ਮਾਨਸਾ , 20 ਨਵੰਬਰ ( ਸੱਭਿ . ਪ੍ਰਤੀ .)- ਨਾਮਦੇਵ ਟਾਂਕਕਸ਼ੱਤਰੀ ਸਭਾ ਵਲੋਂ 22 ਨਵੰਬਰ ਨੂੰ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਦਾ 756 ਵਾਂ ਪ੍ਰਕਾਸ਼ ਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ । ਸਭਾ ਦੇ ਪ੍ਰਧਾਨ ਮਾਸਟਰ ਦੀਦਾਰ ਸਿੰਘ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਸਥਾਨਕ ਸ਼੍ਰੋਮਣੀ ਭਗਤ ਨਾਮਦੇਵ ਭਵਨ ਵਿਖੇ ਕਰਵਾਇਆ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਢਾਡੀ ਜਥਾ ਹਰਵਿੰਦਰ ਸਿੰਘ ਬੱਗਾ ਤਖ਼ਤ ਸ੍ਰੀ ਦਮਦਮਾ ਸਾਹਿਬ ਵਾਲਿਆਂ ਵਲੋਂ ਸੰਗਤਾਂ ਨੂੰ ਗੁਰਬਾਣੀ ਅਤੇ ਭਗਤ ਨਾਮਦੇਵ ਜੀ ਦੇ ਜੀਵਨ ਤੇ ਸਿੱਖਿਆਵਾਂ ਨਾਲ ਜੋੜਿਆ ਜਾਵੇਗਾ । ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਅੰਦਰ ਮਨਾਹੀ ਦੇ ਹੁਕਮ ਮਾਨਸਾ , 20 ਨਵੰਬਰ ( ਰਵੀ )- ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵਲੋਂ 22 ਨਵੰਬਰ ਨੂੰ ਕਰਵਾਈ ਜਾ ਰਹੀ ਪੰਜਾਬ ਰਾਜ ਨਿਪੁੰਨਤਾ ਖੋਜ ਅਤੇ ਨੈਸ਼ਨਲ ਮੀਨਜ਼ - ਕਮ - ਮੈਰਿਟ ਸਕਾਲਰਸ਼ਿਪ ਪ੍ਰੀਖਿਆ ਦੇ ਮੱਦੇਨਜ਼ਰ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਅੰਦਰ ਆਉਣ ’ ਤੇ ਮਨਾਹੀ ਹੁਕਮ ਜਾਰੀ ਕੀਤੇ ਹਨ । ਵਧੀਕ ਜ਼ਿਲ੍ਹਾ ਮੈਜਿਸਟਰੇਟ ਆਯੂਸ਼ ਗੋਇਲ ਨੇ ਕਿਹਾ ਕਿ ਜ਼ਿਲ੍ਹੇ ’ ਚ ਨਿਰਧਾਰਿਤ ਪ੍ਰੀਖਿਆ ਕੇਂਦਰਾਂ ਨੇੜੇ ਕਿਸੇ ਵੀ ਵਿਅਕਤੀ ਜਾਂ ਵਿਅਕਤੀਆਂ ਵਲੋਂ ਨਕਲ ਕਰਵਾਉਣ ਦੇ ਮੰਤਵ ਲਈ ਖੜ੍ਹੇ ਹੋਣ , ਨਾਅਰੇ ਲਗਾਉਣ ਅਤੇ ਕਾਨੂੰਨ ਤੇ ਵਿਵਸਥਾ ਵਿਚ ਨੁਕਸੇ ਅਮਨ ਪੈਦਾ ਕਰਨ ’ ਤੇ ਰੋਕ ਹੋਵੇਗੀ । ਇਹ ਹੁਕਮ 22 ਨਵੰਬਰ ਲਈ ਲਾਗੂ ਰਹੇਗਾ । ਅੱਜ ਬਿਜਲੀ ਸਪਲਾਈ ਬੰਦ ਰਹੇਗੀ ਮਾਨਸਾ , 20 ਨਵੰਬਰ ( ਸ . ਰਿ .)- 66 ਕੇ . ਵੀ . ਨਵੀਂ ਅਨਾਜ ਮੰਡੀ ਮਾਨਸਾ ਗਰਿੱਡ ਤੋਂ ਚੱਲ ਰਹੇ 11 ਕੇ . ਵੀ . ਜਗਦੰਬੇ ਰੋਡ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ 21 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ । ਇੰਜ : ਗੁਰਬਖਸ਼ ਸਿੰਘ ਐਸ . ਡੀ . ਓ . ਸ਼ਹਿਰੀ ਮਾਨਸਾ ਅਤੇ ਇੰਜ : ਪਰਦੀਪ ਸਿੰਗਲਾ ਜੇ . ਈ . ਨੇ ਦੱਸਿਆ ਕਿ ਇਸ ਨਾਲ ਗਰੀਨ ਵੈਲੀ , ਗੋਕੁਲ ਧਾਮ ਕਾਲੋਨੀ , ਰਾਮਾ ਫੀਡ ਇੰਡਸਟਰੀਜ਼ , ਸੰਤ ਸਵੀਟ ਹੋਟਲ , ਕੁੰਡਾ ਸਟਰੀਟ , ਪੁਰਾਣੀ ਬ੍ਰਹਮਕੁਮਾਰੀ ਸਟਰੀਟ , ਗੀਤਾ ਭਵਨ ਸਟਰੀਟ , ਡਾ . ਅਜੈ ਹਸਪਤਾਲ , ਵਿੱਦਿਆ ਭਾਰਤੀ ਸਕੂਲ , ਭਗਤ ਸਿੰਘ ਚੌਕ , ਨਵੀਂ ਬ੍ਰਮਕੁਮਾਰੀ ਸਟਰੀਟ , ਜਵਾਹਰਕੇ ਚੁੰਗੀ ਤੋਂ ਜਵਾਹਰਕੇ ਪੁਲ ਤੱਕ ਦਾ ਸਾਰਾ ਖੇਤਰ , ਸਟਾਰ ਵਾਇਟ ਕਾਪੀ ਫ਼ੈਕਟਰੀ , ਚਾਂਦਪੁਰੀਆ ਫੀਡ ਫ਼ੈਕਟਰੀ , ਰੇਸ਼ਮ ਸਿੰਘ ਏ . ਐਸ . ਆਈ . ਸਟਰੀਟ , ਬਾਗ਼ ਵਾਲਾ ਰਾਹ , ਮਾਨ ਸਰਵਿਸ ਸਟੇਸ਼ਨ ਤੱਕ ਖੇਤਰ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ ।