30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਭੂਰੀਵਾਲੇ ਗੁਰਗੱਦੀ ਪ੍ਰੰਪਰਾ ਵਲੋਂ ਸਮਾਜਿਕ ਬੁਰਾਈਆਂ ਖ਼ਿਲਾਫ਼ ਜਾਗਰੂਕਤਾ ਲਿਆਉਣਾ ਮੁੱਖ ਮਿਸ਼ਨ- ਸਵਾਮੀ ਚੇਤਨਾ ਨੰਦ ਭੂਰੀਵਾਲੇ <br/>

ਅਜੀਤ ਡੈਸਕ 01-05-2026
ਨੂਰਪੁਰ ਬੇਦੀ, 30 ਅਪੈ੍ਰਲ (ਵਿੰਦਰਪਾਲ ਝਾਂਡੀਆਂ)-ਸ੍ਰੀ ਸਤਿਗੁਰੂ ਬ੍ਰਹਮ ਸਾਗਰ ਭੂਰੀਵਾਲੇ ਗੁਰਗੱਦੀ ਪ੍ਰਪੰਰਾ (ਗਰੀਬਦਾਸੀਯ ਸੰਪਰਦਾਇ) ਦੇ ਤੀਜੇ ਗੁਰੂ ਗੱਦੀਨਸ਼ੀਨ ਸਤਿਗੁਰੂ ਬ੍ਰਹਮਾ ਨੰਦ (ਗਊਆਂ ਵਾਲੇ) ਭੂਰੀਵਾਲਿਆਂ ਦੇ 24ਵੇਂ ਨਿਰਵਾਣ ਦਿਵਸ ਨੂੰ ਸਮਰਪਿਤ ਬ੍ਰਹਮ ਸਰੂਪ ਧਾਮ ਪੋਜੇਵਾਲ ਵਿਖੇ ਚੱਲ ਰਹੇ ਸਮਾਗਮ ਦੇ ਦੂਜੇ ਦਿਨ ਗੁਰਗੱਦੀ ਪ੍ਰੰਪਰਾ ਦੇ ਮÏਜੂਦਾ ਗੱਦੀਨਸ਼ੀਨ ਸ੍ਰੀ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਸਤਿਗੁਰੂ ਲਾਲ ਦਾਸ ਬ੍ਰਹਮਾ ਨੰਦ ਭੂਰੀਵਾਲੇ ਗਰੀਬਦਾਸੀ ਚੈਰੀਟੇਬਲ ਟਰੱਸਟ ਵਲੋਂ ਮੁਫ਼ਤ ਮੈਗਾ ਮੈਡੀਕਲ ਤੇ ਖ਼ੂਨਦਾਨ ਕੈਂਪ ਲਗਾਏ ਗਏ ¢ ਇਨ੍ਹਾਂ ਕੈਂਪਾਂ ਦਾ ਉਦਘਾਟਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਵਲੋਂ ਕੀਤਾ ਗਿਆ¢ ਵੇਦਾਂਤ ਅਚਾਰੀਆ ਨੇ ਕਿਹਾ ਕਿ ਮਾਨਵਤਾ ਦੀ ਸੇਵਾ ਅਤੇ ਹਰ ਲੋੜਵੰਦ ਦੀ ਸਹਾਇਤਾ ਕਰਨਾ ਸਾਡੇ ਜੀਵਨ ਦਾ ਮੁੱਖ ਮਨੋਰਥ ਹੋਣਾ ਚਾਹੀਦਾ ਹੈ¢ ਅਚਾਰੀਆ ਨੇ ਕਿਹਾ ਕਿ ਸ੍ਰੀ ਸਤਿਗੁਰੂ ਬ੍ਰਹਮਸਾਗਰ ਭੂਰੀਵਾਲੇ ਗੁਰਗੱਦੀ ਪ੍ਰਪੰਰਾ ਦਾ ਮਿਸ਼ਨ ਹੀ ਜਨ ਦੀ ਸੇਵਾ ਕਰਨਾ, ਅਧਿਆਤਮਿਕ ਦਾ ਗਿਆਨ ਵੰਡਣਾ, ਸਮਾਜਿਕ ਬੁਰਾਈਆਂ ਖ਼ਿਲਾਫ਼ ਜਾਗਰੂਕਤਾ ਲਿਆਉਣਾ ਹੀ ਮੁੱਖ ਮਿਸ਼ਨ ਹੈ ¢ ਅਚਾਰੀਆ ਨੇ ਗੁਰਗੱਦੀ ਪ੍ਰਪੰਰਾ ਦਾ ਇਤਿਹਾਸ ਦੱਸਦਿਆਂ ਦੱਸਿਆ ਕਿ 1971 -72 ਤੋਂ ਹੀ ਮਨੁੱਖਤਾ ਦੀ ਭਲਾਈ ਲਈ ਸਤਿਗੁਰੂ ਰਕਬੇ ਵਾਲਿਆਂ ਵਲੋਂ ਅਤੇ ਫਿਰ ਸਤਿਗੁਰੂ ਗਊਆਂ ਵਾਲਿਆਂ ਵਲੋਂ ਮਰੀਜ਼ਾਂ ਲਈ ਵੱਖ-ਵੱਖ ਤਰ੍ਹਾਂ ਦੇ ਕੈਂਪ ਸਮਾਗਮਾਂ ਮੌਕੇ ਲਗਾਏ ਜਾਂਦੇ ਹਨ, ਜਿਨ੍ਹਾਂ 'ਚ ਹੁਣ ਤੱਕ ਲੱਖਾਂ ਲੋਕ ਭੂਰੀਵਾਲੇ ਸੰਪਰਦਾਇ ਲਗਾਏ ਜਾ ਰਹੇ ਕੈਂਪਾਂ ਦਾ ਲਾਭ ਲੈ ਰਹੇ ਹਨ¢ ਮੈਗਾ ਮੈਡੀਕਲ ਕੈਂਪ, ਹੋਮਿਓਪੈਥਿਕ ਅਤੇ ਆਯੁਰਵੈਦਿਕ ਕੈਂਪ 'ਚ ਕੁੱਲ 346 ਮਰੀਜ਼ਾਂ ਦੀ ਜਾਂਚ ਕੀਤੀ ਗਈ ¢ ਪੀ.