01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਅਮਰੀਕ ਸਿੰਘ ਸੋਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਥਮੱਲਪੁਰ ਦੇ ਪ੍ਰਧਾਨ ਬਣੇ <br/>

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਹੋਈ ਇਕੱਤਰਤਾ ਦੌਰਾਨ ਹਾਜ਼ਰ ਆਗੂ | <br/> 02-03-2026
ਮੋਰਿੰਡਾ, 1 ਮਾਰਚ (ਪਿ੍ਤਪਾਲ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਮੈਂਬਰਾਂ ਦੀ ਇਕੱਤਰਤਾ ਸਵਰਨ ਸਿੰਘ ਢੰਗਰਾਲੀ ਜ਼ਿਲ੍ਹਾ ਪ੍ਰਧਾਨ ਰੂਪਨਗਰ ਦੀ ਪ੍ਰਧਾਨਗੀ ਹੇਠ ਹੋਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕਬਾਲ ਸਿੰਘ ਨੇ ਦੱਸਿਆ ਕਿ ਇਸ ਮੌਕੇ ਸਰਬਸੰਮਤੀ ਨਾਲ ਹੋਈ ਚੋਣ ਵਿਚ ਅਮਰੀਕ ਸਿੰਘ ਸੋਹੀ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਥਮੱਲਪੁਰ ਦਾ ਪ੍ਰਧਾਨ, ਰਣਧੀਰ ਸਿੰਘ ਧੀਰਾ ਨੂੰ ਮੀਤ ਪ੍ਰਧਾਨ, ਦਿਲਵਰ ਸਿੰਘ ਸੋਹੀ ਨੰੂ ਸਕੱਤਰ ਅਤੇ ਅਮਰਜੀਤ ਸਿੰਘ ਪੱਪੂ ਨੂੰ ਖ਼ਜ਼ਾਨਚੀ ਚੁੱਣਿਆ ਗਿਆ ਹੈ | ਇਸ ਦੇ ਨਾਲ ਹੀ ਮਲਕੀਤ ਸਿੰਘ, ਜਸਵੀਰ ਸਿੰਘ, ਨਾਥ ਸਿੰਘ, ਮਨਜੀਤ ਸਿੰਘ ਗੱਡੂ, ਇਕਬਾਲ ਸਿੰਘ,ਜਗਦੀਪ ਸਿੰਘ, ਨੰਬਰਦਾਰ ਦਰਸ਼ਨ ਸਿੰਘ ਨੂੰ ਕਾਰਜਕਾਰੀ ਕਮੇਟੀ ਦੇ ਮੈਂਬਰ ਚੁਣਿਆ ਗਿਆ | ਇਕੱਤਰਤਾ ਦੌਰਾਨ ਸਰਬ ਸੰਮਤੀ ਨਾਲ ਮਤੇ ਪਾਸ ਕਰਦਿਆਂ ਜਿਉਂਦ ਪਿੰਡ ਵਿਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਧਰਨੇ ਉਤੇ ਕੀਤੇ ਪੁਲੀਸ ਜ਼ਬਰ-ਜ਼ੁਲਮ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ | ਨਿਰਦੋਸ਼ ਕਿਸਾਨਾਂ ਦੀਆਂ ਲੱਤਾਂ ਬਾਹਵਾਂ ਤੋੜਨ ਵਾਲੀ ਐਸ.ਐਸ.ਪੀ. ਜੋਯਤੀ ਯਾਦਵ ਤੇ ਦੂਜੇ ਪੁਲੀਸ ਕਰਮਚਾਰੀਆਂ ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕਰਨ ਦੀ ਮੰਗ ਕੀਤੀ ਗਈ | ਇਸ ਸਬੰਧੀ 6 ਮਾਰਚ ਨੂੰ ਹੋ ਰਹੇ ਵਿਸ਼ਾਲ ਕਿਸਾਨ ਪ੍ਰਦਰਸ਼ਨ ਵਿਚ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਗਿਆ | ਸਵਰਨ ਸਿੰਘ ਢੰਗਰਾਲੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕਿਸਾਨ ਮਜ਼ਦੂਰ ਅਤੇ ਪੈੱ੍ਰਸ ਵਿਰੁੱਧ ਪੁਲਿਸ ਦੀ ਬੇਲੋੜੀ ਵਰਤੋਂ ਕਰਨੀ ਬੰਦ ਕਰੇ |ਪੰਜਾਬ ਵਿਚ ਪੁਲਿਸ ਰਾਜ ਦੀ ਥਾਂ ਲੋਕਤੰਤਰੀ ਹੱਕ ਬਹਾਲ ਕਰੇ | ਉਨ੍ਹਾਂ ਪੰਜਾਬ ਵਿਚ ਝੂਠੇ ਪੁਲਿਸ ਮੁਕਾਬਲਿਆਂ ਦੀ ਨਿਖੇਧੀ ਕੀਤੀ ਗਈ | ਇਸ ਮੌਕੇ ਉਨ੍ਹਾਂ ਕਿਹਾ ਜਥੇਬੰਦੀ ਤੇ ਕਿਸਾਨ ਸੰਘਰਸ਼ ਦੀ ਮਜ਼ਬੂਤੀ ਲਈ ਹੋਰਨਾਂ ਪਿੰਡਾਂ ਵਿਚ ਇਕਾਈਆਂ ਸਥਾਪਤ ਕੀਤੀਆਂ ਜਾਣਗੀਆਂ | ਇਸ ਮੌਕੇ ਜਸਕਰਨ ਸਿੰਘ, ਗੁਰਦੀਪ ਸਿੰਘ, ਮਿੱਤ ਸਿੰਘ, ਅਮਰੀਕ ਸਿੰਘ, ਅਰਸ਼ਪ੍ਰੀਤ ਸਿੰਘ ਬਾਠ, ਰਣਜੋਧ ਸਿੰਘ ਬਾਠ ਆਦਿ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਕਾਲੇਵਾਲ ਵਿਖੇ ਮੁਫਤ ਚੈਰੀਟੇਬਲ ਲੈਬੋਰੇਟਰੀ ਕੈਂਪ ਲਗਾਇਆ ਅਗਲੀ ਖ਼ਬਰ ਅੰਗਦਾਨ ਸੰਬੰਧੀ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਕੈਂਪ ਲਗਾਇਆ ਰੂਪਾ ਅਰੋੜਾ ਆਪਣੇ ਪਤੀ ਨਾਲ ਪਹੁੰਚੇ ਅਰਸ਼ਦੀਪ ਯਾਦਗਾਰੀ ਕੈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।