ਸੰਤੋਖਗੜ੍ਹ, 30 ਅਪ੍ਰੈਲ (ਪੱਤਰ ਪ੍ਰੇਰਕ)-ਪੱਤਰਕਾਰ ਚੌਧਰੀ ਧਰਮ ਪਾਲ ਦੇ ਵੱਡੇ ਭਰਾ ਮਨੋਹਰ ਲਾਲ ਚੌਧਰੀ ਦੇ ਅਕਾਲ ਚਲਾਣਾ ਕਰ ਜਾਣ 'ਤੇ ਅੱਜ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਉਨ੍ਹਾਂ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਇਸ ਮੌਕੇ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਪਰਿਵਾਰ ਦੇ ਮੈਂਬਰ ਦਾ ਵਿਛੋੜਾ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਹੁੰਦਾ ਹੈ | ਉਨ੍ਹਾਂ ਦੁਖੀ ਪਰਿਵਾਰ ਨਾਲ ਦਿਲੀ ਹਮਦਰਦੀ ਜਤਾਉਂਦੇ ਹੋਏ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪੂਰੀ ਟੀਮ ਹਮੇਸ਼ਾ ਪਰਿਵਾਰ ਦੇ ਨਾਲ ਖੜੀ ਹੈ | ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਰਮੇਸ਼ ਚੰਦਰ ਦਸਗਰਾਈਾ, ਚੌਧਰੀ ਭਗਤ ਰਾਮ ਭੀਖਾਪੁਰ, ਰਾਜ ਕੁਮਾਰ ਰਾਜੂ, ਸੋਨੂੰ ਰਾਣਾ ਨਾਨਗਰਾਂ, ਡਾਕਟਰ ਚਮਨ ਲਾਲ, ਰੀਟਾ. ਲੈਕਚਰਾਰ ਹਰੀਸ਼ ਚੰਦਰ ਬਾਰਡਾ, ਸੁਖਰਾਮ ਬਾਰਡਾ, ਪਵਨ ਕੁਮਾਰ ਧੀਮਾਨ, ਸੰਦੀਪ ਕੁਮਾਰ ਸ਼ਰਮਾ, ਕਿਸ਼ੋਰ ਚੰਦ ਸੰਗਤਪੁਰ, ਪ੍ਰੇਮ ਕੁਮਾਰ ਬੈਂਸਪੁਰ, ਵਿੱਦਿਆ ਪ੍ਰਕਾਸ਼ ਗੋਗੀ, ਅਸ਼ਵਨੀ ਕੁਮਾਰ ਸੇਠੀ ਸਰਮਾ, ਵਿਕਾਸ ਪੁਰੀ, ਬਲਾਕ ਸੰਮਤੀ ਮੈਂਬਰ ਸੰਜੀਵ ਕੁਮਾਰ ਬਿੱਟੂ, ਦੀਪਕ ਕੁਮਾਰ ਹੈਪੀ, ਰਾਜੇਸ਼ ਕੁਮਾਰ ਭੁੱਖੜ, ਗੁਲਜ਼ਾਰਾ ਰਾਮ ਬੰਗਾ, ਮਾ. ਕਸ਼ਮੀਰੀ ਲਾਲ, ਸੁਰੇਸ਼ ਕੁਮਾਰ ਰਿੰਕਾ, ਅਸ਼ੌਕ ਕੁਮਾਰ ਸੈਣੀ, ਸੁਰਿੰਦਰ ਕੁਮਾਰ ਆਦਿ ਹਾਜ਼ਰ ਸਨ |