ਖਰੜ, 17 ਮਈ (ਪ੍ਰੋ. ਅਵਤਾਰ ਸਿੰਘ)- ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਨਰਲ ਸਕੱਤਰ ਪੰਜਾਬ ਕਿਸਾਨ ਕਾਂਗਰਸ ਗੁਰਪ੍ਰਤਾਪ ਸਿੰਘ ਪਡਿਆਲਾ ਵਲੋਂ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਲੜੀ ਤਹਿਤ ਅੱਜ ਉਨ੍ਹਾਂ ਵਲੋਂ ਖਰੜ ਦੇ ਵਾ. ਨੰ. 16 ਦੇ ਵਸਨੀਕਾਂ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਵੱਡੀ ਗਿਣਤੀ ਵਾਰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਪਡਿਆਲਾ ਨੇ ਕਿਹਾ ਕਿ ਜੇਕਰ ਲੋਕ ਚਾਹੁੰਦੇ ਹਨ ਕਿ ਪੰਜਾਬ 'ਚੋਂ ਨਸ਼ਾ, ਗੈਂਗਸਟਰਵਾਦ ਤੇ ਬੇਰੁਜ਼ਗਾਰੀ ਖ਼ਤਮ ਹੋਵੇ ਤੇ ਸੂਬੇ 'ਚ ਮੁੜ ਸ਼ਾਂਤੀ ਸਥਾਪਿਤ ਹੋਵੇ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੇ ਹੱਕ 'ਚ ਭੁਗਤਿਆ ਜਾਵੇ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਪਿਛਲੀ ਵਿਧਾਨ ਸਭਾ ਚੋਣਾਂ ਮੌਕੇ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨਾਲ ਕਈ ਵਾਅਦੇ ਕਰਕੇ ਸੱਤਾ ਹਾਸਿਲ ਕੀਤੀ ਗਈ ਸੀ ਪਰ ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ 'ਚ 'ਆਪ' ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿਰ ਇਸ ਸਮੇਂ ਕਰੀਬ 4 ਲੱਖ ਕਰੋੜ ਰੁ. ਤੋਂ ਜ਼ਿਆਦਾ ਦਾ ਕਰਜ਼ਾ ਹੈ ਪਰ ਵਿਕਾਸ ਬਿਲਕੱੁਲ ਜ਼ੀਰੋ ਹੈ | ਉਨ੍ਹਾਂ ਕਿਹਾ ਕਿਅ ਸੂਬੇ ਦੀ ਵਾਗਡੋਰ ਕਾਂਗਰਸ ਦੇ ਹੱਥ 'ਚ ਦਿੱਤੀ ਜਾਵੇ | ਇਸ ਮੌਕੇ ਦੀਪਕ ਕੌਸ਼ਲ ਸਿਟੀ ਪ੍ਰਧਾਨ, ਵਿਸ਼ਾਲ ਮੱਟੂ, ਮੇਵਾ ਸਿੰਘ ਸ਼ੌਂਕੀ, ਮੱਘਰ ਸਿੰਘ, ਮਨਜੀਤ ਕੌਰ ਸੋਨੂੰ, ਮਨਪ੍ਰੀਤ ਰਾਹੀ, ਜਸਵਿੰਦਰ ਕੌਰ, ਸ਼ਸ਼ੀ ਅਗਨੀਹੋਤਰੀ, ਮਨਮੋਹਨ ਗੁਪਤਾ, ਜਗਦੀਸ਼ ਸਿੰਘ, ਮੁਕੇਸ਼ ਰਾਣਾ ਸਾਬਕਾ ਕੌਂਸਲਰ, ਪਿ੍ੰਸ ਸ਼ਰਮਾ ਕੁਰਾਲੀ, ਭੁਪਿੰਦਰ ਕੌਰ, ਕੁਲਵਿੰਦਰ ਸਿੰਘ ਸਾਬਕਾ ਸਰਪੰਚ, ਰਵਿੰਦਰ ਸਿੰਘ ਬੌਬੀ, ਅਵਤਾਰ ਸੋਹੀ, ਸਤਨਾਮ ਕੌਰ, ਏ. ਐੱਸ. ਬੇਦੀ ਤੇ ਵਿਜੇ ਜਿੰਦਲ ਆਦਿ ਹਾਜ਼ਰ ਸਨ |