29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਸੇਵਾ-ਮੁਕਤੀ ਮੌਕੇ 'ਤੇ ਲਾਈਨਮੈਨ ਜਸਵੀਰ ਸਿੰਘ ਰੌਲੀ ਦਾ ਸਨਮਾਨ <br/>

ਅਜੀਤ ਡੈਸਕ 03-05-2026
ਨੂਰਪੁਰ ਬੇਦੀ, 2 ਮਈ (ਵਿੰਦਰਪਾਲ ਝਾਂਡੀਆਂ)- ਪੰਜਾਬ ਰਾਜ ਪਾਵਰਕਾਮ ਲਿਮਟਿਡ ਦਫ਼ਤਰ ਨੂਰਪੁਰ ਬੇਦੀ ਤੋਂ ਬਿਜਲੀ ਵਿਭਾਗ ਤੋਂ ਸੇਵਾ-ਮੁਕਤ ਹੋਏ ਲਾਈਨਮੈਨ ਜਸਵੀਰ ਸਿੰਘ ਰੌਲ਼ੀ ਦਾ ਐਸ.ਡੀ.ਓ. ਸਮੇਤ ਪਾਵਰਕਾਮ ਦੀਆਂ ਵੱਖ-ਵੱਖ ਜਥੇਬੰਦੀਆਂ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਐਸ.ਡੀ.ਓ. ਰਾਜੇਸ਼ ਸ਼ਰਮਾ ਨੇ ਆਖਿਆ ਕਿ ਜਸਵੀਰ ਸਿੰਘ ਵਲੋਂ ਜਿੱਥੇ ਹਮੇਸ਼ਾ ਸਟਾਫ਼ ਨੂੰ ਹਰ ਪੱਖੋਂ ਸਹਿਯੋਗ ਦਿੱਤਾ ਜਾਂਦਾ ਰਿਹਾ ਹੈ ਉੱਥੇ ਹੀ ਉਨ੍ਹਾਂ ਵਲੋਂ ਆਪਣੀ ਡਿਊਟੀ ਨੂੰ ਹੋਰਨਾਂ ਨਿੱਜੀ ਕਾਰਨ ਤੋਂ ਉੱਪਰ ਉੱਠ ਕੇ ਤਨਦੇਹੀ ਨਾਲ ਨਿਭਾਇਆ ਜਾਂਦਾ ਰਿਹਾ ਹੈ | ਇਸ ਮੌਕੇ ਐਸ.ਡੀ.ਓ. ਰਾਜੇਸ਼ ਸ਼ਰਮਾ, ਜੇ.ਈ. ਜਗਤਾਰ ਸਿੰਘ, ਜੇ.ਈ. ਅਜਮੇਰ ਸਿੰਘ, ਕੁਲਵਿੰਦਰਜੀਤਪਾਲ ਸਿੰਘ ਆਰ.ਏ., ਮਾਨ ਸਿੰਘ, ਬਲਦੇਵ ਸਿੰਘ ਲਾਲਪੁਰ, ਰਮਨ ਕੁਮਾਰ, ਸੁਰਜੀਤ ਸਿੰਘ, ਜਤਿੰਦਰ ਕੁਮਾਰ, ਗੁਰਮੀਤ ਸਿੰਘ, ਗੁਰਬਖਸ਼ ਸਿੰਘ, ਕੁਲਵੀਰ ਸਿੰਘ, ਜਗਤਾਰ ਚੰਦ, ਸੋਹਣ ਲਾਲ, ਸਮਸ਼ੇਰ ਸਿੰਘ, ਗੁਰਮੁੱਖ ਸਿੰਘ ਤੇ ਤਲਵਿੰਦਰ ਸਿੰਘ ਸਮੇਤ ਹੋਰਨਾਂ ਜਥੇਬੰਦੀਆਂ ਦੇ ਆਗੂਆਂ ਨੇ ਲਾਈਨਮੈਨ ਜਸਵੀਰ ਸਿੰਘ ਨੂੰ ਸਨਮਾਨ ਚਿੰਨ੍ਹ ਤੇ ਦੋਸ਼ਾਲਾ ਭੇਟ ਕਰਕੇ ਸਨਮਾਨਿਤ ਕੀਤਾ |

ਪਿਛਲੀ ਖ਼ਬਰ ਸੇਂਟ ਜ਼ੇਵੀਅਰਜ਼ ਸਕੂਲ ਰੂਪਨਗਰ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਸਿੱਖ ਸਿਧਾਂਤਾਂ 'ਤੇ ਪਹਿਰਾ ਦੇਣ ਵਾਲੇ ਪਤਵੰਤਿਆਂ ਨੂੰ ਕੀਤਾ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।