22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਯੂਨੀਅਨ ਪ੍ਰਧਾਨ ਵਲੋਂ ਕੌਂਸਲ ਪ੍ਰਧਾਨ ਅੰਜੂ ਚੰਦਰ ਦਾ ਸਨਮਾਨ <br/>

ਨਗਰ ਕੌਂਸਲ ਦੇ ਪ੍ਰਧਾਨ ਅੰਜੂ ਚੰਦਰ ਤੇ ਉਨ੍ਹਾਂ ਦੇ ਪਤੀ ਜਸਬੀਰ ਚੰਦਰ ਦਾ ਸਨਮਾਨ ਕਰਦੇ ਹੋਏ ਕੌਂਸਲ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਅਮਿਤ ਕੁਮਾਰ ਤੇ ਹੋਰ ਅਹੁਦੇਦਾਰ | ਤਸਵੀਰ : ਜੰਡਪੁਰੀ <br/> 19-04-2026
ਖਰੜ, 18 ਅਪ੍ਰੈਲ (ਜੰਡਪੁਰੀ)-ਨਗਰ ਕੌਂਸਲ ਖਰੜ ਦਾ ਪੰਜ ਸਾਲਾਂ ਦੀ ਕਾਰਜਕਾਲ ਸਮਾਪਤ ਹੋਣ 'ਤੇ ਨਗਰ ਕੌਂਸਲ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਅਮਿਤ ਕੁਮਾਰ ਵਲੋਂ ਕੌਂਸਲ ਪ੍ਰਧਾਨ ਅੰਜੂ ਚੰਦਰ ਤੇ ਉਨ੍ਹਾਂ ਦੇ ਪਤੀ ਜਸਵੀਰ ਚੰਦਰ ਦਾ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਪ੍ਰਧਾਨ ਅਮਿਤ ਕੁਮਾਰ ਨੇ ਨਗਰ ਕੌਂਸਲ ਦੀ ਮਿਆਦ ਸਫ਼ਲਤਾਪੂਰਵਕ ਸਮਾਪਤ ਹੋਣ 'ਤੇ ਕੌਂਸਲ ਪ੍ਰਧਾਨ ਅੰਜੂ ਚੰਦਰ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਮੌਜੂਦਾ ਕੌਂਸਲਰ ਨਗਰ ਕੌਂਸਲ ਦੀਆਂ ਨੇੜਲੇ ਭਵਿੱਖ 'ਚ ਹੋਣ ਜਾ ਰਹੀਆਂ ਚੋਣਾਂ ਜਿੱਤ ਕੇ ਮੁੜ ਤੋਂ ਨਗਰ ਕੌਂਸਲ 'ਚ ਆਉਣ | ਇਸ ਮੌਕੇ ਯੂਨੀਅਨ ਪ੍ਰਧਾਨ ਅਮਿਤ ਕੁਮਾਰ ਦੇ ਨਾਲ ਪ੍ਰਦੀਪ ਕੁਮਾਰ ਚੇਅਰਮੈਨ, ਰਣਜੀਤ ਸਿੰਘ ਵਾਈਸ ਪ੍ਰਧਾਨ ਤੇ ਬਿਕਰਮ ਸਿੰਘ ਦੌਲਾ ਮੁੱਖ ਸਲਾਹਕਾਰ ਸਮੇਤ ਹੋਰ ਅਹੁਦੇਦਾਰ ਤੇ ਮੈਂਬਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਜ਼ੀਰਕਪੁਰ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ 23ਵੀਂ ਬੱਸ ਰਵਾਨਾ <br/> ਅਗਲੀ ਖ਼ਬਰ ਕਣਕ ਦੀ ਖ਼ਰੀਦ ਦੌਰਾਨ ਕੇਂਦਰ ਸਰਕਾਰ ਵਲੋਂ ਰਾਹਤ ਦੇਣਾ ਕਿਸਾਨਾਂ ਲਈ ਵੱਡੀ ਸੌਗਾਤ : ਗੋਲਡੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।