10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਭੀਮ ਮੋਰਚੇ ਵਲੋਂ ਹੋਣਹਾਰ ਵਿਦਿਆਰਥਣ ਕਿ੍ਤਿਕਾ ਧੁੱਪੜ ਦਾ ਸਨਮਾਨ

ਮੈਰਿਟ ਵਿਚ ਰਹੀ ਵਿਦਿਆਰਥਣ ਕਿ੍ਤਿਕਾ ਦਾ ਸਨਮਾਨ ਕਰਦੇ ਹੋਏ ਨੁਮਾਇੰਦੇ | ਤਸਵੀਰ: ਰਾਜੇਸ਼ ਚੌਧਰੀ <br/> 16-05-2026
ਨੂਰਪੁਰ ਬੇਦੀ, 15 ਮਈ (ਰਾਜੇਸ਼ ਚੌਧਰੀ ਤਖਤਗੜ੍ਹ)- ਬਲਾਕ ਸੰਮਤੀ ਮੈਂਬਰ ਅਤੇ ਜੈ ਭੀਮ ਲੋਕ ਜਾਗਿ੍ਤੀ ਮੋਰਚਾ ਦੇ ਕਨਵੀਨਰ ਕੇਵਲ ਕਿ੍ਸ਼ਨ ਹੈਪੀ ਅਤੇ ਉਨ੍ਹਾਂ ਦੀ ਟੀਮ ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ +2 ਦੇ ਸਾਇੰਸ ਦੇ ਨਤੀਜੇ 'ਚ ਪੰਜਾਬ 'ਚੋਂ ਚੌਥੇ ਅਤੇ ਰੂਪਨਗਰ ਜ਼ਿਲੇ੍ਹ ਵਿਚੋਂ ਪਹਿਲੇ ਨੰਬਰ 'ਤੇ ਆਉਣ ਵਾਲੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਖਤਗੜ੍ਹ ਦੀ ਵਿਦਿਆਰਥਣ ਕਿ੍ਤੀਕਾ ਧੁੱਪੜ ਦਾ ਸਨਮਾਨ ਕੀਤਾ ਗਿਆ | ਹੈਪੀ ਨੇ ਕਿਹਾ ਕਿ ਬੇਟੀ ਕਿ੍ਤਿਕਾ ਨੇ ਆਪਣੀ ਮਿਹਨਤ ਨਾਲ ਪੜ੍ਹਾਈ ਕਰਕੇ ਇਹ ਮੁਕਾਮ ਹਾਸਿਲ ਕੀਤਾ ਹੈ | ਉਨ੍ਹਾਂ ਦੱਸਿਆ ਕਿ ਕਿ੍ਤਿਕਾ ਦੇ ਪਿਤਾ ਮਨੀ ਰਾਮ ਇਸ ਸਮੇਂ ਸਿੱਖਿਆ ਵਿਭਾਗ 'ਚ ਅਸਿਸਟੈਂਟ ਡਾਇਰੈਕਟਰ ਦੇ ਅਹੁਦੇ 'ਤੇ ਤਾਇਨਾਤ ਹਨ | ਇਸ ਤੋਂ ਪਹਿਲਾਂ ਤਖਤਗੜ੍ਹ ਸਕੂਲ ਵਿਖੇ ਪਿ੍ੰਸੀਪਲ ਹੁੰਦਿਆਂ ਉਨ੍ਹਾਂ ਨੇ ਆਪਣੀ ਮਿਹਨਤ ਨਾਲ ਸਕੂਲ ਨੂੰ ਬੁਲੰਦੀਆਂ 'ਤੇ ਪਹੁੰਚਾਇਆ | ਉਨ੍ਹਾਂ ਦੇ ਨਕਸ਼ੇ ਕਦਮ 'ਤੇ ਚੱਲਦੇ ਹੋਏ ਅੱਜ ਉਨ੍ਹਾਂ ਦੀ ਬੇਟੀ ਕਿ੍ਤਿਕਾ ਨੇ ਵੀ ਮਾਣਮੱਤੀ ਪ੍ਰਾਪਤੀ ਹਾਸਲ ਕੀਤੀ ਹੈ | ਹੈਪੀ ਨੇ ਕਿਹਾ ਕਿ ਜ਼ਿਆਦਾਤਰ ਸਰਕਾਰੀ ਸਕੂਲਾਂ ਦੇ ਅਧਿਆਪਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਾਉਣ ਲਈ ਤਰਜੀਹ ਦਿੰਦੇ ਹਨ ਪਰ ਮਨੀ ਰਾਮ ਨੇ ਆਪਣੀ ਬੇਟੀ ਨੂੰ ਸਰਕਾਰੀ ਸਕੂਲ 'ਚ ਪੜਾ ਕੇ ਇੱਕ ਨਵੀਂ ਪਿਰਤ ਪਾਈ ਹੈ | ਮਨੀ ਰਾਮ ਨੇ ਕਿਹਾ ਕਿ ਮੈਨੰੂ ਜਿੱਥੇ ਆਪਣੀ ਬੇਟੀ 'ਤੇ ਮਾਣ ਹੈ, ਉੱਥੇ ਮੈਂ ਸਮੂਹ ਸਕੂਲ ਸਟਾਫ਼ ਤੇ ਤਖਤਗੜ੍ਹ ਨਗਰ ਨਿਵਾਸੀਆਂ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਬੇਹੱਦ ਪਿਆਰ ਅਤੇ ਸਤਿਕਾਰ ਦਿੱਤਾ | ਇਸ ਮੌਕੇ ਮਾਤਾ ਸ੍ਰੀਮਤੀ ਮੀਨਾ ਧੁੱਪੜ, ਪਰਵਿੰਦਰ ਕੌਰ, ਤਿਲਕ ਰਾਜ ਸਾਬਕਾ ਪੰਚ, ਹਿੰਮਤ ਰਾਏ, ਰਾਮ ਮੂਰਤੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਿਪਸ ਸ੍ਰੀ ਚਮਕੌਰ ਸਾਹਿਬ ਦੀ ਬਾਰ੍ਹਵੀਂ ਜਮਾਤ ਦਾ ਨਤੀਜਾ ਰਿਹਾ 100 ਫ਼ੀਸਦੀ ਅਗਲੀ ਖ਼ਬਰ ਹਰਜੋਤ ਸਿੰਘ ਬੈਂਸ ਨੇ ਸਿੱਖਿਆ ਕ੍ਰਾਂਤੀ ਲਿਆ ਕੇ ਨਵਾਂ ਇਤਿਹਾਸ ਸਿਰਜਿਆ-ਹਿਤੇਸ਼ ਸ਼ਰਮਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।