11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਸਿੰਬਲ ਮਾਜਰਾ ਵਿਖੇ ਵਾਲੀਬਾਲ ਤੇ ਕਬੱਡੀ ਟੂਰਨਾਮੈਂਟ ਅੱਜ ਤੋਂ <br/>

ਅਜੀਤ ਡੈਸਕ 21-02-2026
ਨੂਰਪੁਰ ਬੇਦੀ, 20 ਫਰਵਰੀ (ਹਰਦੀਪ ਸਿੰਘ ਢੀਂਡਸਾ )-ਅਕਾਲੀ ਫੂਲਾ ਸਿੰਘ ਸਪੋਰਟਸ ਕਲੱਬ ਸਿੰਬਲ ਮਾਜਰਾ ਵਲੋਂ 21 ਅਤੇ 22 ਫਰਵਰੀ ਨੂੰ ਕਬੱਡੀ ਤੇ ਬਾਲੀਵਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ, ਜਿਸ ਦੌਰਾਨ ਅੱਜ 55 ਕਿੱਲੋ ਤੇ 67 ਕਿੱਲੋ ਦੇ ਪੰਚਾਇਤੀ ਕਬੱਡੀ ਦੇ ਮੁਕਾਬਲੇ ਕਰਵਾਏ ਜਾਣਗੇ | ਇਸ ਤੋਂ ਇਲਾਵਾ ਬਾਲੀਵਾਲ ਦੇ ਮੁਕਾਬਲੇ ਵੀ ਹੋਣਗੇ | ਜਦਕਿ 22 ਫਰਵਰੀ ਨੂੰ ਪਹੁੰਚ ਰਹੀਆਂ ਅੱਠ ਕਦਮੀਆਂ ਦੇ ਖਿਡਾਰੀਆਂ ਦੇ ਕਬੱਡੀ ਦੇ ਆਲ ਓਪਨ ਦੇ ਦਿਲਕਸ਼ ਮੁਕਾਬਲੇ ਹੋਣਗੇ | ਇਸ ਦੌਰਾਨ 22 ਫਰਵਰੀ ਨੂੰ ਟੂਰਨਾਮੈਂਟ ਦੀ ਸਮਾਪਤੀ ਤੋਂ ਬਾਅਦ ਸ਼ਾਮੀ 7 ਵਜੇ ਤੋਂ ਰਾਤ 10 ਵਜੇ ਤੱਕ ਖੁੱਲਾ ਅਖਾੜਾ ਸਜਾਇਆ ਜਾਵੇਗਾ, ਜਿਸ ਦੌਰਾਨ ਲਾਭ ਹੀਰਾ ਮੁੱਖ ਆਕਰਸ਼ਣ ਦਾ ਕੇਂਦਰ ਹੋਣਗੇ | ਇਸ ਸੰਬੰਧ 'ਚ ਅੱਜ ਬਕਾਇਦਾ ਕਲੱਬ ਦੇ ਮੈਂਬਰਾਂ ਵਲੋਂ ਟੂਰਨਾਮੈਂਟ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ | ਜਿਸ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਇਲਾਕੇ ਦੇ ਸਮੂਹ ਖੇਡ ਪ੍ਰੇਮੀਆਂ ਨੂੰ ਇਸ ਟੂਰਨਾਮੈਂਟ ਚ ਭਾਗ ਲੈਣ ਲਈ ਅਪੀਲ ਕੀਤੀ | ਇਸ ਮੌਕੇ ਸੁੱਖਾ ਕਨੇਡਾ, ਰਾਜਵੀਰ ਬੈਂਸ, ਅਮਨਪ੍ਰੀਤ ਭੱਠਲ, ਭੁਪਿੰਦਰ ਭੱਠਲ, ਰਵਿੰਦਰ ਗਿੱਲ, ਹਰਵਿੰਦਰ ਰੀਹਲ, ਕੁਲਵਿੰਦਰ ਰੀਹਲ, ਹਰਿਮੰਦਰ ਸਿੰਘ, ਬੰਟੀ ਜੇਤੇਵਾਲ, ਅਰਸ਼ ਕਨੇਡਾ, ਪਲਵਿੰਦਰ ਰੀਹਲ ਤੇ ਮੋਹਿਤ ਸਨੈਕਰ ਆਦਿ ਕਲੱਬ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਟਰੰਪ ਨਾਲ ਕੀਤਾ ਸਮਝੌਤਾ ਕਿਸਾਨ ਵਿਰੋਧੀ ਅਗਲੀ ਖ਼ਬਰ ਹਿਮਾਚਲ ਐਂਟਰੀ ਟੈਕਸ 'ਚ ਵਾਧਾ ਤਰਕਸੰਗਤ ਨਹੀਂ- ਦਿਨੇਸ਼ ਚੱਢਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।