ਸੂਬੇ ਦੀ ਨਸ਼ਾ, ਗੈਗਸ਼ਟਰਵਾਦ ਅਤੇ ਕਰਜ਼ੇ ਤੋਂ ਮੁਕਤੀ ਲਈ ਭਾਜਪਾ ਦੀ ਸਰਕਾਰ ਜ਼ਰੂਰੀ-ਬਾਂਸਲ
ਭੀਖੀ, 20 ਨਵੰਬਰ (ਬਲਕਾਰ ਸਿੰਘ ਸਹੋਤਾ)- ਸਾਬਕਾ ਵਿਧਾਇਕ ਅਤੇ ਭਾਜਪਾ ਦੇ ਸੂਬਾ ਸਕੱਤਰ ਮੰਗਤ ਰਾਏ ਬਾਂਸਲ ਨੇ ਕਿਹਾ ਕਿ ਪੰਜਾਬ ਦੇ ਸੁਨਹਿਰੇ ਭਵਿੱਖ ਲਈ ਨਸ਼ਾ, ਗੈਗਸ਼ਟਰਵਾਦ ਅਤੇ ਕਰਜ਼ੇ ਤੋਂ ਮੁਕਤੀ ਲਈ ਭਾਜਪਾ ਸਰਕਾਰ ਦੀ ਅਹਿਮ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਜਿੱਥੇ ਰਾਜ ’ਚ ਨਸ਼ਾ ਥੰਮਨ ਵਿਚ ਬੂਰੀ ਤਰ੍ਹਾਂ ਨਾਕਾਮ ਰਹੀ ਉੱਥੇ ਆਰਥਿਕ ਸਥਿਤੀ ਵੀ ਅਰਾਜਕਿਤਾ ਵਾਲੀ ਹੈ।
ਭੀਖੀ, 20 ਨਵੰਬਰ (ਬਲਕਾਰ ਸਿੰਘ ਸਹੋਤਾ)- ਸਾਬਕਾ ਵਿਧਾਇਕ ਅਤੇ ਭਾਜਪਾ ਦੇ ਸੂਬਾ ਸਕੱਤਰ ਮੰਗਤ ਰਾਏ ਬਾਂਸਲ ਨੇ ਕਿਹਾ ਕਿ ਪੰਜਾਬ ਦੇ ਸੁਨਹਿਰੇ ਭਵਿੱਖ ਲਈ ਨਸ਼ਾ, ਗੈਗਸ਼ਟਰਵਾਦ ਅਤੇ ਕਰਜ਼ੇ ਤੋਂ ਮੁਕਤੀ ਲਈ ਭਾਜਪਾ ਸਰਕਾਰ ਦੀ ਅਹਿਮ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਜਿੱਥੇ ਰਾਜ ’ਚ ਨਸ਼ਾ ਥੰਮਨ ਵਿਚ ਬੂਰੀ ਤਰ੍ਹਾਂ ਨਾਕਾਮ ਰਹੀ ਉੱਥੇ ਆਰਥਿਕ ਸਥਿਤੀ ਵੀ ਅਰਾਜਕਿਤਾ ਵਾਲੀ ਹੈ। ਉਨ੍ਹਾਂ ਕਿਹਾ ਕਿ ਤਰਾਸ਼ਦੀ ਇਹ ਹੈ ਕਿ ਪੰਜਾਬ ਨੂੰ ਰੰਗਲਾ ਬਣਾਉਣ ਦਾ ਵਾਅਦਾ ਕਰ ਕੇ ਆਈ ਆਮ ਆਦਮੀ ਸਰਕਾਰ ਦੇ ਨੁਮਾਇੰਦੇ ਖ਼ੁਦ ਤਾਂ ਰੰਗਲੇ ਹੋ ਗਏ ਹਨ ਪਰ ਲੋਕਾਂ ਨੂੰ ਕੰਗਲਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿਰ ਕਰਜ਼ੇ ਦੀ ਪੰਡ ਐਨੀ ਭਾਰੀ ਹੋ ਗਈ ਹੈ ਤੋਂ ਮੁਕਤੀ ਲਈ ਕੇਂਦਰ ਦੀ ਮਦਦ ਤੋਂ ਇਲਾਵਾ ਹੋਰ ਕੋਈ ਮਾਧਿਅਮ ਨਹੀਂ ਹੈ। ਉਨ੍ਹਾਂ ਕਿਹਾ ਕਿ ਸੂਬੇ ਦਾ ਮੁੜ ਵਿਕਾਸ, ਤਰੱਕੀ ਅਤੇ ਅਮਨ ਸ਼ਾਂਤੀ ਲਈ ਲੋਕਾਂ ਨੂੰ ਭਾਜਪਾ ਦੀ ਡਟ ਕੇ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬ ਦੀ ਆਰਥਿਕਤਾ, ਜਵਾਨੀ ਅਤੇ ਕਿਸਾਨੀ ਨੂੰ ਗ਼ਰਕਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਸਰਕਾਰ ਸੂਬੇ ਵਿਚੋਂ ਗੁੰਡਾਗਰਦੀ ਅਤੇ ਨਸ਼ਾ ਵਪਾਰ ’ਚ ਸ਼ਾਮਿਲ ਅਨਸਰਾਂ ਨੂੰ ਜੜੋਂ੍ਹ ਖ਼ਤਮ ਕਰੇਗੀ। ਇਸ ਮੌਕੇ ਜਸਵੰਤ ਸਿੰਘ ਮੱਤੀ, ਪਵਨ ਕੁਮਾਰ ਮੱਤੀ ਆਦਿ ਹਾਜ਼ਰ ਸਨ।