08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਸਿਆਸੀ ਸਾਜ਼ਿਸ਼ ਤਹਿਤ ਵਾਰਡ ਰਿਜ਼ਰਵ ਕਰਵਾ ਕੇ ਸਾਰੇ ਪ੍ਰਭਾਵਸ਼ਾਲੀ ਆਗੂਆਂ ਨੂੰ ਚੋਣ ਲੜਨ ਤੋਂ ਰੱਖਿਆ ਵਾਂਝੇ-ਰਾਣਾ ਕੇਪੀ <br/>

ਅਜੀਤ ਡੈਸਕ 18-05-2026
ਨੰਗਲ, 17 ਮਈ (ਪ੍ਰੀਤਮ ਸਿੰਘ ਬਰਾਰੀ)-ਨੰਗਲ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਚੁੱਕਾ ਹੈ | ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਬਿਨਟ ਮੰਤਰੀ ਬੈਂਸ 'ਤੇ ਤਿੱਖੇ ਸਿਆਸੀ ਹਮਲੇ ਕੀਤੇ | ਉਨ੍ਹਾਂ ਦੋਸ਼ ਲਾਇਆ ਕਿ ਮੰਤਰੀ ਬੈਂਸ ਦੇ ਦਬਾਅ ਹੇਠ ਨੰਗਲ ਦੇ ਵਿਕਾਸ ਕਾਰਜਾਂ ਨੂੰ ਜਾਣਬੁੱਝ ਕੇ ਰੋਕਿਆ ਗਿਆ ਅਤੇ ਕੌਂਸਲ ਵਲੋਂ ਪਾਸ ਕੀਤੇ ਗਏ ਕਰੀਬ 150 ਮਤੇ ਪਿਛਲੇ ਇੱਕ ਸਾਲ ਤੋਂ ਡਾਇਰੈਕਟਰ ਸਥਾਨਕ ਸਰਕਾਰਾਂ ਦੇ ਦਫ਼ਤਰ ਵਿਚ ਲੰਬਿਤ ਪਏ ਹਨ, ਕਿਉਂਕਿ ਸਰਕਾਰ ਕਾਂਗਰਸੀ ਦੀ ਕਮੇਟੀ (ਨਗਰ ਕੌਂਸਲ) ਨੂੰ ਕੰਮ ਨਹੀਂ ਕਰਨ ਦੇਣਾ ਚਾਹੁੰਦੀ ਸੀ | ਰਾਣਾ ਕੇਪੀ ਸਿੰਘ ਨੇ ਧਾਰਮਿਕ ਅਤੇ ਸਭਿਆਚਾਰਕ ਮਸਲਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਨੰਗਲ ਦੇ ਲੋਕ ਉਹ ਦਿਨ ਨਹੀਂ ਭੁੱਲ ਸਕਦੇ ਜਦੋਂ 70 ਸਾਲਾਂ ਤੋਂ ਚੱਲ ਰਹੇ ਦਸਹਿਰੇ ਵਾਲੇ ਮੈਦਾਨ ਵਿਚ ਸਵਿਮਿੰਗ ਪੂਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ | ਉਨ੍ਹਾਂ ਕਿਹਾ ਕਿ ਇਹ ਸ਼ਹਿਰ ਦੀਆਂ ਪੁਰਾਤਨ ਰਵਾਇਤਾਂ ਨਾਲ ਖਿਲਵਾੜ ਸੀ | ਉਨ੍ਹਾਂ ਲਕਸ਼ਮੀ ਨਰਾਇਣ ਮੰਦਿਰ ਦੀ ਖਸਤਾ ਹਾਲਤ 'ਤੇ ਵੀ ਚਿੰਤਾ ਜਤਾਈ ਅਤੇ ਕਿਹਾ ਕਿ ਮੰਦਿਰ ਦੇ ਡੰਗੇ ਨੂੰ ਗੰਭੀਰ ਖ਼ਤਰਾ ਬਣਿਆ ਹੋਇਆ ਹੈ, ਪਰ ਸਰਕਾਰ ਨਾ ਖ਼ੁਦ ਕੰਮ ਕਰਵਾ ਰਹੀ ਹੈ ਅਤੇ ਨਾ ਹੀ ਨਗਰ ਕੌਂਸਲ ਜਾਂ ਬੀ.ਬੀ.ਐਮ.