26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਰਾਧਾ ਕਿ੍ਸ਼ਨ ਮੰਦਰ ਕੋਟਲਾ ਕਲਾਂ ਊਨਾ ਵਿਖੇ ਸਾਲਾਨਾ ਸਮਾਗਮ 1 ਤੋਂ

ਅਜੀਤ ਡੈਸਕ 30-01-2026

ਸੁਖਸਾਲ/ਸੰਤੋਖਗੜ੍ਹ, 29 ਜਨਵਰੀ (ਧਰਮ ਪਾਲ)-ਸ੍ਰੀ ਰਾਧਾ ਕਿ੍ਸ਼ਨ ਮੰਦਿਰ ਕੋਟਲਾ ਕਲਾਂ ਊਨਾ (ਹਿ.ਪ੍ਰ.) ਵਿਖੇ ਮੰਦਰ ਸੰਚਾਲਕ ਰਾਸ਼ਟਰੀ ਸੰਤ ਬਾਬਾ ਬਾਲ ਜੀ ਮਹਾਰਾਜ ਦੀ ਅਗਵਾਈ ਹੇਠ ਸਾਲਾਨਾ ਧਾਰਮਿਕ ਮਹਾਂਸੰਮੇਲਨ 1 ਤੋਂ 12 ਫਰਵਰੀ ਤੱਕ ਬੜੀ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਮੰਦਿਰ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੌਕੇ ਇੱਕ ਤੋਂ ਤਿੰਨ ਫਰਵਰੀ ਨੂੰ ਸਵਾਮੀ ਗਿਆਨਾ ਨੰਦ ਜੀ ਮਹਾਰਾਜ ਗੀਤਾ ਪ੍ਰਵਚਨ, ਚਾਰ ਤੋਂ ਪੰਜ ਫਰਵਰੀ ਤੱਕ ਚਿੱਤਰ ਵਿਚਿੱਤਰ ਵਲੋਂ ਭਜਨ ਸੰਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ, 6 ਤੋਂ 12 ਫਰਵਰੀ ਤੱਕ ਸ੍ਰੀਦੇਵ ਆਚਾਰੀਆ ਗੋਰਵ ਕਿ੍ਸ਼ਨ ਗੋਸਵਾਮੀ ਬਿ੍ੰਦਾਬਨ ਵਾਲੇ ਸ਼੍ਰੀਮੱਦ ਭਾਗਵਤ ਗੀਤਾ ਦੇ ਪ੍ਰਵਚਨਾਂ ਨਾਲ ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ | ਉਨਾਂ ਇਹ ਵੀ ਦੱਸਿਆ ਕਿ ਇਸ ਮੌਕੇ 4 ਫਰਵਰੀ ਨੂੰ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ ਜਿਸ ਵਿੱਚ ਠਾਕੁਰ ਜੀ ਦੀ ਪਾਲਕੀ ਉਪ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਸ੍ਰੀ ਮੁਕੇਸ਼ ਅਗਨੀਹੋਤਰੀ ਉਠਾਉਣਗੇ | ਉਨਾਂ ਦਸਿਆ ਕਿ ਵੱਡੀ ਗਿਣਤੀ ਵਿਚ ਆਉਣ ਵਾਲੀਆਂ ਸੰਗਤਾਂ ਲਈ ਰੋਜਾਨਾ ਗੁਰੂ ਕਾ ਅਟੁੱਟ ਲੰਗਰ ਵਰਤਾਇਆ ਜਾਵੇਗਾ | ਉਨਾਂ ਦਸਿਆ ਕਿ ਇਸ ਸਮਾਗਮ ਦੀਆਂ ਮੁਕੰਮਲ ਤਿਆਰੀਆਂ ਕਰ ਲਈਆਂ ਗਈਆਂ ਹਨ ਸੇਵਾਦਾਰ ਆਪਣੀ-ਆਪਣੀ ਡਿਊਟੀ ਸੰਭਾਲ ਰਹੇ ਹਨ |

ਪਿਛਲੀ ਖ਼ਬਰ ਮਨਰੇਗਾ ਨੂੰ ਬਚਾਉਣ ਲਈ ਕਾਂਗਰਸ ਪਾਰਟੀ ਹਰ ਕੁਰਬਾਨੀ ਦੇਣ ਨੂੰ ਤਿਆਰ- ਰਾਣਾ ਕੇ. ਪੀ. ਸਿੰਘ <br/> ਅਗਲੀ ਖ਼ਬਰ ਨਸ਼ੀਲੇ ਪਾਊਡਰ, 11 ਸਰਿੰਜਾਂ ਤੇ ਨਸ਼ੀਲੇ ਪਦਾਰਥ ਸਮੇਤ ਇਕ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।