10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਪਿਪਸ ਸ੍ਰੀ ਚਮਕੌਰ ਸਾਹਿਬ ਦੀ ਬਾਰ੍ਹਵੀਂ ਜਮਾਤ ਦਾ ਨਤੀਜਾ ਰਿਹਾ 100 ਫ਼ੀਸਦੀ

ਸ੍ਰੀ ਚਮਕੌਰ ਸਾਹਿਬ ਦੇ ਪਿਪਸ ਦੇ ਬਾਰ੍ਹਵੀਂ ਜਮਾਤ ਦੇ ਨਤੀਜੇ 'ਚ ਚੰਗੇ ਅੰਕ ਹਾਸਲ ਕਰਨ ਵਾਲੇ ਵਿਦਿਆਰਥੀ ਸਕੂਲ ਮੈਨੇਜਰ ਅਤੇ ਪਿ੍ੰਸੀਪਲ ਨਾਲ | ਤਸਵੀਰ : ਜਗਮੋਹਣ ਸਿੰਘ ਨਾਰੰਗ <br/> 16-05-2026
ਸ੍ਰੀ ਚਮਕੌਰ ਸਾਹਿਬ, 15 ਮਈ (ਜਗਮੋਹਣ ਸਿੰਘ ਨਾਰੰਗ)-ਸਥਾਨਕ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਸੀ. ਬੀ.ਐਸ. ਈ. ਦੀ ਬਾਰ੍ਹਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ | ਜਾਣਕਾਰੀ ਦਿੰਦਿਆਂ ਪਿ੍ੰਸੀਪਲ ਸੁਰਜੀਤ ਸਿੰਘ ਨੇ ਦੱਸਿਆ ਕਿ ਸਾਇੰਸ ਗਰੁੱਪ ਵਿਚ ਰੁਪਿੰਦਰ ਕੌਰ ਨੇ 97.2 ਫ਼ੀਸਦੀ ਅੰਕ ਹਾਸਲ ਕਰਕੇ ਪਹਿਲਾ ਤੇ ਤਰਨਜੋਤ ਸਿੰਘ ਨੇ 90.4 ਫੀਸਦੀ ਅੰਕ ਹਾਸਲ ਕਰਕੇ ਦੂਜਾ ਸਥਾਨ ਹਾਸਲ ਕੀਤਾ | ਕਾਮਰਸ ਗਰੁੱਪ ਵਿਚ ਨਵਪ੍ਰੀਤ ਕੌਰ ਨੇ 96.4, ਜੈਸਮੀਨ ਕੌਰ ਨੇ 95.8, ਸੁਖਮਨਜੋਤ ਕੌਰ ਨੇ 94.2, ਜਸਮੀਤ ਕੌਰ ਨੇ 94.2, ਨਵਨੀਤ ਕੌਰ ਨੇ 91, ਸਿਮਰ ਰਾਣਾ ਨੇ 90.4 ਤੇ ਸ਼ਗਨਪ੍ਰੀਤ ਕੌਰ ਨੇ 90 ਫ਼ੀਸਦੀ ਅੰਕ ਹਾਸਲ ਕਰ ਕੇ ਕ੍ਰਮਵਾਰ ਪਹਿਲਾ, ਦੂਜਾ, ਤੀਜਾ ਚੌਥਾ, ਪੰਜਵਾਂ, ਛੇਵਾਂ ਤੇ ਸੱਤਵਾਂ ਸਥਾਨ ਹਾਸਲ ਕੀਤਾ | ਆਰਟਸ ਗਰੁੱਪ ਵਿਚ ਜੈਸਮੀਨ ਕੌਰ ਨੇ 92 ਫ਼ੀਸਦੀ ਅੰਕ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਵਿਦਿਆਰਥੀਆਂ ਵਲੋਂ ਵੱਖ-ਵੱਖ ਵਿਸ਼ਿਆਂ ਵਿਚ ਬਹੁਤ ਹੀ ਸ਼ਾਨਦਾਰ ਅੰਕ ਹਾਸਲ ਕੀਤੇ ਗਏ | ਪੰਜਾਬੀ ਵਿਸ਼ੇ ਵਿਚ 8 ਵਿਦਿਆਰਥੀਆਂ ਨੇ 100 ਵਿਚੋਂ 100 ਅੰਕ ਹਾਸਲ ਕੀਤੇ, ਸਾਈਕਾਲੋਜੀ ਵਿਸੇਲ਼ ਵਿਚ 100, ਅੰਗਰੇਜ਼ੀ ਵਿਸ਼ੇ ਵਿਚ 99, ਬਾਇਉਲੋਜੀ ਵਿਚ 98, ਬਿਜ਼ਨਸ ਸਟੱਡੀਜ਼ ਵਿਸੇਲ਼ ਵਿਚ 98, ਇਕਨਾਮਿਕਸ ਵਿਸ਼ੇ ਵਿਚ 97, ਫਿਜਿਲ਼ਕਸ ਵਿਸ਼ੇ ਵਿਚ 95, ਅਕਾੳਾੂਟਸ ਵਿਸੇਲ਼ ਵਿਚ 95, ਗਣਿਤ ਵਿਸ਼ੇ ਵਿਚ 95, ਕੈਮਿਸਟਰੀ ਵਿਸ਼ੇ ਵਿਚ 94 ਤੇ ਸ਼ਸੋਲ਼ਲੋਜੀ ਵਿਸ਼ੇ ਵਿਚ 91 ਪ੍ਰਤੀਸ਼ਤ ਅੰਕ ਹਾਸਲ ਕੀਤੇ | ਸਕੂਲ ਦੇ 32 ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਤੋਂ ਉੱਪਰ ਅੰਕ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ | ਸਥਾਨ ਹਾਸਲ ਕਰਨ ਵਾਲੇ ਇਨ੍ਹਾਂ ਸਾਰੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ , ਸਕੂਲ ਦੇ ਪ੍ਰਬੰਧਕਾਂ ਗੁਰਦੇਵ ਸਿੰਘ ਅਟਵਾਲ, ਸ਼ਿੰਦਰਪਾਲ ਕੌਰ ਅਟਵਾਲ, ਗੁਰਪਾਲ ਸਿੰਘ ਅਟਵਾਲ, ਪ੍ਰੀਤਪਾਲ ਕੌਰ ਅਟਵਾਲ, ਅਰਸ਼ਦੀਪ ਸਿੰਘ ਬਰਾੜ, ਪਿ੍ੰਸੀਪਲ ਸੁਰਜੀਤ ਸਿੰਘ ਅਤੇ ਸਮੁੱਚੇ ਸਟਾਫ਼ ਵਲੋਂ ਵਧਾਈ ਅਤੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ |
ਪਿਛਲੀ ਖ਼ਬਰ ਗੋਬਿੰਦ ਵੈਲੀ ਅਤੇ ਜੈਨ ਮੁਹੱਲਾ ਰੋਪੜ ਤੋਂ ਦਰਬਾਰ ਸਾਹਿਬ ਲਈ ਸ਼ਰਧਾਲੂਆਂ ਦਾ ਜਥਾ ਰਵਾਨਾ <br/> ਅਗਲੀ ਖ਼ਬਰ ਭੀਮ ਮੋਰਚੇ ਵਲੋਂ ਹੋਣਹਾਰ ਵਿਦਿਆਰਥਣ ਕਿ੍ਤਿਕਾ ਧੁੱਪੜ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।