12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਆਰ.ਬੀ.ਯੂ. ਅਲਫ਼ਾ ਸਕੂਲ 'ਚ ਲੈਕਚਰ ਕਰਵਾਇਆ ਨੈਕਸਟ ਆਈ.ਏ.ਐਸ. ਨਾਲ ਐਮ.ਓ.ਯੂ. ਸਾਈਨ <br/>

ਰਿਆਤ ਬਾਹਰਾ ਯੂਨੀਵਰਸਿਟੀ ਪ੍ਰੇਰਣਾਦਾਇਕ ਮਾਹਰ ਭਾਸ਼ਣ ਮੌਕੇ ਪ੍ਰਬੰਧਕ ਅਤੇ ਪਤਵੰਤੇ | <br/> 30-04-2026
ਰੂਪਨਗਰ, 29 ਅਪ੍ਰੈਲ (ਸਟਾਫ਼ ਰਿਪੋਰਟਰ)-ਰਿਆਤ ਬਾਹਰਾ ਯੂਨੀਵਰਸਿਟੀ ਦੇ ਅਲਫ਼ਾ ਸਕੂਲ ਵਲੋਂ ਨੈਕਸਟ ਆਈ.ਏ.ਐਸ. ਦੇ ਸਹਿਯੋਗ ਨਾਲ ਇੱਕ ਪ੍ਰੇਰਣਾਦਾਇਕ ਮਾਹਰ ਭਾਸ਼ਣ ਦਾ ਆਯੋਜਨ ਕੀਤਾ ਗਿਆ | ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਅਤੇ ਸੁਚੱਜੀ ਕਰੀਅਰ ਯੋਜਨਾਬੰਦੀ ਬਾਰੇ ਸਹੀ ਦਿਸ਼ਾ-ਨਿਰਦੇਸ਼ ਪ੍ਰਦਾਨ ਕਰਨਾ ਸੀ | ਸੈਸ਼ਨ ਦੌਰਾਨ ਵਿਦਿਆਰਥੀਆਂ ਨੂੰ ਸਹੀ ਮਾਨਸਿਕਤਾ ਵਿਕਸਿਤ ਕਰਨ, ਪ੍ਰਭਾਵਸ਼ਾਲੀ ਤਿਆਰੀ ਰਣਨੀਤੀਆਂ ਅਪਣਾਉਣ ਅਤੇ ਭਵਿੱਖ ਦੀਆਂ ਅਕਾਦਮਿਕ ਤੇ ਪੇਸ਼ੇਵਰ ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰਨ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਵਾਈਸ ਚਾਂਸਲਰ ਪ੍ਰੋ. (ਡਾ.) ਸੰਜੇ ਕੁਮਾਰ, ਰਜਿਸਟਰਾਰ ਡਾ. ਨਵਨੀਤ ਯਾਦਵ ਅਤੇ ਡਾਇਰੈਕਟਰ ਅਲਫ਼ਾ ਸਕੂਲ ਪ੍ਰੋ. (ਡਾ.) ਪੂਜਾ ਸ਼ਰਮਾ ਨੇ ਆਪਣੇ ਸੰਬੋਧਨਾਂ ਵਿਚ ਵਿਦਿਆਰਥੀਆਂ ਨੂੰ ਕੇਂਦਿ੍ਤ ਰਹਿਣ, ਅਨੁਸ਼ਾਸਨ ਬਣਾਈ ਰੱਖਣ ਅਤੇ ਆਪਣੇ ਟੀਚਿਆਂ ਪ੍ਰਤੀ ਦਿ੍ੜ ਰਹਿਣ ਲਈ ਉਤਸ਼ਾਹਿਤ ਕੀਤਾ | ਮਾਹਰ ਸੈਸ਼ਨ ਦਾ ਸੰਚਾਲਨ ਨੀਰਜ ਸਿੰਘ ਵਲੋਂ ਸੁਮਿਤ ਦਿਨਕਰ (ਯੂ.ਪੀ.ਐਸ.ਸੀ. ਸੀ.ਐਸ.ਈ. ਏ.ਆਈ.ਆਰ. 548) ਦੇ ਨਾਲ ਮਿਲ ਕੇ ਕੀਤਾ ਗਿਆ | ਸੁਮਿਤ ਦਿਨਕਰ ਨੇ ਆਪਣੀ ਪ੍ਰੇਰਣਾਦਾਇਕ ਯਾਤਰਾ ਸਾਂਝੀ ਕਰਦੇ ਹੋਏ ਲਚਕੀਲਾਪਣ, ਲਗਾਤਾਰ ਮਿਹਨਤ ਅਤੇ ਆਤਮ-ਵਿਸ਼ਵਾਸ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ | ਉਨ੍ਹਾਂ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਕਿ ਅਸਫਲਤਾਵਾਂ ਨੂੰ ਸਫਲਤਾ ਵੱਲ ਵਧਣ ਦੀਆਂ ਪੌੜੀਆਂ ਵਜੋਂ ਸਵੀਕਾਰ ਕਰਨਾ ਚਾਹੀਦਾ ਹੈ | ਇਸ ਸਮਾਗਮ ਦੀ ਖਾਸ ਗੱਲ ਰਿਆਤ ਬਾਹਰਾ ਯੂਨੀਵਰਸਿਟੀ ਅਤੇ ਨੈਕਸਟ ਆਈ.ਏ.ਐਸ. ਦਰਮਿਆਨ ਇੱਕ ਸਮਝੌਤਾ ਪੱਤਰ (ਐਮ.ਓ.ਯੂ.) 'ਤੇ ਹਸਤਾਖਰ ਕਰਨਾ ਰਿਹਾ, ਜਿਸ ਨਾਲ ਅਕਾਦਮਿਕ ਸਹਿਯੋਗ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਵਿਦਿਆਰਥੀਆਂ ਲਈ ਨਵੇਂ ਸਿੱਖਣ ਦੇ ਮੌਕੇ ਖੁੱਲਣਗੇ | ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੀ ਉਤਸ਼ਾਹਪੂਰਣ ਭਾਗੀਦਾਰੀ ਰਹੀ ਅਤੇ ਇਸ ਉਪਰਾਲੇ ਨੂੰ ਸਭ ਵਲੋਂ ਭਰਪੂਰ ਸਰਾਹਨਾ ਮਿਲੀ |

ਪਿਛਲੀ ਖ਼ਬਰ ਪਰਿਵਾਰ ਵਿਛੋੜਾ ਪਬਲਿਕ ਸਕੂਲ ਦੇ 23 ਬੱਚਿਆਂ ਨੂੰ ਅੰਮਿ੍ਤ ਦੀ ਦਾਤ ਬਖ਼ਸ਼ੀ 4 ਬਜ਼ੁਰਗ ਮਾਤਾਵਾਂ ਨੇ ਵੀ ਛਕਿਆ ਅੰਮਿ੍ਤ... ਅਗਲੀ ਖ਼ਬਰ ਖ਼ਾਲਸਾ ਸਕੂਲ ਵਿਖੇ ਇੰਟਰ ਹਾਊਸ ਪੰਜਾਬੀ ਮੇਲਾ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।