11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਟਰੰਪ ਨਾਲ ਕੀਤਾ ਸਮਝੌਤਾ ਕਿਸਾਨ ਵਿਰੋਧੀ

ਅਜੀਤ ਡੈਸਕ 21-02-2026
ਨੂਰਪੁਰ ਬੇਦੀ, 20 ਫਰਵਰੀ (ਹਰਦੀਪ ਸਿੰਘ ਢੀਂਡਸਾ)-ਤਹਿਸੀਲ ਕਮੇਟੀ ਨੂਰਪੁਰ ਬੇਦੀ ਦੀ ਅਹਿਮ ਮੀਟਿੰਗ ਬਿਕਰਮ ਸਿੰਘ ਗਿੱਲ ਦੀ ਅਗਵਾਈ ਹੇਠ ਨੂਰਪੁਰ ਬੇਦੀ ਵਿਖੇ ਕੀਤੀ ਗਈ | ਇਸ ਮੀਟਿੰਗ ਦੌਰਾਨ ਨੰਗਲ ਵਿਖੇ ਕਾਮਰੇਡ ਰਾਮ ਕਿ੍ਸ਼ਨ ਭੜੋਲੀਆ ਦੇ ਜਾਣ ਦੀ ਤਿਆਰੀ ਸਬੰਧੀ ਜਾਣਕਾਰੀ ਦਿੱਤੀ | ਬਿਕਰਮ ਸਿੰਘ ਗਿੱਲ ਨੇ ਦੱਸਿਆ ਕਿ ਕੁੱਲ ਹਿੰਦ ਕਿਸਾਨ ਸਭਾ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ, ਮਿਸਤਰੀ ਨਿਰਮਾਣ ਯੂਨੀਅਨ ਵਲੋਂ 50 ਸਾਥੀਆਂ ਦੇ ਨਾਲ ਜਾਣ ਦਾ ਫੈਸਲਾ ਕੀਤਾ ਗਿਆ ਹੈ | ਉਹਨਾਂ ਨੇ ਦੱਸਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਟਰੰਪ ਵਿਚਕਾਰ ਹੋਏ ਸਮਝੌਤੇ ਦੀ ਨਖੇਧੀ ਕੀਤੀ ਗਈ | ਉਹਨਾਂ ਨੇ ਕਿਹਾ ਕਿ ਇਹ ਫੈਸਲਾ ਲੋਕ ਵਿਰੋਧੀ, ਕਿਸਾਨ ਵਿਰੋਧੀ ਸਮਝੌਤਾ ਹੈ, ਇਸ ਸਮਝੌਤੇ ਨੂੰ ਮੋਦੀ ਸਰਕਾਰ ਵਲੋਂ ਵਾਪਸ ਲਿਆ ਜਾਵੇ | ਇਸ ਮੌਕੇ ਪੰਡਿਤ ਕਾਮਰੇਡ ਬਿਕਰਮ ਸਿੰਘ ਗਿੱਲ, ਸ਼ਾਮ ਲਾਲ, ਕਾਮਰੇਡ ਰਾਮ ਸਿੰਘ ਲਸਾੜੀ, ਕਾ. ਅਜਮੇਰ ਸਿੰਘ, ਕਾ. ਪ੍ਰੋਮਿਲਾ ਦੇਵੀ, ਕਾ. ਰੋਸ਼ਨ ਲਾਲ, ਕਾ. ਸੋਮ ਸਿੰਘ ਤੇ ਕਾ. ਕਰਮ ਸਿੰਘ ਆਦਿ ਸ਼ਾਮਿਲ ਸਨ |
ਪਿਛਲੀ ਖ਼ਬਰ ਨਸ਼ਿਆਂ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਅਗਲੀ ਖ਼ਬਰ ਸਿੰਬਲ ਮਾਜਰਾ ਵਿਖੇ ਵਾਲੀਬਾਲ ਤੇ ਕਬੱਡੀ ਟੂਰਨਾਮੈਂਟ ਅੱਜ ਤੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।