26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਵੱਖ-ਵੱਖ ਪਿੰਡਾਂ ਚੱਲ ਰਹੀਆਂ ਮੁਫ਼ਤ ਯੋਗਾ ਕਲਾਸਾਂ ਦਾ ਲਾਭ ਲੈ ਰਹੇ ਹਨ ਲੋਕ- ਰਮੇਸ਼ ਕੁਮਾਰ <br/>

ਅਜੀਤ ਡੈਸਕ 30-01-2026
ਨੂਰਪੁਰ ਬੇਦੀ, 29 ਜਨਵਰੀ (ਵਿੰਦਰਪਾਲ ਝਾਂਡੀਆਂ)-ਨੂਰਪੁਰ ਬੇਦੀ ਇਲਾਕੇ ਦੇ ਵੱਖ ਵੱਖ ਪਿੰਡਾਂ 'ਚ ਨਿਰਵਿਘਨ ਚੱਲ ਰਹੇ ਮੁਫ਼ਤ ਯੋਗਾ ਕੈਂਪਾਂ ਦਾ ਲੋਕ ਵੱਡਾ ਲਾਭ ਲੈ ਰਹੇ ਹਨ, ਜਿਨ੍ਹਾਂ 'ਚ ਭਾਗ ਲੈ ਕੇ ਲੋਕ ਵੱਖ-ਵੱਖ ਬਿਮਾਰੀਆਂ ਤੋਂ ਨਿਜਾਤ ਪਾ ਰਹੇ ਹਨ | ਇਹ ਵਿਚਾਰ ਸ੍ਰੀ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਯੋਗ ਸਿੱਖਿਅਕ ਰਮੇਸ਼ ਕੁਮਾਰ ਨੇ ਵੱਖ-ਵੱਖ ਪਿੰਡਾਂ 'ਚ ਚੱਲ ਰਹੇ ਮੁਫ਼ਤ ਯੋਗਾ ਕੈਂਪਾਂ ਦੌਰਾਨ ਪਹੁੰਚੇ ਲੋਕਾਂ ਨੂੰ ਯੋਗ ਕਿਰਿਆਵਾਂ ਕਰਵਾਉਣ ਮੌਕੇ ਪ੍ਰਗਟਾਏ | ਉਨ੍ਹਾਂ ਕਿਹਾ ਕਿ ਸਰੀਰਕ ਅਤੇ ਮਾਨਸਿਕ ਸਿਹਤ ਲਈ ਯੋਗ ਬੇਹੱਦ ਲਾਹੇਵੰਦ ਹੈ, ਜੋ ਸਰੀਰ ਨੂੰ ਰੋਗ ਮੁਕਤ ਅਤੇ ਦਿਮਾਗ਼ ਨੂੰ ਤਣਾਅ ਮੁਕਤ ਬਣਾਏ ਰੱਖਣ ਤੋਂ ਇਲਾਵਾ ਮਨ ਨੂੰ ਸ਼ਾਂਤ ਰੱਖਦਾ ਹੈ | ਕੈਂਪਾਂ ਦੌਰਾਨ ਉਨਾਂ ਨੇ ਪ੍ਰਾਣਾਯਾਮ, ਸੁਕਰਮ, ਭੁਜੰਗ, ਉਤਾਨਪਾਦ, ਕਪਾਲ ਭਾਂਤੀ, ਸ਼ਵਾਸਆਸਨ, ਪਦਮਾਸਨ, ਵਜਰ, ਸ਼ਸ਼ਾਂਕ, ਸਵਾਸ ਕਿ੍ਰਿਆ, ਸੂਰਿਆ ਨਮਸਕਾਰ ਅਤੇ ਮੰਡੂਕ ਸਹਿਤ ਵੱਖ-ਵੱਖ ਪ੍ਰਕਾਰ ਦੇ ਆਸਣ ਕਰਵਾਉਣ ਤੋਂ ਇਲਾਵਾ ਧਿਆਨ ਦਾ ਵੀ ਅਭਿਆਸ ਕਰਵਾਇਆ | ਉਨ੍ਹਾਂ ਦੱਸਿਆ ਕਿ ਨੂਰਪੁਰਬੇਦੀ ਦੇ 5 ਪਿੰਡਾਂ ਸੈਣੀਮਾਜਰਾ, ਨੂਰਪੁਰ ਬੇਦੀ, ਲਸਾੜੀ, ਜੇਤੇਵਾਲ ਅਤੇ ਮੁਕਾਰੀ ਵਿਖੇ ਚੱਲ ਰਹੀਆਂ 6 ਕਲਾਸਾਂ ਦੌਰਾਨ ਰੋਜ਼ਾਨਾ ਇੱਕ ਘੰਟਾ ਮੁਫ਼ਤ ਯੋਗਾ ਕੈਂਪ ਨਿਰਵਿਘਨ ਲਗਾਏ ਜਾ ਰਹੇ ਹਨ | ਕੈਂਪਾਂ ਕਾਫ਼ੀ ਗਿਣਤੀ 'ਚ ਪਿੰਡਾਂ ਦੇ ਲੋਕ ਭਾਗ ਲੈ ਰਹੇ ਹਨ |

ਪਿਛਲੀ ਖ਼ਬਰ ਸ੍ਰੀ ਵਿਸ਼ਵਕਰਮਾ ਭਵਨ ਮੋਰਿੰਡਾ ਵਿਖੇ ਕੈਂਪ ਲਗਾਇਆ <br/> ਅਗਲੀ ਖ਼ਬਰ ਓਲਡ ਸਟੂਡੈਂਟਸ ਐਸੋਸੀਏਸ਼ਨ ਖ਼ਾਲਸਾ ਸਕੂਲ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।