ਨੂਰਪੁਰ ਬੇਦੀ, 30 ਅਪ੍ਰੈਲ (ਵਿੰਦਰਪਾਲ ਝਾਂਡੀਆਂ)- ਹਿਮਾਚਲ ਐਂਟਰੀ ਟੈਕਸ ਦੇ ਵਿਰੋਧ 'ਚ ਮੁੜ ਸੰਘਰਸ਼ ਹੁਣ ਤਿੱਖੇ ਮੋੜ 'ਤੇ ਪਹੁੰਚ ਗਿਆ ਹੈ¢ ਅੱਜ ਪਿੰਡ ਮੁੰਨੇ ਵਿਖੇ ਕਿਰਤੀ ਕਿਸਾਨ ਮੋਰਚਾ ਦੀ ਅਗਵਾਈ ਵਿਚ ਅਗਲੀ ਰਣਨੀਤੀ ਲਈ ਮੀਟਿੰਗ ਹੋਈ¢ ਮੀਟਿੰਗ ਦÏਰਾਨ ਸੰਘਰਸ਼ ਕਮੇਟੀ ਵਲੋਂ 2 ਮਈ ਨੂੰ ਕੀਰਤਪੁਰ ਸਾਹਿਬ-ਮਨਾਲੀ ਨੈਸ਼ਨਲ ਹਾਈਵੇ 'ਤੇ ਸਥਿਤ ਮੋੜਾ ਟੋਲ ਪਲਾਜ਼ਾ ਨੂੰ ਹਿਮਾਚਲ ਜਾਣ ਵਾਲੀਆਂ ਗੱਡੀਆਂ ਲਈ ਫ਼੍ਰੀ ਕਰਨ ਦਾ ਐਲਾਨ ਕੀਤਾ ਗਿਆ ਹੈ ¢ ਕਮੇਟੀ ਦਾ ਮੰਨਣਾ ਹੈ ਕਿ ਇਕ ਹੀ ਨੈਸ਼ਨਲ ਹਾਈਵੇ 'ਤੇ ਦੋ ਟੋਲ ਲਗਾਉਣਾ ਗ਼ਲਤ ਹੈ ਅਤੇ ਇਸੇ ਰਣਨੀਤੀ ਤਹਿਤ ਇਹ ਕਦਮ ਚੁੱਕਿਆ ਜਾ ਰਿਹਾ ਹੈ ¢ ਮੀਟਿੰਗ ਦੌਰਾਨ ਹੋਰ ਵੀ ਅਹਿਮ ਫ਼ੈਸਲੇ ਲਏ ਗਏ, ਫ਼ੈਸਲਾ ਕੀਤਾ ਗਿਆ ਕਿ ਕਿਸੇ ਵੀ ਸਿਆਸੀ ਪਾਰਟੀ, ਚਾਹੇ ਸੱਤਾਧਾਰੀ ਹੋਵੇ ਜਾਂ ਵਿਰੋਧੀ, ਦੇ ਕਿਸੇ ਵੀ ਨੇਤਾ ਨੂੰ ਮੰਚ ਤੋਂ ਸੰਬੋਧਨ ਕਰਨ ਲਈ ਮਾਈਕ ਨਹੀਂ ਦਿੱਤਾ ਜਾਵੇਗਾ ¢ ਉਹ ਸਿਰਫ਼ ਧਰਨੇ ਵਿਚ ਸ਼ਮੂਲੀਅਤ ਕਰ ਸਕਣਗੇ ¢ ਪ੍ਰਸ਼ਾਸਨ ਨਾਲ ਗੱਲਬਾਤ ਲਈ 11 ਮੈਂਬਰੀ ਅਨੁਸ਼ਾਸਨਿਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਅਤੇ ਇਹ ਵੀ ਨਿਰਧਾਰਿਤ ਕੀਤਾ ਗਿਆ ਹੈ ਕਿ ਹਰ ਸਥਾਨ 'ਤੇ ਸਮੂਹਿਕ ਫ਼ੈਸਲੇ ਹੀ ਲਾਗੂ ਕੀਤੇ ਜਾਣਗੇ ਅਤੇ ਹਿਮਾਚਲ ਨਾਲ ਲੱਗਦੇ ਪੰਜਾਬ ਦੇ ਤਮਾਮ 33 ਐਂਟਰੀ ਪੁਆਇੰਟਾਂ ਲਈ ਅਗਲੇ ਐਕਸ਼ਨ ਸਬੰਧੀ 2 ਮਈ ਸ਼ਾਮ ਨੂੰ ਸੰਭਾਵੀ ਐਲਾਨ ਕੀਤਾ ਜਾਵੇਗਾ ¢ ਕਿਰਤੀ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਵੀਰ ਸਿੰਘ ਬੜਵਾ, ਪੰਜਾਬ ਮੋਰਚਾ ਦੇ ਕਨਵੀਨਰ ਗÏਰਵ ਰਾਣਾ ਨੇ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਹਾਲੇ ਤੱਕ ਆਪਣੇ ਹਾਈਵੇ 'ਤੇ ਲੱਗੇ ਹਿਮਾਚਲ ਦੇ ਗੈਰ-ਸੰਵਿਧਾਨਕ ਟੋਲਾਂ ਨੂੰ ਹਟਾਉਣ 'ਚ ਅਸਫਲ ਰਹੀ ਹੈ, ਜਿਸ ਕਰਕੇ ਇਹ ਸਖ਼ਤ ਫ਼ੈਸਲਾ ਲੈਣਾ ਪਿਆ ਹੈ ¢ ਜਦਕਿ ਪੰਜਾਬ ਸਰਕਾਰ ਵਲੋਂ ਰੈਸੀਪਰੋਕਲ ਟੈਕਸ ਸਬੰਧੀ ਵੀ ਹੁਣ ਤੱਕ ਕੋਈ ਸਪੱਸ਼ਟ ਬਿਆਨ ਸਾਹਮਣੇ ਨਹੀਂ ਆਇਆ, ਜਿਸ ਨਾਲ ਆਉਣ ਵਾਲੇ ਦਿਨਾਂ 'ਚ ਸਰਕਾਰ ਦੀ ਜਵਾਬਦੇਹੀ ਵੀ ਤੈਅ ਹੋਵੇਗੀ ¢ ਉਨ੍ਹਾਂ ਚਿਤਾਵਨੀ ਦਿੱਤੀ ਕਿ ਹਿਮਾਚਲ ਦੀ ਸੁੱਖੂ ਸਰਕਾਰ ਨੂੰ ਸਬਕ ਸਿਖਾਉਣ ਲਈ 2 ਮਈ ਨੂੰ ਮੌਕੇ 'ਤੇ ਹੀ ਹੋਰ ਵੱਡੇ ਐਲਾਨ ਕੀਤੇ ਜਾਣਗੇ ¢ ਸੰਯੁਕਤ ਕਿਸਾਨ ਮੋਰਚਾ ਦੇ ਜ਼ਿਲ੍ਹਾ ਕਨਵੀਨਰ ਧਰਮਪਾਲ ਸੈਣੀ ਮਾਜਰਾ ਨੇ ਕਿਹਾ ਕਿ ਹਿਮਾਚਲ ਸਰਕਾਰ ਨੂੰ ਸਬਕ ਸਿਖਾਉਣ ਦੇ ਲਈ ਕਾਨੂੰਨੀ ਤੇ ਜ਼ਮੀਨੀ ਦੋਵਾਂ ਲੜਾਈਆਂ 'ਚ ਵਧ ਚੜ੍ਹ ਕੇ ਸਾਥ ਦਿੱਤਾ ਜਾਵੇਗਾ | ਇਸ ਮÏਕੇ ਵੀਰ ਸਿੰਘ ਬੜਵਾ, ਕਨਵੀਨਰ ਗÏਰਵ ਰਾਣਾ, ਕਸ਼ਮੀਰ ਸਿੰਘ ਨੰਗਲੀ, ਧਰਮਪਾਲ ਸੈਣੀ, ਪ੍ਰੀਤਮ ਸਿੰਘ ਰਾਏਪੁਰ, ਅਵਤਾਰ ਸਿੰਘ, ਅਮਰਜੀਤ ਸਿੰਘ, ਸੂਬੇਦਾਰ ਰੋਸ਼ਨ ਲਾਲ, ਡਾਕਟਰ ਦਵਿੰਦਰ ਬਜਾੜ, ਹਰਪ੍ਰੀਤ ਸਿੰਘ, ਮੇਜਰ ਸਿੰਘ, ਸੰਜੀਵ ਸਿੰਘ, ਗੁਰਨਾਮ ਸਿੰਘ, ਜਸਵੰਤ ਸਿੰਘ, ਜਸਬੀਰ ਬਾਠ, ਬਲਵਿੰਦਰ ਸਿੰਘ ਸੇਠੀ ਬੜਵਾ, ਬਿੰਦਰ ਸਸਕੌਰ, ਬਿੰਦਰ ਭੱਗਲ ਸਮੇਤ ਹੋਰ ਆਗੂਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ¢