15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਸਰਕਾਰੀ ਕਾਲਜ ਗੁਰੂ ਕਾ ਖੂਹ ਮੁੰਨੇ ਵਿਖੇ ਸਾਲਾਨਾ ਖੇਡ ਮੇਲਾ ਤੇ ਇਨਾਮ ਵੰਡ ਸਮਾਗਮ ਸਮਾਪਤ <br/>

ਅਜੀਤ ਡੈਸਕ 01-03-2026
ਨੂਰਪੁਰ ਬੇਦੀ, 28 ਫਰਵਰੀ (ਹਰਦੀਪ ਸਿੰਘ ਢੀਂਡਸਾ)- ਸੰਤ ਬਾਬਾ ਸੇਵਾ ਸਿੰਘ ਮੈਮੋਰੀਅਲ ਸਰਕਾਰੀ ਕਾਲਜ (ਲੜਕੀਆਂ) ਗੁਰੂ ਕਾ ਖੂਹ ਮੁੰਨੇ (ਨੂਰਪੁਰ ਬੇਦੀ) ਵਿਖੇ ਸਾਲਾਨਾ ਖੇਡ ਸਮਾਗਮ ਕਰਵਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਧਾਰਮਿਕ ਸ਼ਬਦ ਨਾਲ ਕੀਤੀ ਗਈ | ਮਾਰਚ ਪਾਸਟ ਤੋਂ ਬਾਅਦ ਖਿਡਾਰਨ ਵਿਦਿਆਰਥਣਾਂ ਵਲੋਂ ਸੰਹੁ ਚੁੱਕੀ ਗਈ, ਉਪਰੰਤ ਕਾਲਜ ਪਿ੍ੰਸੀਪਲ ਮੈਡਮ ਆਮੀ ਭੱਲਾ ਵਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਦੇ ਹੋਏ ਖੇਡਾਂ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ | ਖੇਡ ਮੇਲੇ ਵਿਚ ਸਾਰੇ ਕਾਲਜ ਦੀਆਂ ਵਿਦਿਆਰਥਣਾਂ ਨੂੰ ਚਾਰ ਹਾਊਸਾਂ ਵਿਚ ਕਲਪਨਾ ਚਾਵਲਾ ਹਾਊਸ, ਪੀ.ਟੀ.ਊਸ਼ਾ ਹਾਊਸ, ਮਾਈ ਭਾਗੋ ਹਾਊਸ, ਲਕਸ਼ਮੀ ਬਾਈ ਹਾਊਸ ਵਿਚ ਵੰਡਿਆ ਗਿਆ | ਇਹਨਾਂ ਦੇ ਆਪਸ 'ਚ ਮੁਕਾਬਲੇ ਕਰਵਾਏ ਗਏ ਜਿਸ ਵਿਚ 100 ਮੀਟਰ ਦੌੜ, 200 ਮੀਟਰ ਦੌੜ, ਲੈਮਨ ਰੇਸ, ਮਟਕਾ ਦੌੜ, ਰੱਸਾਕਸ਼ੀ, ਤਿੰਨ ਟੰਗੀ ਰੇਸ, ਅੜਿਕਾ ਰੇਸ, ਸ਼ਾਟ ਪੁੱਟ, ਲੰਬੀ ਛਾਲ ਆਦਿ ਅਨੇਕਾਂ ਮੁਕਾਬਲੇ ਕਰਵਾਏ ਗਏ | ਇਸ ਮੌਕੇ ਵਿਧਾਇਕ ਦਿਨੇਸ਼ ਚੱਢਾ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਉਹਨਾਂ ਦੇ ਨਾਲ ਗੁਰਵਿੰਦਰ ਮਿੱਤਲ ਸੀਨੀਅਰ ਆਪ ਆਗੂ, ਜ਼ਿਲ੍ਹਾ ਪਰਿਸ਼ਦ ਮੈਂਬਰ ਦੇਸ ਰਾਜ ਸੈਣੀ, ਸੰਮਤੀ ਮੈਂਬਰ ਸਤਨਾਮ ਸਿੰਘ ਨਾਗਰਾ ਸੰਮਤੀ ਮੈਂਬਰ ਕੇਵਲ ਕਿ੍ਸ਼ਨ ਤਖਤਗੜ੍ਹ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਬਾਲਾ, ਗੁਰਵਿੰਦਰ ਸਿੰਘ ਲਾਲਪੁਰ, ਸਰਪੰਚ ਅਵਤਾਰ ਸਿੰਘ ਕੁੰਨਰ, ਅਤੁੱਲ ਬਾਂਸਲ, ਅਸ਼ੋਕ ਕੁਮਾਰ ਚੱਡਾ, ਡਾਇਰੈਕਟਰ ਗੁਰਨਾਮ, ਅਭੀ ਹੱਲਣ ਸਿੰਘ ਘੁੰਮਣ, ਆਦਿ ਕਾਲਜ ਵਿਚ ਪਹੁੰਚੇ | ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਖੇਡਾਂ 'ਚ ਜੇਤੂ ਰਹੇ ਵਿਦਿਆਰਥੀਆਂ ਨੂੰ ਤੇ ਪ੍ਰੀਖਿਆਵਾਂ ਵਿਚ ਅੱਵਲ ਰਹੇ ਵਿਦਿਆਰਥੀਆਂ ਨੂੰ ਇਨਾਮ ਵੰਡਦੇ ਹੋਏ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਤੇ ਪੇਂਡੂ ਸੱਭਿਆਚਾਰ ਦਾ ਅਨੇਖੜਵਾਂ ਅੰਗ ਹੈ | ਵਿਧਾਇਕ ਚੱਢਾ ਨੇ ਕਾਲਜ ਦੇ ਅਧੂਰੇ ਕੰਮ ਅਤੇ ਰੈਗੂਲਰ ਸਟਾਫ਼ ਪੂਰਾ ਕਰਨ ਦਾ ਵਿਸ਼ਵਾਸ ਦਵਾਇਆ | ਕਾਲਜ ਪਿ੍ੰਸੀਪਲ ਮੈਡਮ ਆਮੀ ਭੱਲਾ ਨੇ ਆਏ ਹੋਏ ਮਹਿਮਾਨਾਂ ਦਾ ਕਾਲਜ ਆਉਣ ਤੇ ਧੰਨਵਾਦ ਕਰਦੇ ਹੋਏ ਕਾਲਜ ਦੀ ਸਲਾਨਾ ਰਿਪੋਰਟ ਪੇਸ਼ ਕੀਤੀ | ਉਹਨਾਂ ਨੇ ਵਿਦਿਆਰਥੀਆਂ ਨੂੰ ਇੱਕ ਸੱਚੇ ਖਿਡਾਰੀ ਵਾਂਗ ਬਿਨਾਂ ਬਦਲੇ ਤੋਂ ਸਪੋਰਟਸਮੈਨਸ਼ਿਪ ਦੀ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ | ਇਸ ਖੇਡ ਸਮਾਗਮ ਵਿਚ ਬੀ.ਏ. ਭਾਗ ਪਹਿਲਾ ਦੀ ਵਿਦਿਆਰਥਣ ਦਲਜੀਤ ਕੌਰ ਨੂੰ ਬੈਸਟ ਐਥਲੀਟ ਦੀ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾ. ਪੁਸ਼ਪਾ ਦੇਵੀ, ਡਾ. ਨਿਧੀ ਬਾਲਾ, ਮੈਡਮ ਸੁਰਿੰਦਰ ਕੌਰ, ਮੈਡਮ ਦਰਸ਼ਨ ਕੌਰ, ਮੈਡਮ ਗੁਰਜੀਤ ਕੌਰ, ਡਾ. ਪਰਮਜੀਤ ਸਿੰਘ, ਮੈਡਮ ਨਿਸ਼ਾ ਰਾਣੀ, ਮੈਡਮ ਪਵਨਦੀਪ ਕੌਰ, ਮੈਡਮ ਰੁਪਿੰਦਰ ਕੌਰ, ਮੈਡਮ ਅਮਨਦੀਪ ਕੌਰ ਦਲਜੀਤ ਸਿੰਘ, ਮੈਡਮ ਜਸਪ੍ਰੀਤ ਕੌਰ, ਮੈਡਮ ਸਿਮਰਨਜੀਤ ਕੌਰ, ਮੈਡਮ ਨਰਿੰਦਰ ਕੌਰ, ਪਰਮਜੀਤ ਸਿੰਘ, ਮੈਡਮ ਪਰਵਿੰਦਰ ਕੌਰ, ਮੈਡਮ ਹਰਵਿੰਦਰ ਕੌਰ, ਮੈਡਮ ਰਮਨਦੀਪ ਕੌਰ, ਅਮਨਦੀਪ ਸਿੰਘ, ਅਨਿਲ ਕੁਮਾਰ, ਮੈਡਮ ਦਿਪਤੀ ਠਾਕੁਰ, ਹਾਜ਼ਰ ਸਨ |

ਪਿਛਲੀ ਖ਼ਬਰ ਵੈੱਟਲੈਂਡ ਦੀ ਸਫ਼ਾਈ ਕਰਕੇ ਪ੍ਰਭਾਤ ਭੱਟੀ ਨੇ ਮਨਾਇਆ ਆਪਣਾ ਜਨਮ ਦਿਨ <br/> ਅਗਲੀ ਖ਼ਬਰ ਭੂਰੀ ਵਾਲੇ ਸਕੂਲ/ਕਾਲਜ ਟਿੱਬਾ ਨੰਗਲ ਦੇ +1 ਦੇ ਵਿਦਿਆਰਥੀਆਂ ਨੇ +2 ਦੇ ਵਿਦਿਆਰਥੀਆਂ ਨੂੰ ਦਿੱਤੀ ਸ਼ਾਨਦਾਰ ਵਿਦਾਇਗੀ ਪਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।