ਬਠਿੰਡਾ, 1 ਮਾਰਚ (ਪ੍ਰੀਤਪਾਲ ਸਿੰਘ ਰੋਮਾਣਾ)-ਥਾਣਾ ਕੋਤਵਾਲੀ ਅਧੀਨ ਪੈਂਦੇ ਏਰੀਆ ਤਿੰਨ ਕੋਣੀ ਵਿਖੇ ਇਕ ਅਹਾਤੇ ਦੀ ਛੱਤ ਉੱਪਰ ਲੱਗੇ ਏ.ਸੀ ਦੀਆਂ ਪਾਇਪਾਂ ਨੂੰ ਚੋਰੀ ਕਰਦੇ ਹੋਏ ਚੋਰ ਨੂੰ ਦੁਕਾਨਦਾਰਾਂ ਵਲੋਂ ਮੌਕੇ 'ਤੇ ਕਾਬੂ ਕੀਤਾ ਗਿਆ ਹੈ, ਜਦਕਿ ਦੋ ਹੋਰ ਨੌਜਵਾਨ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਏ | ਦੁਕਾਨਦਾਰ ਵਲੋਂ ਉਕਤ ਚੋਰ ਦੀ ਛਿੱਤਰ ਪਰੇਡ ਕਰਦੇ ਹੋਏ ਉਸ ਨੂੰ ਪੁਲਿਸ ਹਵਾਲੇ ਕੀਤਾ ਗਿਆ ਹੈ | ਇਸ ਮੌਕੇ ਤਿੰਨ ਕੋਣੀ ਵਿਖੇ ਸਥਿਤ ਅਹਾਤਾ ਦੇ ਮਾਲਕ ਇਕਬਾਲ ਸਿੰਘ ਨੇ ਦੱਸਿਆ ਕਿ ਉਸ ਦੇ ਅਹਾਤੇ ਦੀ ਛੱਤ ਉੱਪਰ ਦੋ ਏ.ਸੀ ਲੱਗੇ ਹੋਏ ਸਨ, ਜਿਸ ਨੂੰ ਬੱਲਾ ਰਾਮ ਨਗਰ ਦੇ ਵਸਨੀਕ ਇਕ ਦੀਪ ਨਾਮ ਦਾ ਵਿਅਕਤੀ ਏ.ਸੀ ਦੀਆਂ ਪਾਇਪਾਂ ਨੂੰ ਕਟਰ ਨਾਲ ਕੱਟ ਰਿਹਾ ਸੀ | ਇਸ ਦੌਰਾਨ ਉਨ੍ਹਾਂ ਨੇ ਮੌਕੇ ਉੱਪਰ ਉਕਤ ਨੂੰ ਕਾਬੂ ਕਰਕੇ ਥਾਣਾ ਕੋਤਵਾਲੀ ਪੁਲਿਸ ਹਵਾਲੇ ਕੀਤਾ ਗਿਆ ਹੈ | ਦੱਸਣਾ ਬਣਦਾ ਹੈ, ਕਿ ਬਠਿੰਡਾ ਸ਼ਹਿਰ 'ਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਚੋਰੀ ਦੀਆਂ ਵਾਰਦਾਤਾਂ 'ਚ ਵਾਧਾ ਹੋ ਰਿਹਾ ਹੈ | ਭਾਵੇਂ ਕਿ ਬਠਿੰਡਾ ਪੁਲਿਸ ਲੁਟੇਰਿਆਂ ਅਤੇ ਚੋਰਾਂ ਨੂੰ ਕਾਬੂ ਕਰਨ ਦੇ ਦਾਅਵੇ ਕਰ ਰਹੀ ਹੈ, ਪਰ ਹਕੀਕਤ ਇਹ ਹੈ, ਕਿ ਚੋਰਾਂ ਦੇ ਹੌਸਲੇ ਬੁਲੰਦ ਹੋ ਰਹੇ ਹਨ | ਜੋ ਕਿ ਬਿਨਾਂ ਕਿਸੇ ਡਰ ਤੋਂ ਲਗਾਤਾਰ ਚੋਰੀ ਅਤੇ ਲੁੱਟਾਖੋਹਾਂ ਦੀਆਂ