29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਸੇਂਟ ਜ਼ੇਵੀਅਰਜ਼ ਸਕੂਲ ਰੂਪਨਗਰ ਦਾ ਨਤੀਜਾ ਰਿਹਾ ਸ਼ਾਨਦਾਰ

ਅਜੀਤ ਡੈਸਕ 03-05-2026

ਰੂਪਨਗਰ, 2 ਮਈ (ਸਟਾਫ਼ ਰਿਪੋਰਟਰ)- ਸੇਂਟ ਜ਼ੇਵੀਅਰਜ਼ ਸਕੂਲ ਕੋਟਲਾ ਨਿਹੰਗ (ਰੂਪਨਗਰ) ਦੇ ਵਿਦਿਆਰਥੀਆਂ ਨੇ ਦਸਵੀਂ ਜਮਾਤ ਦੀ ਆਈ.ਸੀ.ਐਸ.ਸੀ. ਬੋਰਡ ਪ੍ਰੀਖਿਆ ਵਿਚ ਪਹਿਲੀ ਹੀ ਵਾਰ 'ਚ ਸ਼ਾਮਲ ਹੋ ਕੇ 100 ਫ਼ੀਸਦੀ ਨਤੀਜਾ ਹਾਸਲ ਕੀਤਾ ਹੈ | ਸਕੂਲ ਦੇ ਸਾਰੇ 33 ਵਿਦਿਆਰਥੀ ਸਫਲਤਾ ਪੂਰਵਕ ਪਾਸ ਹੋਏ ਹਨ | ਸਕੂਲ ਦੇ 6 ਵਿਦਿਆਰਥੀਆਂ ਨੇ 91 ਫ਼ੀਸਦੀ ਤੋਂ ਵੱਧ ਅੰਕ ਹਾਸਲ ਕਰਕੇ ਅਕਾਦਮਿਕ ਉੱਤਮਤਾ ਦਾ ਪ੍ਰਦਰਸ਼ਨ ਕੀਤਾ | ਅਜੀਤ ਸਿੰਘ ਨੇ 95.4 ਫ਼ੀਸਦੀ, ਕਿ੍ਤਿਕਾ ਨੇ 94.6 ਅਤੇ ਰਾਹੁਲ ਰਾਏ ਨੇ 94.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਟਾਪ ਸਥਾਨ ਹਾਸਲ ਕੀਤੇ | ਵਿਸ਼ਿਆਂ ਅਨੁਸਾਰ ਪੰਜਾਬੀ ਵਿਚ ਅਜੀਤ ਸਿੰਘ ਅਤੇ ਕਿ੍ਤਿਕਾ ਨੇ 100 ਅੰਕ ਹਾਸਲ ਕੀਤੇ ਜਦਕਿ ਗਣਿਤ ਵਿਚ ਰਾਹੁਲ ਰਾਏ ਨੇ 99 ਅੰਕ, ਹਿੰਦੀ ਵਿਚ ਕਿ੍ਤਿਕਾ ਨੇ 97, ਕੰਪਿਊਟਰ ਵਿਚ ਅਜੀਤ ਸਿੰਘ ਨੇ 95, ਹਿਸਟਰੀ ਤੇ ਸਿਵਿਕਸ ਵਿਚ ਅਜੀਤ ਸਿੰਘ ਨੇ 93 ਅਤੇ ਵਿਗਿਆਨ ਵਿਚ ਵੀ 93 ਅੰਕ ਪ੍ਰਾਪਤ ਕੀਤੇ | ਅੰਗਰੇਜ਼ੀ ਵਿਚ ਅਦਿਤੀ ਸ਼ਰਮਾ ਤੇ ਕਿ੍ਤਿਕਾ ਨੇ 92 ਅੰਕ ਹਾਸਲ ਕੀਤੇ | ਇਸ ਮੌਕੇ ਪਿ੍ੰਸੀਪਲ ਫਾਦਰ ਸੇਕਰ ਐਸ.ਜੇ. ਨੇ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨੂੰ ਇਸ ਕਾਮਯਾਬੀ ਲਈ ਵਧਾਈ ਦਿੱਤੀ |

ਪਿਛਲੀ ਖ਼ਬਰ 'ਅਜੀਤ' ਉੱਪ ਦਫ਼ਤਰ ਰੂਪਨਗਰ ਦੇ ਇੰਚਾਰਜ ਸਤਨਾਮ ਸਿੰਘ ਸੱਤੀ ਦੇ ਪਿਤਾ ਦੇ ਦਿਹਾਂਤ 'ਤੇ ਵੱਖ-ਵੱਖ ਆਗੂਆਂ ਵਲੋਂ ਦੁੱਖ ਦਾ... ਅਗਲੀ ਖ਼ਬਰ ਸੇਵਾ-ਮੁਕਤੀ ਮੌਕੇ 'ਤੇ ਲਾਈਨਮੈਨ ਜਸਵੀਰ ਸਿੰਘ ਰੌਲੀ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।