18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਸਤਲੁਜ ਦਰਿਆ ਤੇ ਸਰਹਿੰਦ ਨਹਿਰ 'ਚ ਗੰਦੇ ਪਾਣੀ ਦੀ ਮਿਲਾਵਟ ਜਾਰੀ <br/>

ਅਜੀਤ ਡੈਸਕ 11-04-2026
ਰੂਪਨਗਰ, 10 ਅਪ੍ਰੈਲ (ਸਤਨਾਮ ਸਿੰਘ ਸੱਤੀ)-ਰੂਪਨਗਰ ਸ਼ਹਿਰ ਵਿਚੋਂ ਲੰਘਦੇ ਸਤਲੁਜ ਦਰਿਆ ਅਤੇ ਸਰਹਿੰਦ ਨਹਿਰ ਵਿਚ ਮਲ-ਮੂਤਰ ਅਤੇ ਕੈਮੀਕਲ ਵਾਲੇ ਦੂਸ਼ਿਤ ਪਾਣੀ ਦੀ ਮਿਲਾਵਟ ਲੰਬੇ ਸਮੇਂ ਤੋਂ ਜਾਰੀ ਹੈ | ਇਸ ਕਾਰਨ ਦਰਿਆ ਅਤੇ ਨਹਿਰ ਦਾ ਪਾਣੀ ਗੰਭੀਰ ਤੌਰ 'ਤੇ ਪ੍ਰਦੂਸ਼ਿਤ ਹੋ ਰਿਹਾ ਹੈ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕਾਰਗੁਜ਼ਾਰੀ 'ਤੇ ਵੀ ਕਈ ਸਵਾਲ ਖੜੇ ਹੋ ਰਹੇ ਹਨ | ਹਲਕਾ ਸੁਧਾਰ ਕਮੇਟੀ ਲੋਦੀ ਮਾਜਰਾ-ਘਨੌਲੀ ਦੇ ਆਗੂ ਨਿਰਮਲ ਸਿੰਘ ਲੋਦੀ ਮਾਜਰਾ, ਗਿਆਨ ਸਿੰਘ ਘਨੌਲੀ, ਜਨਰਲ ਸਕੱਤਰ ਰਣਜੀਤ ਸਿੰਘ ਪਤਿਆਲਾ ਅਤੇ ਬਲਵਿੰਦਰ ਸਿੰਘ ਸਸਕੌਰ ਆਦਿ ਨੇ ਦੱਸਿਆ ਕਿ ਰੂਪਨਗਰ ਸ਼ਹਿਰ ਦੇ ਲਗਭਗ ਦੋ ਕਿੱਲੋਮੀਟਰ ਦੇ ਘੇਰੇ ਵਿਚ ਪੰਜ ਵੱਖ-ਵੱਖ ਥਾਵਾਂ ਤੋਂ ਬਰਸਾਤੀ ਨਾਲਿਆਂ ਅਤੇ ਵੱਡੀਆਂ ਪਾਈਪ-ਲਾਈਨਾਂ ਰਾਹੀਂ ਕਰੀਬ 15 ਲੱਖ ਲੀਟਰ ਮਲ-ਮੂਤਰ ਮਿਲਿਆ ਗੰਦਾ ਪਾਣੀ ਸਰਹਿੰਦ ਨਹਿਰ ਵਿਚ ਛੱਡਿਆ ਜਾ ਰਿਹਾ ਹੈ | ਇਹ ਨਹਿਰ ਦਾ ਪਾਣੀ ਅੱਗੇ ਚੱਲ ਕੇ ਪੀਣ ਲਈ ਵੀ ਵਰਤਿਆ ਜਾਂਦਾ ਹੈ, ਜਿਸ ਨਾਲ ਸਿਹਤ ਸੰਬੰਧੀ ਖ਼ਤਰੇ ਵੱਧ ਰਹੇ ਹਨ | ਇਸ ਤੋਂ ਇਲਾਵਾ, ਸਦਾਵਰਤ ਨੇਚਰ ਟਰੇਲ ਵਿਚੋਂ ਲੰਘਦਾ ਇੱਕ ਨਾਲਾ ਸਿੱਧਾ ਸਤਲੁਜ ਦਰਿਆ ਵਿਚ ਗੰਦਾ ਅਤੇ ਬਦਬੂਦਾਰ ਪਾਣੀ ਸੁੱਟ ਰਿਹਾ ਹੈ, ਜੋ ਦਰਿਆ ਦੇ ਪਾਣੀ ਨੂੰ ਵੀ ਪ੍ਰਦੂਸ਼ਿਤ ਕਰ ਰਿਹਾ ਹੈ | ਕਮੇਟੀ ਦੇ ਜਨਰਲ ਸਕੱਤਰ ਰਣਜੀਤ ਸਿੰਘ ਪਤਿਆਲਾ ਨੇ ਦੱਸਿਆ ਕਿ ਜਨਵਰੀ 2025 ਵਿਚ ਨਹਿਰ ਦੇ ਕੰਢੇ ਪੱਕੇ ਕਰਨ ਅਤੇ ਇਸਦੀ ਸਮਰੱਥਾ ਵਿਚ 30 ਫੀਸਦੀ ਵਾਧਾ ਕਰਨ ਤੋਂ ਬਾਅਦ ਡਿਪਟੀ ਕਮਿਸ਼ਨਰ ਰੂਪਨਗਰ ਵਲੋਂ ਸਖ਼ਤ ਚੇਤਾਵਨੀ ਜਾਰੀ ਕੀਤੀ ਗਈ ਸੀ, ਕਿ ਜੇ ਕੋਈ ਵੀ ਵਿਅਕਤੀ ਧਾਰਮਿਕ ਸਮਗਰੀ ਜਾਂ ਰਾਖ ਆਦਿ ਪਾਣੀ ਵਿਚ ਸੁੱਟਦਾ ਫੜਿਆ ਗਿਆ ਤਾਂ ਉਸ 'ਤੇ ਨੈਸ਼ਨਲ ਗਰੀਨ ਟਿ੍ਬਿਊਨਲ ਦੇ ਨਿਯਮਾਂ ਅਧੀਨ 25 ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ, ਇਸ ਚਿਤਾਵਨੀ ਤੋਂ ਬਾਅਦ ਇਸ ਮਾਮਲੇ ਵਿਚ ਕੋਈ ਅਮਲ ਹੋਇਆ ਜਾਂ ਨਹੀਂ ਇਹ ਤਾਂ ਪਤਾ ਨਹੀਂ ਪਰ ਇਸਦੇ ਬਾਵਜੂਦ ਗੰਦੇ ਪਾਣੀ ਦੀ ਨਿਕਾਸੀ 'ਤੇ ਕੋਈ ਵੀ ਢੰਗ ਦੀ ਰੋਕਥਾਮ ਨਹੀਂ ਕੀਤੀ ਗਈ | ਸੁਧਾਰ ਕਮੇਟੀ ਵਲੋਂ ਦੱਸੀਆਂ ਗਈਆਂ ਥਾਵਾਂ ਵਿਚ ਨਿਰੰਕਾਰੀ ਭਵਨ ਸਾਹਮਣੇ, ਪੁਰਾਣਾ ਬੱਸ ਸਟੈਂਡ, ਸੈਨਿਕ ਰੈਸਟ ਹਾਊਸ ਨੇੜੇ, ਰਾਧਾ ਸੁਆਮੀ ਸਤਸੰਗ ਭਵਨ ਕੋਲ, ਨਵੇਂ ਲੋਹੇ ਦੇ ਪੁਲ ਹੇਠਾਂ ਅਤੇ ਵਰਲਡ ਵਾਚ ਸੈਂਟਰ ਨੇੜੇ ਬੋਟ ਕਲੱਬ ਵਾਲਾ ਬਰਸਾਤੀ ਨਾਲਾ ਸ਼ਾਮਲ ਹਨ, ਜਿੱਥੋਂ ਰੋਜ਼ਾਨਾ ਦੂਸ਼ਿਤ ਪਾਣੀ ਨਹਿਰ ਅਤੇ ਦਰਿਆ ਵਿਚ ਡਿਗ ਰਿਹਾ ਹੈ | ਇਸ ਮਾਮਲੇ ਸੰਬੰਧੀ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ | ਕਮੇਟੀ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਜਲਦੀ ਹੀ ਇਹ ਗੰਦਾ ਪਾਣੀ ਰੋਕਿਆ ਨਾ ਗਿਆ ਤਾਂ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ | ਇਸ ਸਬੰਧੀ ਐਸ.ਡੀ.ਓ. ਅਦਿਤਿਆ ਸ਼ਰਮਾ ਨੂੰ ਵੀ ਮਾਮਲਾ ਦੱਸਿਆ ਗਿਆ ਹੈ, ਜਿਨ੍ਹਾਂ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਆਉਣ ਵਾਲੇ ਦੋ ਮਹੀਨਿਆਂ ਵਿਚ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ | ਹਾਲਾਂਕਿ ਮੌਜੂਦਾ ਹਾਲਾਤ ਪ੍ਰਸ਼ਾਸਨ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜੇ ਕਰ ਰਹੇ ਹਨ |

ਪਿਛਲੀ ਖ਼ਬਰ ਹਰੀਪੁਰ ਵਿਖੇ ਕਰਿਆਨੇ ਦੀ ਦੁਕਾਨ 'ਚ ਚੋਰੀ <br/> ਅਗਲੀ ਖ਼ਬਰ ਹਿਮਾਚਲ ਸਰਕਾਰ ਤੇ ਨੈਸ਼ਨਲ ਹਾਈਵੇ ਅਥਾਰਿਟੀ ਨੂੰ ਵਿਧਾਇਕ ਦਿਨੇਸ਼ ਚੱਢਾ ਵਲੋਂ ਕਾਨੂੰਨੀ ਨੋਟਿਸ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।