11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਕੁਰਾਲੀ ਸਕੂਲ ਦੀਆਂ 25 ਵਿਦਿਆਰਥਣਾਂ ਦੀ ਨੈਸ਼ਨਲ ਕੈਡਿਟ ਕੋਰ ਲਈ ਚੋਣ <br/>

ਅਜੀਤ ਡੈਸਕ 18-05-2026
ਕੁਰਾਲੀ, 17 ਮਈ (ਬਿੱਲਾ ਅਕਾਲਗੜ੍ਹੀਆ)- ਸ਼ਹੀਦ-ਏ-ਆਜ਼ਮ ਭਗਤ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ 23 ਪੰਜਾਬ ਬਟਾਲੀਅਨ ਵਲੋਂ ਐੱਨ. ਸੀ. ਸੀ. ਸੀ. ਯੂਨਿਟ ਲਈ ਨਵੇਂ ਕੈਡਿਟਾਂ ਦੀ ਚੋਣ ਲਈ ਟ੍ਰਾਇਲ ਲਏ ਗਏ | ਇਸ ਮੌਕੇ 25 ਵਿਦਿਆਰਥਣਾਂ ਦੀ ਚੋਣ ਕੀਤੀ ਗਈ | ਕਰਨਲ ਰਾਜੇਸ਼ਵਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਵੇਂ ਕੈਡਿਟਾਂ ਦੀ ਚੋਣ ਲਈ ਹੋਏ ਟ੍ਰਾਇਲਾਂ 'ਚ ਸਕੂਲ ਦੀਆਂ 55 ਵਿਦਿਆਰਥਣਾਂ ਨੇ ਭਾਗ ਲਿਆ | ਵੱਖ-ਵੱਖ ਪੜਾਵਾਂ 'ਚੋਂ ਨਿਕਲਦਿਆਂ ਵਿਦਿਆਰਥਣਾਂ ਨੇ ਆਪਣੀ ਪ੍ਰਤਿਭਾ ਦਾ ਮੁਜ਼ਾਹਰਾ ਕੀਤਾ | ਇਸ ਦੌਰਾਨ 25 ਵਿਦਿਆਰਥਣਾਂ ਸਫ਼ਲ ਰਹੀਆਂ ਤੇ ਉਨ੍ਹਾਂ ਦੀ ਨੈਸ਼ਨਲ ਕੈਡਿਟ ਕੋਰ ਲਈ ਚੋਣ ਹੋਈ | ਸਕੂਲ ਪਿ੍ੰਸੀਪਲ ਨੇ ਦੱਸਿਆ ਕਿ ਨੈਸ਼ਨਲ ਕੈਡਿਟ ਕੋਰ ਰਾਹੀਂ ਵਿਦਿਆਰਥਣਾਂ ਨੂੰ ਭਾਰਤੀ ਸੈਨਾ 'ਚ ਸੇਵਾ ਕਰਨ ਤੇ ਦੇਸ਼ ਪ੍ਰਤੀ ਪਿਆਰ ਤੇ ਸੇਵਾ ਲਈ ਉਤਸ਼ਾਹ ਮਿਲਦਾ ਹੈ | ਉਨ੍ਹਾਂ ਕਿਹਾ ਕਿ ਇਸ ਨਾਲ ਵਿਦਿਆਰਥਣਾਂ ਨੂੰ ਰੁਜ਼ਗਾਰ ਦੇ ਵਧੇਰੇ ਮੌਕੇ ਵੀ ਮਿਲਦੇ ਹਨ | ਉਨ੍ਹਾਂ ਚੁਣੀਆਂ ਗਈਆਂ ਵਿਦਿਆਰਥਣਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਮਿਹਨਤ ਕਰਨ ਸੰਬੰਧੀ ਪ੍ਰੇਰਿਤ ਕੀਤਾ | ਇਸ ਮੌਕੇ ਨਾਇਬ ਸੂਬੇਦਾਰ ਵੀਰ ਬਹਾਦਰ, ਅਰਵਿੰਦ ਕੁਮਾਰ ਤੇ ਪ੍ਰੋਗਰਾਮ ਅਫ਼ਸਰ ਨਵੀਨ ਕੁਮਾਰ ਸਮੇਤ ਸਕੂਲ ਦਾ ਸਮੁੱਚਾ ਸਟਾਫ਼ ਹਾਜ਼ਰ ਸੀ |

ਪਿਛਲੀ ਖ਼ਬਰ ਡੇਰਾਬੱਸੀ ਵਿਖੇ ਨਾਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਰੇਤੇ ਨਾਲ ਲੱਦਿਆ ਟਿੱਪਰ ਕਾਬੂ ਅਗਲੀ ਖ਼ਬਰ ਮਨੁੱਖੀ ਅਧਿਕਾਰ ਸੋਸ਼ਲ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।