18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਬਾਬਾ ਗੁਰਦਿੱਤਾ ਪਬਲਿਕ ਸਕੂਲ ’ਚ ਆਜ਼ਾਦੀ ਦਿਵਸ ਮਨਾਇਆ ਬੱਚਿਆਂ ਨੇ ਕੋਰਿਓਗ੍ਰਾਫੀ ਨਾਲ ਦੇਸ਼ ਭਗਤੀ ਦੀ ਭਾਵਨਾ ਜਾਗ੍ਰਿਤ ਕੀਤੀ

ਕਾਹ ਨਪੁਰ ਖੂਹੀ, (ਗੁਰਬੀਰ ਸਿੰਘ ਵਾਲੀਆ)- ਬਾਬਾ ਗੁਰਦਿੱਤਾ ਪਬਲਿਕ ਸਕੂਲ ਵਿਚ ਆਜ਼ਾਦੀ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਸੁਤੰਤਰਤਾ ਦਿਵਸ ਤੇ ਸਕੂਲ ਦੇ ਡਾਇਰੈਕਟਰ ਰਾਜਿੰਦਰ ਕਿਸਾਨਾ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਅਸੀਂ 80 ਸਾਲਾਂ ਵਿਚ ਕਿੱਥੇ ਖੜੇ ਹਾਂ, ਜੇਕਰ ਸੱਚ ਆਖਿਆ ਜਾਵੇ ਤਾਂ 15 ਅਗਸਤ 1947 ਨੂੰ ਅੰਗਰੇਜਾਂ ਤੋਂ ਆਜਾਦੀ ਮਿਲ ਗਈ ਸੀ।

ਅਜੀਤ ਡੈਸਕ 18-08-2026
ਕਾਹ ਨਪੁਰ ਖੂਹੀ, (ਗੁਰਬੀਰ ਸਿੰਘ ਵਾਲੀਆ)- ਬਾਬਾ ਗੁਰਦਿੱਤਾ ਪਬਲਿਕ ਸਕੂਲ ਵਿਚ ਆਜ਼ਾਦੀ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਸੁਤੰਤਰਤਾ ਦਿਵਸ ਤੇ ਸਕੂਲ ਦੇ ਡਾਇਰੈਕਟਰ ਰਾਜਿੰਦਰ ਕਿਸਾਨਾ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਅਸੀਂ 80 ਸਾਲਾਂ ਵਿਚ ਕਿੱਥੇ ਖੜੇ ਹਾਂ, ਜੇਕਰ ਸੱਚ ਆਖਿਆ ਜਾਵੇ ਤਾਂ 15 ਅਗਸਤ 1947 ਨੂੰ ਅੰਗਰੇਜਾਂ ਤੋਂ ਆਜਾਦੀ ਮਿਲ ਗਈ ਸੀ। ਪਰ ਅੱਜ ਵੀ ਇਕ ਵਿਕਸਿਤ ਰਾਸ਼ਟਰ ਦਾ ਸੁਪਨਾ ਅਧੂਰਾ ਹੈ । ਅਨੇਕਾ ਯੋਧਿਆਂ ਨੇ ਭਰੀ ਜਵਾਨੀ ਵਿਚ ਸਾਨੂੰ ਅੰਗਰੇਜਾਂ ਤੋਂ ਆਜ਼ਾਦ ਕਰਵਾਉਣ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਉਨ੍ਹਾਂ ਦਾ ਮੁੱਖ ਮੰਤਵ ਸੀ ਸੰਪੂਰਨ ਦੇਸ਼ ਦਾ ਵਿਕਾਸ ਤਾਂ ਕਿ ਕਿਸੇ ਵੀ ਦੇਸ਼ ਵਾਸੀ ਨਾਲ ਕੋਈ ਭੇਦ ਭਾਵ ਨਾ ਹੋਵੇ ਅਤੇ ਸਭ ਨੂੰ ਅੱਗੇ ਵਧਣ ਦੇ ਸਮਾਨ ਅਵਸਰ ਮਿਲਣ। ਇਸ ਮੌਕੇ ਤੇ ਅਧਿਆਪਕ ਸੰਜੀਵ ਕੁਮਾਰ ਨੇ ਸੁਤੰਤਰਤਾ ਦਿਵਸ ਤੇ ਆਪਣੇ ਵਿਚਾਰ ਸਾਂਝੇ ਕੀਤੇ। ਅੱਜ ਇਸ ਸਕੂਲ ਦੇ ਵਿਦਿਆਰਥੀਆਂ ਨੇ ਸੁਤੰਤਰਤਾ ਦਿਵਸ ਸਕੂਲ ਵਿੱਚ ਮਨਾਇਆ। ਬੱਚਿਆਂ ਦੂਆਰਾ ਕੋਰਿਓਗ੍ਰਾਫੀ ਅਤੇ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ ਇਸ ਨਾਲ ਦੇਸ਼ ਭਗਤੀ ਦੀ ਭਾਵਨਾ ਜਾਗ੍ਰਿਤ ਕੀਤੀ ਗਈ। ਇਸ ਮੌਕੇ ਤੇ ਮੈਡਮ ਸਿਮਰਨ ਕਿਸਾਨਾ, ਸੰਜੀਵ ਕੁਮਾਰ, ਸੁਖਵੀਰ ਸਿੰਘ, ਮਨਦੀਪ ਸਿੰਘ, ਹਰਸ਼ਦੀਪ ਕੌਰ, ਰੁਪਿੰਦਰ ਕੌਰ , ਮੀਨਾ ਸੈਣੀ , ਰਮਨਦੀਪ ਕੌਰ, ਤਾਨਿਆ ਤੇ ਮਨੀਸਾ ਆਦਿ ਸ਼ਾਮਿਲ ਸਨ।
ਪਿਛਲੀ ਖ਼ਬਰ ਆਂਗਣਵਾੜੀ ਹੈਲਪਰ ਨਿਯੁਕਤੀ ਪੱਤਰ ਮਿਲਣ ਤੋਂ ਬਾਅਦ ਵਿਧਾਇਕ ਚੱਢਾ ਨਾਲ ਵਿਧਾਇਕ ਚੱਢਾ ਨੇ ਬਲਾਕ ਰੂਪਨਗਰ ਦੀਆਂ ਆਂਗਣਵਾੜੀ... ਅਗਲੀ ਖ਼ਬਰ ਸਤਿਗੁਰੂ ਲਾਲ ਦਾਸ ਭੂਰੀਵਾਲਿਆਂ ਦੀ ਬਰਸੀ ਸਬੰਧੀ ਸੰਤ ਸਮਾਗਮ ਹਰਿਦੁਆਰ ਵਿਖੇ 20 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।