ਜੀ.ਆਈ. ਚੰਡੀਗੜ੍ਹ ਦੀ ਟੀਮ ਦੇ ਵਲੋਂ ਲਗਾਏ ਖ਼ੂਨਦਾਨ ਕੈਂਪ 'ਚ 180 ਯੂਨਿਟ ਸੇਵਾਦਾਰਾਂ ਵਲੋਂ ਖ਼ੂਨਦਾਨ ਕੀਤਾ ¢ ਭੂਰੀਵਾਲੇ ਟਰੱਸਟ ਵਲੋਂ ਦਵਾਈਆਂ ਮੁਫ਼ਤ ਦਿੱਤਿਆਂ ਗਈਆਂ ¢ ਕੈਪ 'ਚ ਡਾਕਟਰ ਸ਼ੁਭਾਸ ਭੂੰਬਲਾਂ, ਡਾਕਟਰ ਰਾਘਵ, ਡਾਕਟਰ ਐਚ. ਐਨ. ਸ਼ਰਮਾ, ਡਾ. ਕਰਨਵੀਰ ਕਟਾਰੀਆ, ਅੰਕੂਸ਼ ਭਾਟੀਆ, ਡਾ. ਹਿਮਾਸ਼ੂ ਸੋਨੀ, ਡਾ. ਰਜਨੀਸ਼, ਡਾ. ਬਲਰਾਜ ਚÏਧਰੀ, ਡਾਕਟਰ ਪ੍ਰਸ਼Ïਤਮ ਚੌਧਰੀ, ਡਾ. ਮੁਹੰਮਦ ਹਨੀਵ ਭੱਟ, ਡਾ. ਪਰਮਜੀਤ ਕੋਹਲੀ, ਡਾ. ਜੋਤੀ, ਡਾ. ਨੇਹਾ, ਡਾ. ਜਸ਼ਨਦੀਪ ਸੈਣੀ, ਅਧਾਰਿਤ ਟੀਮ ਵਲੋਂ ਸੇਵਾਵਾਂ ਦਿੱਤੀਆਂ ¢ ਇਸ ਮੌਕੇ ਸੰਤ ਮਹਾਂਪੁਰਸ਼ਾਂ ਤੋਂ ਇਲਾਵਾ ਹਲਕਾ ਬਲਾਚÏਰ ਤੋਂ ਵਿਧਾਇਕਾ ਸ਼ੰਤੋਸ ਕਟਾਰੀਆ, ਜ਼ਿਲ੍ਹਾ ਪੁਲਿਸ ਮੁਖੀ ਤੁਸ਼ਾਰ ਗੁਪਤਾ, ਡੀ.ਐੱਸ.ਪੀ ਹੇਮੰਤ ਮਲਹੋਤਰਾ, ਅਸ਼ੋਕ ਕਟਾਰੀਆ, ਜਨਰਲ ਸਕੱਤਰ ਤੀਰਥ ਰਾਮ ਭੂੰਬਲਾ, ਚੈਅਰਮੈਨ ਐੱਮ ਆਰ ਸਿਟੀ ਸਕੂਲ ਰਾਮ ਜੀ ਦਾਸ ਭੂੰਬਲਾਂ ਮੰਗੂਪੁਰ, ਬਾਬੂ ਕੁੰਦਨ ਲਾਲ ਆਜ਼ਮਪੁਰ, ਸ਼ਿਵਕਰਨ ਚੇਚੀ, ਰਾਮ ਭਵਾਨੀਪੁਰ, ਬਲਦੇਵ ਰਾਜ ਖੇਪੜ, ਜੀਵਨ ਕੁਮਾਰ ਸੰਜੂ ਹਰੀਪੁਰ, ਠੇਕੇਦਾਰ ਸਤਪਾਲ ਭਾਟੀਆ, ਕੈਪਟਨ ਗੁਰਚਰਨ ਦਾਸ, ਸੁਰਿੰਦਰ ਕੁਮਾਰ ਟਿੱਬਾ ਨੰਗਲ ਆਦਿ ਸਮੇਤ ਸੰਗਤਾਂ ਹਾਜ਼ਰ ਸਨ ¢

ਪਿਛਲੀ ਖ਼ਬਰ ਫੋਰਟਿਸ ਹਸਪਤਾਲ ਜਲੰਧਰ ਨੇ 19 ਆਈ.ਸੀ.ਯੂ. ਬੈੱਡਾਂ ਦੇ ਵਾਧੇ ਨਾਲ ਕ੍ਰਿਟੀਕਲ ਕੇਅਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕ... ਅਗਲੀ ਖ਼ਬਰ ਹਿਮਾਚਲ ਐਂਟਰੀ ਟੈਕਸ ਵਿਰੁੱਧ ਸੰਘਰਸ਼ ਹੋਇਆ ਮੁੜ ਤਿੱਖਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।