ਮੋਰਿੰਡਾ, 18 ਮਈ (ਤਰਲੋਚਨ ਸਿੰਘ ਕੰਗ)- ਪਿੰਡ ਗੜਾਂਗਾਂ ਵਿਖੇ ਸ਼ਹੀਦ ਜੋਗਿੰਦਰ ਸਿੰਘ ਸਪੋਰਟਸ ਕਲੱਬ ਵੱਲੋਂ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ | ਗੁਰਪ੍ਰੀਤ ਸਿੰਘ ਹੈਪੀ ਅਤੇ ਰਮਨ ਗੜਾਂਗ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਲਗਭਗ 28 ਟੀਮਾਂ ਨੇ ਹਿੱਸਾ ਲਿਆ | ਉਨ੍ਹਾਂ ਦੱਸਿਆ ਕਿ ਪਹਿਲੇ ਸਥਾਨ 'ਤੇ ਰਹੀ ਪਿੰਡ ਚੁੰਨੀ ਦੀ ਟੀਮ ਨੇ 5100 ਰੁਪਏ ਨਕਦ ਤੇ ਟਰਾਫ਼ੀ ਪ੍ਰਾਪਤ ਕੀਤੀ, ਦੂਜੇ ਸਥਾਨ 'ਤੇ ਰਹੀ ਪਿੰਡ ਸਰਹਾਣਾ ਦੀ ਟੀਮ ਨੇ 3100 ਰੁਪਏ ਨਕਦ, ਤੀਜੇ ਸਥਾਨ 'ਤੇ ਰਹੀ ਪਿੰਡ ਮਨੈਲਾ ਦੀ ਟੀਮ ਨੇ 2100 ਰੁਪਏ ਨਕਦ ਅਤੇ ਚੌਥੇ ਸਥਾਨ 'ਤੇ ਰਹੀ ਪਿੰਡ ਕਸੁੰਬੜੀ ਦੀ ਟੀਮ ਨੇ 1100 ਰੁਪਏ ਦਾ ਇਨਾਮ ਹਾਸਿਲ ਕੀਤਾ | ਇਸ ਮੌਕੇ ਸੁਖਵਿੰਦਰ ਸਿੰਘ, ਠੇਕੇਦਾਰ ਜਸਵੀਰ ਗੜਾਂਗਾਂ, ਰਾਏ ਪ੍ਰੀਤ, ਸਹਿਜ, ਗੁਰਕੀਰਤ, ਅੰਗਰੇਜ਼, ਅਜੇ, ਦਵਿੰਦਰ, ਆਸ਼ੂ, ਗੁਰਬੀਰ, ਅਲਵਪ੍ਰੀਤ, ਚਰਨਜੀਤ, ਖ਼ੁਸ਼ੀ, ਅਰਮਾਨ, ਸ਼ਿੰਗਾਰਾ ਪਰਮ, ਦੀਪ ਗੜਾਂਗਾਂ, ਗੁਰਦੀਪ ਸਿੰਘ ਦੀਪਾ, ਰੈਫ਼ਰੀ ਕੇਵਲ ਸਿੰਘ ਆਦਿ ਮੌਜੂਦ ਸਨ |