ਬਠਿੰਡਾ, 1 ਮਾਰਚ (ਪ੍ਰੀਤਪਾਲ ਸਿੰਘ ਰੋਮਾਣਾ)-ਕੋਟਸਮੀਰ-ਤਲਵੰਡੀ ਸਾਬੋ ਰੋਡ ਵਿਖੇ ਸਥਿਤ ਗੁਰਦੁਆਰਾ ਜੀਵਨ ਸਿੰਘ ਵਾਲਾ ਦੇ ਬਾਹਰ ਸੜਕ ਕਿਨਾਰੇ ਖੜੇ ਚਾਚਾ-ਭਤੀਜੇ ਨੂੰ ਇਕ ਕਾਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ, ਇਸ ਹਾਦਸੇ ਦੌਰਾਨ ਇਕ 10 ਸਾਲਾਂ ਬੱਚਾ ਖ਼ੁਸ਼ਦਿਲ ਸਿੰਘ ਦੀ ਮੌਤ ਹੋ ਗਈ | ਜਦਕਿ ਉਸ ਦਾ ਚਾਚਾ ਪਿ੍ਤਪਾਲ ਸਿੰਘ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ | ਜਿਸ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ | ਥਾਣਾ ਸਦਰ ਪੁਲਿਸ ਨੂੰ ਬਿਆਨ ਦਰਜ ਕਰਵਾਉਂਦੇ ਹੋਏ ਗੁਰਦੀਪ ਸਿੰਘ ਵਾਸੀ ਕੋਟਸ਼ਮੀਰ ਨੇ ਦੱਸਿਆ ਕਿ ਉਸ ਦਾ ਭਰਾ ਪਿ੍ਤਪਾਲ ਸਿੰਘ ਆਪਣੇ ਨਾਲ 10 ਸਾਲਾਂ ਖ਼ੁਸ਼ਦਿਲ ਸਿੰਘ ਦੇ ਨਾਲ ਗੁਰਦੁਆਰਾ ਸਾਹਿਬ ਦੇ ਬਾਹਰ ਖੜਾ ਸੀ | ਇਸ ਦੌਰਾਨ ਤਲਵੰਡੀ ਸਾਬੋ ਵਲੋਂ ਆ ਰਹੀ ਇਕ ਕਾਰ ਜਿਸ ਨੂੰ ਜੁਝਾਰ ਸਿੰਘ ਨਗਰ ਵਾਸੀ ਹਰਕੰਵਲ ਸਿੰਘ ਚਲਾ ਰਿਹਾ ਸੀ ਨੇ ਦੋਵਾਂ ਨੂੰ ਟੱਕਰ ਮਾਰ ਦਿੱਤੀ | ਕੋਲ ਖੜੇ ਲੋਕਾਂ ਵਲੋਂ ਉਨ੍ਹਾਂ ਨੂੰ ਹਸਪਤਾਲ ਪਹੁੰਚਿਆ ਗਿਆ | ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ | ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਬਠਿੰਡਾ ਪੁਲਿਸ ਮੌਕੇ 'ਤੇ ਪਹੁੰਚੀ | ਜਿੰਨ੍ਹਾਂ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਮੁਲਜ਼ਮ ਕਾਰ ਚਾਲਕ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਦੇ ਹੋਏ ਉਸ ਦੀ ਭਾਲ