ਬੇਲਾ, 18 ਮਈ (ਮਨਜੀਤ ਸਿੰਘ ਸੈਣੀ)- ਪਾਵਰਕਾਮ ਸੰਚਾਲਨ ਉਪ ਮੰਡਲ ਬੇਲਾ ਅਧੀਨ ਚੱਲਦੇ 11 ਕੇ.ਵੀ. ਫੀਡਰ ਜਟਾਣਾ ਦੀ ਜ਼ਰੂਰੀ ਮੁਰੰਮਤ ਕਾਰਣ 19 ਮਈ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1.30 ਵਜੇ ਤੱਕ ਬੇਲਾ, ਜਟਾਣਾ, ਭੈਰੋਮਾਜਰਾ, ਖੇੜੀ, ਭੋਜੇਮਾਜਰਾ, ਭਲਿਆਣ, ਸਿਲੋਮਾਸਕੋ, ਅਸਰਪੁਰ, ਗੜ੍ਹੀ, ਬਾਮਾ ਕੁਲੀਆ, ਸ਼ੇਖੂਪੁਰ, ਲੱਖੇਵਾਲ, ਪਰੋਜਪੁਰ, ਜਗਤਪੁਰ, ਮੁਜਾਫਤ ਆਦਿ ਪਿੰਡਾਂ ਦੀ ਬਿਜਲੀ ਦੀ ਸਪਲਾਈ ਬੰਦ ਰਹੇਗੀ | ਉਕਤ ਜਾਣਕਾਰੀ ਪਾਵਰਕਾਮ ਦੇ ਸਹਾਇਕ ਇੰਜੀਨੀਅਰ ਉਪ ਸੰਚਾਲਨ ਮੰਡਲ ਦਫ਼ਤਰ ਬੇਲਾ ਵਲੋਂ ਦਿੱਤੀ ਗਈ |