20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਵਪਾਰੀਆਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਨ ਲਈ ਵਚਨਬੱਧ ਪੰਜਾਬ ਸਰਕਾਰ-ਸਚਿਨ ਪਾਠਕ <br/>

ਅਜੀਤ ਡੈਸਕ 29-03-2026
ਨੰਗਲ, 28 ਮਾਰਚ (ਪ੍ਰੀਤਮ ਸਿੰਘ ਬਰਾਰੀ)-ਟਰੇਡਰ ਕਮਿਸ਼ਨ ਦੀ ਨੰਗਲ ਦੇ ਵਪਾਰੀਆਂ ਨਾਲ ਸਚਿਨ ਪਾਠਕ ਐਸ. ਡੀ. ਐਮ. ਨੰਗਲ ਦੀ ਅਗਵਾਈ ਵਿਚ ਮੀਟਿੰਗ ਹੋਈ | ਮੀਟਿੰਗ 'ਚ ਸਚਿਨ ਪਾਠਕ ਐਸ. ਡੀ. ਐਮ. ਨੰਗਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਦੇ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਹੇਠਲੇ ਪੱਧਰ 'ਤੇ ਹੀ ਤੁਰੰਤ ਹੱਲ ਕਰਨ ਲਈ ਵਚਨਬੱਧ ਹੈ | ਉਨ੍ਹਾਂ ਨੇ ਕਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਵਪਾਰੀਆਂ ਦੇ ਹਿਤਾਂ ਦੀ ਰਾਖੀ ਲਈ ਤਤਪਰ ਹੈ | ਇਸ ਮੀਟਿੰਗ ਵਿਚ ਵਪਾਰੀਆਂ ਨੇ ਆਪਣੀ ਸਮੱਸਿਆਵਾਂ ਦੱਸੀਆਂ, ਜਿਸ 'ਤੇ ਐਸ. ਡੀ. ਐਮ. ਸਚਿਨ ਪਾਠਕ ਨੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਕਿ ਉਹ ਨੰਗਲ ਦੇ ਬਜ਼ਾਰਾਂ 'ਚ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ | ਟਰੇਡਰ ਕਮਿਸ਼ਨ ਦੇ ਚੇਅਰਮੈਨ ਗੁਰਪ੍ਰੀਤ ਅਰੋੜਾ ਨੇ ਵਪਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਤਰਜੀਹ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ ਤੇ ਸੰਬੰਧਤ ਵਿਭਾਗਾਂ ਨੂੰ ਤੁਰੰਤ ਕਾਰਵਾਈ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ | ਇਸ ਮੌਕੇ ਡਾ. ਸੰਜੀਵ ਗੌਤਮ ਜ਼ਿਲ੍ਹਾ ਪ੍ਰਧਾਨ 'ਆਪ', ਚੇਅਰਮੈਨ ਦਾਰਾ ਸਿੰਘ ਰੋਪੜ, ਨਵੀਨ ਛਾਬੜਾ, ਲਵਲੀ ਆਗਰਾ, ਰੇਸ਼ਵ ਉਪਲ, ਅਸ਼ਵਨੀ ਕੁਮਾਰ, ਸੁਰਿੰਦਰ ਕੁਮਾਰ, ਹਰੀਸ਼ ਕੁਮਾਰ, ਸਤੀਸ਼ ਕੁਮਾਰ, ਵਿਪਨ ਕੁਮਾਰ ਅਰੋੜਾ, ਸੰਤੋਖ ਸਹਿਗਲ, ਰਾਜੂ ਰੋੜਾ, ਮਨੋਜ ਰਾਣਾ, ਨਿਸ਼ਾਂਤ ਗੁਪਤਾ, ਮਨੀਸ਼ ਕੁਮਾਰ, ਅਸ਼ੋਕ ਕੁਮਾਰ, ਮਨਪ੍ਰੀਤ ਸਿੰਘ, ਸਿਮਰਜੀਤ ਸਿੰਘ ਥਾਣਾ ਮੁਖੀ, ਸੁਮਿਤ ਪੰਡਿਤ, ਰਾਜ ਸਿੰਘ, ਧਰਮ ਸਿੰਘ, ਮਨੋਜ ਕੁਮਾਰ ਅਰੋੜਾ, ਕੁਲਦੀਪ ਚੰਦ, ਪੰਕਜ ਸੈਣੀ, ਮੁਕੇਸ਼ ਸ਼ਰਮਾ, ਡਾਕਟਰ ਸੁਨੀਲ, ਬਲਕਾਰ ਸਿੰਘ, ਚਰਨਜੀਤ ਸਿੰਘ, ਸਤੀਸ਼ ਕੁਮਾਰ, ਰੋਹਿਤ, ਨਿਤੇਸ਼ ਸ਼ਰਮਾ, ਤਰਨਪਾਲ ਸਿੰਘ, ਹਰਸ਼ਿਤ ਵਿਨੇ, ਅਮਰੀਕ ਸਿੰਘ, ਪਵਨ ਕੁਮਾਰ, ਅਨਮੋਲ ਚਰਨਜੀਤ, ਸਤੀਸ਼ ਕੁਮਾਰ, ਰਾਜੇਸ਼ ਖੰਨਾ, ਵਿਸ਼ਾਲ ਖੰਨਾ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਸੈਕਟਰ 37 ਡੀ 'ਚ ਦਿਨ ਦਿਹਾੜੇ ਮੋਬਾਈਲ ਖੋਹ ਕੇ ਨੌਜਵਾਨ ਫ਼ਰਾਰ ਅਗਲੀ ਖ਼ਬਰ ਗ੍ਰੀਨਵੇਜ਼ ਸਕੂਲ ਰੁੜਕੀ ਹੀਰਾਂ ਵਲੋਂ ਐਲਾਨੇ ਸਾਲਾਨਾ ਨਤੀਜੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।