ਸ੍ਰੀ ਅਨੰਦਪੁਰ ਸਾਹਿਬ, 29 ਅਪ੍ਰੈਲ (ਕਰਨੈਲ ਸਿੰਘ)-ਸਥਾਨਕ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਵਲੋਂ ਅਕਾਦਮਿਕ ਸੈਸ਼ਨ 2026-27 ਲਈ ਦਾਖ਼ਲੇ ਸ਼ੁਰੂ ਹੋ ਚੁੱਕੇ ਹਨ | ਕਾਲਜ ਪਿ੍ੰਸੀਪਲ ਡਾ. ਜਸਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਵੱਖ ਵੱਖ ਕੋਰਸਾਂ 'ਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ 'ਚ ਭਾਰੀ ਰੁਝਾਨ ਵੇਖਣ ਨੂੰ ਮਿਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਨੈਕ ਬੈਂਗਲੌਰ ਵਲੋਂ '1' ਗ੍ਰੇਡ ਨਾਲ ਮਾਨਤਾ ਪ੍ਰਾਪਤ ਅਤੇ ਭਾਰਤ ਸਰਕਾਰ ਵਲੋਂ 'ਸਟਾਰ ਸਟੇਟਸ' ਦਾ ਦਰਜ਼ਾਂ ਵੀ ਪ੍ਰਾਪਤ ਹੈ | ਕਾਲਜ ਨੂੰ ਯੂਜੀਸੀ ਵਲੋਂ ''ਕਾਲਜ ਵਿਦ ਪੋਟੈਂਸ਼ੀਅਲ ਫੋਰ ਐਕਸੀਲੈਂਸ'' ਦਾ ਦਰਜਾ ਵੀ ਪ੍ਰਾਪਤ ਹੈ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਗੁਣਵੱਤਾ ਭਰੀ ਸਿੱਖਿਆ ਦੇ ਨਾਲ-ਨਾਲ ਹੁਨਰ ਵਿਕਾਸ ਦੇ ਵਿਸ਼ੇਸ਼ ਮੌਕੇ ਕਾਲਜ ਵਲੋ ਪ੍ਰਦਾਨ ਕੀਤੇ ਜਾ ਰਹੇ ਹਨ | ਇਸਦੇ ਨਾਲ ਹੀ ਕਾਲਜ ਦੇ ਸਮੁੱਚੇ ਸਟਾਫ਼ ਦਾ ਮੁੱਖ ਮੰਤਵ ਵਿਦਿਆਰਥੀਆਂ ਦੀ ਸ਼ਖ਼ਸੀਅਤ ਅਤੇ ਕੌਸ਼ਲਤਾ ਨੂੰ ਨਿਖਾਰਨਾ, ਵਿਦਿਆਰਥੀਆਂ ਨੂੰ ਚੰਗੇ ਨਾਗਰਿਕ ਤੇ ਨੌਕਰੀ ਲਈ ਯੋਗ ਬਣਾਉਣਾ ਹੈ | ਇਸੇ ਮਕਸਦ ਨਾਲ ਕਾਲਜ ਵਲੋਂ 4 ਮਈ 2026 ਤੋਂ 5 ਜੂਨ 2026 ਤੱਕ ਮੁਫ਼ਤ ਬਿ੍ਜ ਕੋਰਸ ਕਰਵਾਏ ਜਾ ਰਹੇ ਹਨ | ਇਨ੍ਹਾਂ 'ਚ ਪਰਸਨੈਲਿਟੀ ਡਿਵੈਲਪਮੈਂਟ, ਬੇਸਿਕ ਅੰਗਰੇਜ਼ੀ ਬੋਲਚਾਲ ਅਤੇ ਬੇਸਿਕ ਕੰਪਿਊਟਰ ਕੋਰਸ ਸ਼ਾਮਲ ਹਨ | ਇਹ ਕੋਰਸ ਪੂਰੀ ਤਰ੍ਹਾਂ ਮੁਫ਼ਤ ਹਨ | ਕਿਸੇ ਵੀ ਸਟਰੀਮ ਦੇ +2 ਪਾਸ ਜਾਂ ਇਮਤਿਹਾਨ ਦੇ ਚੁੱਕੇ ਵਿਦਿਆਰਥੀ ਇਸ ਦਾ ਲਾਭ ਲੈ ਸਕਦੇ ਹਨ | ਕਾਲਜ ਦੇ ਪਿ੍ੰਸੀਪਲ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਸੰਸਥਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਿਰਫ਼ ਡਿਗਰੀ ਹੀ ਨਹੀਂ, ਸਗੋਂ ਉਨ੍ਹਾਂ ਨੂੰ ਰੁਜ਼ਗਾਰਯੋਗ ਬਣਾਉਣਾ ਵੀ ਹੈ | ਉਨ੍ਹਾਂ ਕਿਹਾ ਕਿ ਬਿ੍ੱਜ ਕੋਰਸ ਵਿਦਿਆਰਥੀਆਂ ਲਈ ਇੱਕ ਮਜ਼ਬੂਤ ਨੀਂਹ ਸਾਬਤ ਹੋਣਗੇ | ਇਸ ਸਬੰਧੀ ਕੋਰਸ ਕਨਵੀਨਰ ਪ੍ਰੋ. ਸੰਦੀਪ ਕੁਮਾਰ ਮੁਖੀ ਡਿਫੈਂਸ ਸਟਡੀਜ਼ ਨੇ ਦੱਸਿਆ ਕਿ ਇਹ ਕੋਰਸ ਵਿਦਿਆਰਥੀਆਂ ਦੀ ਕਮਿਊਨੀਕੇਸ਼ਨ ਸਕਿੱਲ ਅਤੇ ਕੰਪਿਊਟਰ ਗਿਆਨ 'ਚ ਵਾਧਾ ਕਰਨਗੇ, ਜੋ ਉਨ੍ਹਾਂ ਦੇ ਭਵਿੱਖ ਲਈ ਕਾਫ਼ੀ ਲਾਭਦਾਇਕ ਰਹੇਗਾ | ਦਾਖ਼ਲੇ ਅਤੇ ਕੋਰਸਾਂ ਬਾਰੇ ਹੋਰ ਜਾਣਕਾਰੀ ਵਿਦਿਆਰਥੀ ਕਾਲਜ ਦੀ ਵੈੱਬਸਾਈਟ 'ਤੇ ਜਾ ਕੇ ਲੈ ਸਕਦੇ ਹਨ ਜਾਂ ਹੈਲਪਲਾਈਨ ਨੰਬਰ 90108-75000 'ਤੇ ਵੀ ਸੰਪਰਕ ਕਰ ਸਕਦੇ ਹਨ |