ ਬੰਗੀ, ਹੇਮ ਰਾਜ ਸੇਤੀਆ, ਜੀਵਨ ਸਿੰਗਲਾ, ਵਕੀਲ ਚਲਾਣਾ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |


ਪਿਛਲੀ ਖ਼ਬਰ ਅਮਿੱਟ ਯਾਦਾਂ ਛੱਡ ਗਿਆ ਮਹਿਮਾ ਸਰਜਾ ਸਕੂਲ ਦਾ ਸਾਲਾਨਾ ਸਮਾਗਮ ਸੰਪੰਨ <br/> ਅਗਲੀ ਖ਼ਬਰ ਮੁਹਤਬਰ ਸ਼ਖ਼ਸੀਅਤ ਦਲੀਪ ਸਿੰਘ ਠੇਕੇਦਾਰ ਦਾ ਦਿਹਾਂਤ, ਉੱਚ ਸ਼ਖ਼ਸੀਅਤਾਂ ਨੇ ਪ੍ਰਗਟਾਇਆ ਦੁੱਖ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।