ਬੀ. ਨੂੰ ਕੰਮ ਕਰਨ ਦਿੱਤਾ ਜਾ ਰਿਹਾ ਹੈ | ਉਨ੍ਹਾਂ ਇਸ ਮਾਮਲੇ ਵਿਚ ਸਨਾਤਨ ਧਰਮ ਸਭਾ ਦੀ ਢਿੱਲੀ ਕਾਰਗੁਜ਼ਾਰੀ ਦੀ ਵੀ ਆਲੋਚਨਾ ਕੀਤੀ | ਆਪਣੇ ਕਾਰਜਕਾਲ ਦੌਰਾਨ ਕਰਵਾਏ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਰਾਣਾ ਕੇਪੀ ਨੇ ਕਿਹਾ ਕਿ ਉਨ੍ਹਾਂ ਨੇ ਬੀਬੀਐਮਬੀ ਤੋਂ ਜ਼ਮੀਨ ਲੈ ਕੇ ਤਹਿਸੀਲ, ਹਸਪਤਾਲ, ਇਨਡੋਰ ਸਟੇਡੀਅਮ ਅਤੇ ਟਰੇਨਿੰਗ ਸੈਂਟਰ ਵਰਗੇ ਪ੍ਰੋਜੈਕਟ ਸ਼ਹਿਰ ਨੂੰ ਦਿੱਤੇ | ਉਨ੍ਹਾਂ ਮੰਤਰੀ ਹਰਜੋਤ ਬੈਂਸ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਸ਼ਹਿਰ ਵਿਚ ਕਰਵਾਇਆ ਕੋਈ ਇੱਕ ਵੱਡਾ ਨਵਾਂ ਵਿਕਾਸ ਕਾਰਜ ਦੱਸਣ |ਰਾਣਾ ਕੇਪੀ ਸਿੰਘ ਨੇ ਚੋਣ ਪ੍ਰਕਿਰਿਆ 'ਤੇ ਵੀ ਸਵਾਲ ਖੜ੍ਹੇ ਕਰਦਿਆਂ ਦੋਸ਼ ਲਾਇਆ ਕਿ ਵਾਰਡ ਨੰਬਰ ਇੱਕ ਵਿਚ ਤਲਵਾੜਾ ਖੇਤਰ ਦੀਆਂ ਕਰੀਬ 400 ਵੋਟਾਂ ਗ਼ਲਤ ਢੰਗ ਨਾਲ ਬਣਾਈਆਂ ਗਈਆਂ ਹਨ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਬਾਹਰੀ ਲੋਕਾਂ ਦੀਆਂ ਵੋਟਾਂ ਪਵਾ ਕੇ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਨਾਲ ਪੈਦਾ ਹੋਣ ਵਾਲੀ ਕਾਨੂੰਨ-ਵਿਵਸਥਾ ਦੀ ਸਥਿਤੀ ਲਈ ਮੰਤਰੀ ਹਰਜੋਤ ਬੈਂਸ ਜ਼ਿੰਮੇਵਾਰ ਹੋਣਗੇ | ਇਸ ਮੌਕੇ ਰਾਕੇਸ਼ ਨਈਅਰ, ਅਸ਼ੋਕ ਸੈਣੀ, ਕਸ਼ਮੀਰੀ ਲਾਲ, ਮੈਡਮ ਅਨੀਤਾ ਸ਼ਰਮਾ, ਧਰਮਪਾਲ ਸੋਢੀ, ਪਿਆਰਾ ਜਸਵਾਲ, ਆਲਮ ਖ਼ਾਨ, ਅਸ਼ੋਕ ਰਾਣਾ, ਆਰ ਕੇ, ਅਸ਼ਵਨੀ ਸ਼ਰਮਾ, ਡਾਕਟਰ ਰਾਜਨ ਸਾਹਾਨੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਤਿੰਨ ਸਾਬਕਾ ਪ੍ਰਧਾਨਾਂ ਅਤੇ ਪਰਮਜੀਤ ਸਿੰਘ ਤੋਂ ਵਿਹੂਣੀ ਹੋਵੇਗੀ ਨਗਰ ਕੌਂਸਲ <br/> ਅਗਲੀ ਖ਼ਬਰ ਡਾ. ਦਲਜੀਤ ਸਿੰਘ ਚੀਮਾ ਨੇ ਚੋਣ ਪ੍ਰਕਿਰਿਆ ਨੂੰ ਕਰਾਰ ਦਿੱਤਾ ਗੈਰ-ਪਾਰਦਰਸ਼ੀ ਲੋਕਤੰਤਰ ਦਾ ਘਾਣ ਕਰਨ ਦੇ ਲਾਏ ਦੋਸ਼ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।