01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਅੰਗਦਾਨ ਸੰਬੰਧੀ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਕੈਂਪ ਲਗਾਇਆ ਰੂਪਾ ਅਰੋੜਾ ਆਪਣੇ ਪਤੀ ਨਾਲ ਪਹੁੰਚੇ ਅਰਸ਼ਦੀਪ ਯਾਦਗਾਰੀ ਕੈਂਪ 'ਚ <br/>

ਅਜੀਤ ਡੈਸਕ 02-03-2026
ਨੂਰਪੁਰ ਬੇਦੀ, 1 ਮਾਰਚ (ਹਰਦੀਪ ਸਿੰਘ ਢੀਂਡਸਾ)-ਅਰਸ਼ਦੀਪ ਦੀ ਜ਼ਿੰਦਗੀ ਦਾ ਚਿਰਾਗ਼ ਬੇਸ਼ੱਕ ਬੁਝ ਗਿਆ ਪਰ ਉਸਦੇ ਪਰਿਵਾਰ ਵਲੋਂ ਕੀਤੇ ਗਏ ਫ਼ੈਸਲੇ ਤੋਂ ਬਾਅਦ ਛੇ ਜ਼ਿੰਦਗੀਆਂ ਉਸ ਦੇ ਅੰਗਾਂ ਨਾਲ ਜੀਵਨ ਜੀ ਰਹੀਆਂ ਹਨ | ਇਸ ਕੜੀ ਤੋਂ ਪ੍ਰਭਾਵਿਤ ਹੋ ਕੇ ਅੱਜ ਤੋਂ 15 ਸਾਲ ਪਹਿਲਾਂ ਆਪਣਾ ਲੀਵਰ ਟਰਾਂਸਪਲਾਂਟ ਕਰਕੇ ਆਪਣੇ ਪਤੀ ਨੂੰ ਨਵਾਂ ਜੀਵਨ ਦੇਣ ਵਾਲੀ ਰੂਪਾ ਅਰੋੜਾ ਆਪਣੇ ਪਰਿਵਾਰ ਸਹਿਤ ਇਸ ਯਾਦਗਾਰੀ ਕੈਂਪ ਵਿਚ ਪਹੁੰਚੀ, ਜਿੱਥੇ ਉਨ੍ਹਾਂ ਦੀ ਅਸਲ ਜ਼ਿੰਦਗੀ ਦੀ ਕਹਾਣੀ ਸੁਣ ਕੇ ਸਾਰੇ ਬੇਹੱਦ ਪ੍ਰਭਾਵਿਤ ਹੋਏ ਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ | ਅੰਗਦਾਨ ਵਰਗੇ ਮਹਾਨ ਮਨੁੱਖਤਾ ਭਰੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸਮਾਜ ਵਿਚ ਜਾਗਰੂਕਤਾ ਫੈਲਾਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਬਣ ਚੁੱਕੀ ਹੈ | ਪ੍ਰਸਿੱਧ ਲੇਖਕਾ ਰੂਪਾ ਅਰੋੜਾ ਨੇ ਕਿਹਾ ਕਿ ਜ਼ਿੰਦਗੀ ਦੀ ਉਮੀਦ ਗੁਆ ਚੁੱਕੇ ਮਰੀਜ਼ਾਂ ਲਈ ਅੰਗਦਾਨ ਸੱਚਮੁੱਚ ਉਮੀਦ ਦੀ ਕਿਰਨ ਹੈ ਅਤੇ ਹਰ ਵਿਅਕਤੀ ਨੂੰ ਅੰਗਦਾਨ ਕਾਰਡ ਬਣਾਉਣ ਲਈ ਅੱਗੇ ਆਉਣਾ ਚਾਹੀਦਾ ਹੈ | ਉਨ੍ਹਾਂ ਅੰਕੜੇ ਸਾਂਝੇ ਕਰਦਿਆਂ ਕਿਹਾ ਕਿ ਦੇਸ਼ ਵਿਚ ਹਰ ਸਾਲ ਲੱਖਾਂ ਮਰੀਜ਼ਾਂ ਨੂੰ ਗੁਰਦੇ, ਜਿਗਰ, ਦਿਲ ਅਤੇ ਅੱਖਾਂ ਦੇ ਕਾਰਨੀਆਂ ਦੀ ਲੋੜ ਹੁੰਦੀ ਹੈ, ਪਰ ਉਪਲਬਧਤਾ ਬਹੁਤ ਘੱਟ ਹੈ | ਭਾਰਤ ਵਿਚ ਅੰਗਦਾਨ ਦੀ ਦਰ ਵੀ ਵਿਕਸਿਤ ਦੇਸ਼ਾਂ ਨਾਲੋਂ ਕਾਫ਼ੀ ਘੱਟ ਹੈ, ਜਿਸ ਦਾ ਮੁੱਖ ਕਾਰਨ ਲੋਕਾਂ ਵਿਚ ਫੈਲੇ ਵਹਿਮ-ਭਰਮ ਅਤੇ ਜਾਣਕਾਰੀ ਦੀ ਕਮੀ ਹੈ | ਇੱਕ ਜੋੜਾ 19 ਸਾਲਾ ਅੰਗਦਾਨੀ ਅਰਸ਼ਦੀਪ ਦੇ ਪਰਿਵਾਰ ਤੋਂ ਪ੍ਰੇਰਿਤ ਹੋ ਕੇ ਪਿੰਡ ਕਾਂਗੜ ਪਹੁੰਚਿਆ | ਇੱਥੇ ਉਨ੍ਹਾਂ ਦਾ ਸਨਮਾਨ ਸੂਬੇਦਾਰ ਨਰੇਸ਼ ਕੁਮਾਰ, ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ, ਮਾਸਟਰ ਗੁਰਨੈਬ ਸਿੰਘ, ਅਰਸ਼ਦੀਪ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਮਲਕੀ ਧੀਮਾਨ, ਭਜਨ ਲਾਲ ਕਾਂਗੜ ਅਤੇ ਹੋਰ ਸਤਿਕਾਰਯੋਗ ਸ਼ਖ਼ਸੀਅਤਾਂ ਵਲੋਂ ਕੀਤਾ ਗਿਆ | ਵਕਤਾਵਾਂ ਨੇ ਕਿਹਾ ਕਿ ਅਰਸ਼ਦੀਪ ਦੇ ਪਰਿਵਾਰ ਨੇ ਛੇ ਅੰਗ ਦਾਨ ਕਰਕੇ ਛੇ ਪਰਿਵਾਰਾਂ ਨੂੰ ਨਵੀਂ ਜ਼ਿੰਦਗੀ ਦਿੱਤੀ, ਜੋ ਸਮਾਜ ਲਈ ਪ੍ਰੇਰਣਾ ਦਾ ਸਰੋਤ ਹੈ |

ਪਿਛਲੀ ਖ਼ਬਰ ਅਮਰੀਕ ਸਿੰਘ ਸੋਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਥਮੱਲਪੁਰ ਦੇ ਪ੍ਰਧਾਨ ਬਣੇ <br/> ਅਗਲੀ ਖ਼ਬਰ ਬਾਬਾ ਗੁਰਦਿੱਤਾ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।