30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਜਟਾਣਾ ਵਿਖੇ ਚੌਥਾ ਕਿ੍ਕੇਟ ਟੂਰਨਾਮੈਂਟ ਕਰਾਇਆ <br/>

ਅਜੀਤ ਡੈਸਕ 19-05-2026
ਬੇਲਾ, 18 ਮਈ (ਮਨਜੀਤ ਸਿੰਘ ਸੈਣੀ)- ਨੇੜਲੇ ਪਿੰਡ ਜਟਾਣਾ ਵਿਖੇ ਯਾਰ ਜਿਗਰੀ ਸਪੋਰਟਸ ਕਲੱਬ ਵੱਲੋਂ ਚੌਥਾ ਤਿੰਨ ਰੋਜ਼ਾ ਕਿ੍ਕੇਟ ਟੂਰਨਾਮੈਂਟ ਕਰਾਇਆ ਗਿਆ | ਇਸ ਦੌਰਾਨ ਪਹਿਲੇ ਸਥਾਨ 'ਤੇ ਮਾਹਲਾਂ ਝੱਲੀਆਂ, ਦੂਜੇ ਸਥਾਨ 'ਤੇ ਪੀਰਸੁਹਾਣਾ, ਤੀਜੇ ਸਥਾਨ 'ਤੇ ਅਟਾਰੀ ਤੇ ਚੌਥੇ ਸਥਾਨ 'ਤੇ ਸ੍ਰੀ ਚਮਕੌਰ ਸਾਹਿਬ ਦੀ ਟੀਮ ਰਹੀ | ਪਹਿਲੇ ਸਥਾਨ 'ਤੇ ਰਹੀ ਮਾਹਲਾਂ ਝੱਲੀਆਂ ਦੀ ਟੀਮ ਨੂੰ ਨੰਬਰਦਾਰ ਗਰੁੱਪ ਜਟਾਣਾ ਵੱਲੋਂ ਇੱਕੀ ਹਜ਼ਾਰ ਰੁਪਏ ਅਤੇ ਟਰਾਫ਼ੀ ਦਿੱਤੀ ਗਈ | ਦੂਜੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ ਗਿਆਰਾਂ ਹਜ਼ਾਰ ਰੁਪਏ ਟਰਾਫ਼ੀ ਤੇ ਤੀਜੇ ਅਤੇ ਚੌਥੇ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਨੂੰ ਇੱਕੀ ਇੱਕੀ ਸੌ ਰੁਪਏ ਤੇ ਟਰਾਫ਼ੀਆਂ ਦਿੱਤੀਆਂ ਗਈਆਂ | ਇਸ ਮੌਕੇ ਮੈਨ ਆਫ਼ ਸੀਰੀਜ਼ ਰਹੇ ਰਿੰਕੂ ਮਾਹਲਾਂ ਨੂੰ ਚਾਂਦੀ ਦੀ ਚੈਨ ਨਾਲ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਬੈੱਸਟ ਬੌਲਰ ਹਨੀ ਮਾਹਲਾਂ ਨੂੰ ਚਾਂਦੀ ਦੀ ਮੁੰਦਰੀ ਤੇ ਬੈੱਸਟ ਬੈਦਸ ਮੈਨ ਅਮਨ ਕੂਰੜਾ ਨੂੰ ਚਾਂਦੀ ਦੀ ਮੁੰਦਰੀ ਦਿੱਤੀ ਗਈ | ਤਿੰਨ ਦਿਨਾਂ ਟੂਰਨਾਮੈਂਟ ਦੌਰਾਨ ਤੀਹ ਦੇ ਕਰੀਬ ਟੀਮਾਂ ਨੇ ਹਿੱਸਾ ਲਿਆ | ਇਸ ਮੌਕੇ ਮਨਵੀਰ ਸਿੰਘ ਪ੍ਰੀਤ, ਤਰਨਜੋਤ ਸਿੰਘ ਨੇ ਆਏ ਮਹਿਮਾਨਾਂ, ਖਿਡਾਰੀਆਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਸਾਬਕਾ ਸਰਪੰਚ ਦਿਆਲ ਸਿੰਘ, ਨੰਬਰਦਾਰ ਜਸਵੀਰ ਸਿੰਘ ਜਟਾਣਾ, ਭੁਪਿੰਦਰ ਸਿੰਘ, ਗੁਰਦੇਵ ਸਿੰਘ, ਹਰਜੀਤ ਸਿੰਘ, ਕਮਲਜੀਤ ਸਿੰਘ, ਸੰਮਤੀ ਮੈਂਬਰ ਜਗਤਾਰ ਸਿੰਘ, ਕਾਕਾ, ਗੋਲਡੀ, ਡਾ. ਪਿ੍ੰਸ, ਦਲਜਿੰਦਰ ਰੋਮੀ, ਧਨਵੰਤ ਸਿੰਘ, ਸਰਬਜੀਤ ਸਿੰਘ ਸੁੱਖੀ, ਰਜਿੰਦਰ ਰਾਜਾ, ਚਤਰ ਸਿੰਘ, ਸਰਵਣ ਸਿੰਘ, ਹਰਸ਼ਜੋਤ ਸਿੰਘ , ਸਵਰਨ ਸਿੰਘ, ਮਲਕੀਤ ਸਿੰਘ ਚੋਪੜਾ, ਮਨਵੀਰ ਸਿੰਘ ਸਲਾਹਪੁਰ, ਪੰਚ ਗੁਰਮੇਲ ਸਿੰਘ, ਦਲਜੀਤ ਸਿੰਘ, ਜਸਪਾਲ ਸਿੰਘ, ਸੁੱਚਾ ਸਿੰਘ, ਮਨਵੀਰ ਸਿੰਘ, ਕਰਨ ਜਟਾਣਾ, ਹਰਗੁਣ ਜਟਾਣਾ, ਸਹਿਜਪ੍ਰੀਤ ਸਹਿਜੂ, ਜੁਗਰਾਜ ਸਿੰਘ, ਮਨਿੰਦਰ ਸਿੰਘ, ਮਨੂੰ ਜਟਾਣਾ, ਬਲਕਾਰ ਸਿੰਘ ਬੌਬੀ, ਪੰਮਾ ਜਟਾਣਾ, ਦੀਪ ਕੰਧੋਲਾ, ਕੁਲਵਿੰਦਰ ਸਿੰਘ, ਮਨਜੋਤ ਜਟਾਣਾ, ਇਕਬਾਲ ਸਾੳਾੂਡ ਜਟਾਣਾ, ਹਰਸ਼, ਮਨੀ, ਗੁਰਮਨ, ਤਰਨ, ਸੁਖਪ੍ਰੀਤ ਸਿੰਘ, ਗੁਰਮਨ, ਤਨਵੀਰ, ਕੁਮੈਂਟਰ ਰੋਹਿਤ ਮੋਰਿੰਡਾ, ਜੱਸ ਕਾਲਸਾਂ, ਅਰਸ਼ੀ ਰਹੀਮਾਬਾਦ, ਜੱਸੂ ਸਰਵਰਪੁਰ, ਤਰਨ ਭੈਣੀ

ਪਿਛਲੀ ਖ਼ਬਰ ਹਿਮਾਲਿਆ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੁਜਾਫਤ ਵਿਖੇ ਕਵਿਤਾ ਉਚਾਰਨ ਮੁਕਾਬਲਾ ਕਰਵਾਇਆ <br/> ਅਗਲੀ ਖ਼ਬਰ ਜਥੇ. ਔਲਖ ਨੇ ਕੀਤਾ ਜੱਟਪੁਰ ਵਿਖੇ ਕਿ੍ਕਟ ਟੂਰਨਾਮੈਂਟ ਦਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।