ਨੰਗਲ, 29 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਜੰਗਲਾਂ ਵਿਚੋਂ ਰਸਤੇ 'ਤੋਂ ਭਟਕ ਕੇ ਸ਼ਹਿਰ ਦੇ ਰਿਹਾਇਸ਼ੀ ਇਲਾਕੇ ਇੰਦਰਾ ਨਗਰ ਵਿਚ ਇਕ ਸਾਂਭਰ ਪਹੁੰਚ ਗਿਆ, ਜਿਸ ਨੂੰ ਵੇਖ ਕੇ ਕੁੱਤਿਆਂ ਵਲੋਂ ਉਸ ਦਾ ਪਿੱਛਾ ਕੀਤਾ ਗਿਆ | ਇਸ ਸਬੰਧੀ ਲੋਕਾਂ ਵਲੋਂ ਜੰਗਲੀ ਜੀਵ ਵਿਭਾਗ ਦੇ ਮੁਲਾਜ਼ਮਾਂ ਨੂੰ ਜਾਣਕਾਰੀ ਦਿੱਤੀ ਗਈ ਜਿਸ ਮਗਰੋਂ ਵਿਭਾਗ ਦੀ ਟੀਮ ਅੰਮਿ੍ਤ ਲਾਲ ਦੀ ਅਗਵਾਈ ਵਿਚ ਪਹੁੰਚੀ | ਉਨ੍ਹਾਂ ਵਲੋਂ ਜ਼ਬਰਦਸਤ ਮਸ਼ੱਕਤ ਕਰਕੇ ਇਸ ਸਾਂਬਰ ਨੂੰ ਸੁਰੱਖਿਅਤ ਮੁੜ ਜੰਗਲ ਵਿਚ ਛੱਡਿਆ ਗਿਆ | ਜਾਣਕਾਰੀ ਦਿੰਦਿਆਂ ਅੰਮਿ੍ਤ ਲਾਲ ਨੇ ਦੱਸਿਆ ਕਿ ਇਹ ਨਰ ਸਾਂਬਰ ਸੀ ਜੋ ਕਿ ਆਪਣਾ ਰਸਤਾ ਭੁੱਲ ਕੇ ਸ਼ਹਿਰੀ ਇਲਾਕੇ ਦੇ ਵਿਚ ਆ ਗਿਆ ਸੀ, ਅਜਿਹਾ ਅਕਸਰ ਹੋ ਜਾਂਦਾ ਹੈ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਜੰਗਲੀ ਜੀਵ ਸਾਡੇ ਦੋਸਤ ਹਨ ਅਤੇ ਇਨ੍ਹਾਂ ਦੇ ਨਾਲ ਸਾਨੂੰ ਦੋਸਤਾਂ ਵਾਂਗ