12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਗੁਰਦੁਆਰਾ ਬਿਬਾਨਗੜ੍ਹ ਸਾਹਿਬ

ਅਜੀਤ ਡੈਸਕ 30-04-2026
ਸ੍ਰੀ ਕੀਰਤਪੁਰ ਸਾਹਿਬ / ਬੁੰਗਾ ਸਾਹਿਬ 29 ਅਪ੍ਰੈਲ (ਨਿੱਕੂਵਾਲ / ਸੰਨੀ / ਰਾਣਾ)- ਸ੍ਰੀ ਕੀਰਤਪੁਰ ਸਾਹਿਬ ਦੇ ਸਥਾਪਨਾ ਦਿਵਸ਼ 'ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨਾਲ ਸੰਬੰਧਿਤ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਕੀਰਤਪੁਰ ਸਾਹਿਬ ਦੇ ਪੁਲਿਸ ਥਾਣੇ ਦੇ ਨਾਲ ਅਤੇ ਭਾਖੜਾ ਨਹਿਰ ਦੇ ਕੰਢੇ ਤੇ ਸਥਿਤਾ ਹੈ | ਸਿੱਖ ਇਤਿਹਾਸ ਦੇ ਪੰਨਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਿੱਲੀ ਵਿਖੇ ਹੋਈ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੇ ਸੀਸ ਨੂੰ ਉਨ੍ਹਾਂ ਦੇ ਸਿੰਘ ਭਾਈ ਜੈਤਾ ਜੀ, ਭਾਈ ਜੈਤਾ ਜੀ ਦੇ ਪਿਤਾ ਭਾਈ ਆਗਿਆ, ਭਾਈ ਉਦਾ, ਭਾਈ ਨਾਨੂੰ ਲੈ ਕੇ ਇਸ ਸਥਾਨ 'ਤੇ ਰੁਕੇ ਸਨ | ਫਿਰ ਸ੍ਰੀ ਗੁਰੂ ਗੋਬਿੰਦ ਸੀ ਅਤੇ ਸੰਗਤਾਂ ਵਲੋਂ ਉਨ੍ਹਾਂ ਦੇ ਸੀਸ ਨੂੰ ਇੱਕ ਬਿਬਾਨ ਦੇ ਰੂਪ 'ਚ ਚੱਕ ਨਾਨਕੀ ਲਿਜਾ ਕੇ ਗੁਰਦੁਆਰਾ ਸੀਸਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਸਕਾਰ ਕੀਤਾ ਸੀ | ਇਸ ਸਥਾਨ ਤੇ ਹਰੇਕ ਸਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ 'ਤੇ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਂਦਾ ਹੈ | ਜੋ ਕਿ ਗੁਰੂ ਸਾਹਿਬ ਦੇ ਪੁਰਾਣੇ ਸਮੇਂ ਨੂੰ ਯਾਦ ਕਰਵਾਉਦਾ ਹੋਇਆ ਮੁੱਖ ਸੜਕ 'ਤੇ ਕੋਟਲਾ, ਖਾਲਸਾ ਕਾਲਜ, ਗੁਰਦੁਆਰਾ ਤਪ ਅਸਥਾਨ, ਨਵੀਂ ਅਬਾਦੀ, ਭਗਤ ਰਵਿਦਾਸ ਚੌਕ ਤੋਂ ਹੁੰਦਾ ਹੋਇਆ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸਮਾਪਤ ਹੁੰਦਾ ਹੈ | ਇਸ ਸਬੰਧੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਵਧੀਕ ਮੈਨੇਜਰ ਐਡ. ਹਰਦੇਵ ਸਿੰਘ ਨੇ ਕਿਹਾ ਕਿ ਸੰਗਤਾਂ ਹੁੱਮ ਹੁਮਾ ਕੇ ਇਸ ਸਮਾਗਮ ਵਿੱਚ ਹਾਜਰੀਆਂ ਲਗਾਉਣ |
ਪਿਛਲੀ ਖ਼ਬਰ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਸ੍ਰੀ ਕੀਰਤਪੁਰ ਸਾਹਿਬ ਦੇ 400 ਸਾਲਾ ਸਥਾਪਨਾ ਦਿਵਸ਼ 'ਤੇ ਵਿਸ਼ੇਸ਼ ਗੁਰਦੁਆਰਾ ਪਤਾਲਪ... ਅਗਲੀ ਖ਼ਬਰ ਸ੍ਰੀ ਬ੍ਰਹਮ ਸਰੂਪ ਧਾਮ ਵਿਖੇ ਤਿੰਨ ਰੋਜ਼ਾ ਸੰਤ ਸਮਾਗਮ ਸ਼ਰਧਾਪੂਰਵਕ ਸ਼ੁਰੂ ਵਿਸ਼ਾਲ ਖ਼ੂਨਦਾਨ ਤੇ ਮੈਗਾ ਮੈਡੀਕਲ ਕੈਂਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।