ਮੋਰਿੰਡਾ, 29 ਜਨਵਰੀ (ਤਰਲੋਚਨ ਸਿੰਘ ਕੰਗ)-ਸ੍ਰੀ ਵਿਸ਼ਵਕਰਮਾ ਭਵਨ ਮੋਰਿੰਡਾ ਵਿਖੇ ਪਵਨ ਕੁਮਾਰ ਧੀਮਾਨ ਦੀ ਅਗਵਾਈ ਹੇਠ ਇੰਡਸਟਰੀ ਡਿਪਾਰਟਮੈਂਟ ਨੇ ਕੈਂਪ ਲਗਾਇਆ, ਜਿਸ ਵਿਚ ਡਾ. ਸੰਜੀਵ ਚੱਢਾ, ਸੰਜੀਵ ਜੱਗੀ, ਹਿਤੇਸ਼ ਗੁਲਾਟੀ, ਮਨਦੀਪ ਸਿੰਘ ਅਤੇ ਅਮਨਿੰਦਰ ਸਿੰਘ ਨੇ ਦੱਸਿਆ ਕਿ ਕੇਂਦਰ ਅਤੇ ਰਾਜ ਦੀਆਂ ਵੱਖ-ਵੱਖ ਯੋਜਨਾਵਾਂ ਬਾਰੇ ਇਲਾਕੇ ਦੇ ਉਦਯੋਗਪਤੀਆਂ ਨੂੰ ਜਾਣੂੰ ਕਰਵਾਇਆ ਅਤੇ ਇਹਨਾਂ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ ਬਾਰੇ ਦੱਸਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਿੰਦਰ ਸਿੰਘ ਗੋਗੀ ਸਰਪ੍ਰਸਤ, ਸੈਕਟਰੀ ਅਮਰੀਕ ਸਿੰਘ ਡੱਫੂ, ਸੰਯੁਕਤ ਸਕੱਤਰ ਗੁਰਦੀਪ ਸਿੰਘ ਕਾਲਾ, ਵਾਈਸ ਪ੍ਰਧਾਨ ਹਰਜੀਤ ਸਿੰਘ ਸੱਲ੍ਹ, ਖਜ਼ਾਨਚੀ ਗੁਰਇੰਦਰ ਸਿੰਘ, ਸੰਯੁਕਤ ਸਕੱਤਰ ਖਜ਼ਾਨਚੀ ਸੁਖਵਿੰਦਰ ਸਿੰਘ ਧੰਨਾ, ਅਵਤਾਰ ਸਿੰਘ ਏ.ਐੱਸ., ਗੁਰਮੀਤ ਸਿੰਘ ਏ.ਐੱਸ., ਗੁਰਨਾਮ ਸਿੰਘ ਨਿਊ ਸਟਾਰ, ਹਰਵਿੰਦਰ ਸਿੰਘ, ਹਰਪ੍ਰੀਤ ਸਿੰਘ, ਗੁਰਬਚਨ ਸਿੰਘ ਰੀਹਲ, ਪਾਲ ਸਿੰਘ, ਬਲਵਿੰਦਰ ਸਿੰਘ ਰੀਹਲ, ਜਸਵਿੰਦਰ ਸਿੰਘ ਮੁੰਡੇ, ਗੋਪਾਲ ਚੰਦ ਜਾਂਗੜੇ, ਗੁਰਜੀਤ ਸਿੰਘ, ਸਤਵਿੰਦਰ ਸਿੰਘ ਬਿੰਦਰ, ਹਰਮੀਤ ਸਿੰਘ, ਸਤਨਾਮ ਸਿੰਘ ਆਦਿ ਹਾਜ਼ਰ ਸਨ |