18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਭਾਜਪਾ ਆਗੂਆਂ ਨਾਲ ਨੰਗਲ ਵਿਖੇ ਗਣਤੰਤਰਤਾ ਦਿਵਸ ਸਮਾਗਮ ਸੰਬੰਧੀ ਜਤਿੰਦਰ ਸਿੰਘ ਅਠਵਾਲ ਨੇ ਕੀਤੀ ਵਿਸ਼ੇਸ਼ ਮੀਟਿੰਗ <br/>

ਅਜੀਤ ਡੈਸਕ 25-01-2026
ਨੰਗਲ, 24 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਭਾਜਪਾ ਵਿਧਾਨ ਸਭਾ ਪੱਧਰੀ ਗਣਤੰਤਰਤਾ ਦਿਵਸ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏਗੀ ਜਿਸ ਵਿਚ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਵਲੋਂ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਤਿਰੰਗਾ ਲਹਿਰਾਇਆ ਜਾਵੇਗਾ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸਤਲੁਜ ਸਦਨ ਨੰਗਲ ਵਿਖੇ ਜ਼ਿਲ੍ਹਾ ਭਾਜਪਾ ਦੇ ਸਾਬਕਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ ਅਤੇ ਮੰਡਲ ਭਾਜਪਾ ਨੰਗਲ ਦੇ ਪ੍ਰਧਾਨ ਠੇਕੇਦਾਰ ਹਰਮਨਜੀਤ ਸਿੰਘ ਪਿ੍ੰਸ ਵਲੋਂ ਸੰਯੁਕਤ ਰੂਪ ਵਿਚ ਕੀਤਾ ਗਿਆ | ਉਹ ਅੱਜ ਵਿਸ਼ੇਸ਼ ਤੌਰ 'ਤੇ ਨੰਗਲ ਮੰਡਲ ਵਿਚ ਭਾਜਪਾ ਆਗੂਆਂ ਦੀਆਂ ਉਕਤ ਸਮਾਗਮ ਨੂੰ ਲੈ ਕੇ ਲਾਮਬੰਦੀ ਕਰਨ ਲਈ ਪਹੁੰਚੇ ਹੋਏ ਸਨ | ਉਕਤ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਵਿਦਾਸ ਚੌਂਕ ਵਿਖੇ ਭਾਜਪਾ ਵਲੋਂ ਤਿਰੰਗਾ ਲਹਿਰਾਇਆ ਜਾ ਰਿਹਾ ਹੈ | ਜਿਸ ਵਾਸਤੇ ਸਮੁੱਚੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਭਾਜਪਾ ਵਰਕਰਾਂ ਅਤੇ ਆਗੂਆਂ ਵਿਚ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਇਸੇ ਸਬੰਧੀ ਇੱਕ ਸਭਿਆਚਾਰਕ ਪ੍ਰੋਗਰਾਮ ਕੀਤਾ ਜਾ ਰਿਹਾ ਹੈ | ਇਸ ਮੌਕੇ ਜਿੱਥੇ ਗਣਤੰਤਰ ਦਿਵਸ ਸਬੰਧੀ ਸਕੂਲੀ ਬੱਚਿਆਂ ਵਲੋਂ ਭੰਗੜਾ,ਗਿੱਧਾ ਤੇ ਹੋਰ ਪ੍ਰੋਗਰਾਮ ਪੇਸ਼ ਕੀਤੇ ਜਾਣਗੇ ਉੱਥੇ ਹੀ ਭਾਜਪਾ ਆਗੂਆਂ ਵਲੋਂ ਆਪਣੇ ਵਿਚਾਰ ਵੀ ਰੱਖੇ ਜਾਣਗੇ | ਇਸ ਮੌਕੇ ਸ਼ਾਮ ਸੁੰਦਰ ਰੰਗਾ ਵਾਈਸ ਪ੍ਰਧਾਨ ਭਾਜਪਾ ਰੂਪਨਗਰ, ਬਾਊ ਅਨਿਲ ਸ਼ਰਮਾ, ਵਿਵੇਕ ਸ਼ਰਮਾ ਮੰਡਲ ਜਨਰਲ ਸਕੱਤਰ, ਜੋਤੀ ਪ੍ਰਸਾਦ, ਮੁਕੇਸ਼ ਸਹੌੜ, ਵਿਜੇ ਕੁਮਾਰ ਬਿੱਟਾ ਆਦਿ ਆਗੂ ਹਾਜ਼ਰ ਸਨ |


ਪਿਛਲੀ ਖ਼ਬਰ ਬੀ.ਬੀ.ਐੱਮ.ਬੀ. ਨੰਗਲ ਵਿਖੇ ਡਿਪਟੀ ਸੀ.ਏ.ਓ. ਐੱਸ.ਪੀ. ਰਾਣਾ ਨੇ ਸੰਭਾਲਿਆ ਅਹੁਦਾ <br/> ਅਗਲੀ ਖ਼ਬਰ ਬਸੰਤ ਪੰਚਮੀ ਮੌਕੇ ਨੂਰਪੁਰ ਬੇਦੀ ਵਿਖੇ ਮਾਤਾ ਸਰਸਵਤੀ ਦੀ ਸ਼ੋਭਾ ਯਾਤਰਾ ਕੱਢੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।