30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਹਿਮਾਲਿਆ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੁਜਾਫਤ ਵਿਖੇ ਕਵਿਤਾ ਉਚਾਰਨ ਮੁਕਾਬਲਾ ਕਰਵਾਇਆ <br/>

ਅਜੀਤ ਡੈਸਕ 19-05-2026
ਬੇਲਾ, 18 ਮਈ (ਮਨਜੀਤ ਸਿੰਘ ਸੈਣੀ) - ਹਿਮਾਲਿਆ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੁਜਾਫਤ ਵਲੋਂ ਪਿਛਲੇ ਦਿਨੀਂ ਕਵਿਤਾ ਉਚਾਰਨ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ 22 ਬੱਚਿਆਂ ਨੇ ਹਿੱਸਾ ਲਿਆ | ਇਹ ਮੁਕਾਬਲਾ ਐਲ.ਕੇ.ਜੀ. ਤੋਂ ਤੀਸਰੀ ਜਮਾਤ ਤੱਕ ਦੇ ਬੱਚਿਆਂ ਦਾ ਹੋਇਆ | ਜਮਾਤ ਐਲ.ਕੇ.ਜੀ. ਵਿੱਚੋਂ ਪਹਿਲਾ ਸਥਾਨ ਨਿਮਰਤ ਕੌਰ, ਦੂਸਰਾ ਸਥਾਨ ਤਨਿਸ਼ਕਾ ਸਿੰਘ, ਤੀਸਰਾ ਸਥਾਨ ਰਵਨੀਤ ਕੌਰ ਨੇ ਹਾਸਿਲ ਕੀਤਾ ਤੇ ਜਮਾਤ ਯੂ.ਕੇ.ਜੀ. ਵਿੱਚੋਂ ਪਹਿਲਾ ਸਥਾਨ ਮਨਰਾਜ ਸਿੰਘ, ਦੂਸਰਾ ਸਥਾਨ ਪ੍ਰਭੂਗੁਣ ਕੌਰ ਤੇ ਤੀਸਰਾ ਸਥਾਨ ਲਵਿਸ਼ ਨੇ ਪ੍ਰਾਪਤ ਕੀਤਾ, ਜਮਾਤ ਪਹਿਲੀ ਵਿੱਚੋਂ ਪਹਿਲਾ ਸਥਾਨ ਗੁਰਲੀਨ ਕੌਰ, ਦੂਸਰਾ ਸਥਾਨ ਅਰਸ਼ਜੋਤ ਕੌਰ ਤੇ ਤੀਸਰਾ ਸਥਾਨ ਯੁਵਰਾਜ ਸਿੰਘ ਨੇ ਹਾਸਿਲ ਕੀਤਾ, ਦੂਸਰੀ ਤੇ ਤੀਸਰੀ ਕਲਾਸ ਜੂਨੀਅਰ ਵਿੰਗ ਵਿੱਚੋਂ ਪਹਿਲਾ ਸਥਾਨ ਜਸਨੂਰ ਕੌਰ, ਦੂਸਰਾ ਸਥਾਨ ਕਸ਼ਿਸ਼ ਤੇ ਜਸਨੂਰ ਕੌਰ ਤੇ ਤੀਸਰਾ ਸਥਾਨ ਰਿਆਨਪ੍ਰੀਤ ਸਿੰਘ ਅਤੇ ਪ੍ਰਭਗੁਣ ਕੌਰ ਨੇ ਪ੍ਰਾਪਤ ਕੀਤਾ | ਕੁੱਝ ਬੱਚਿਆਂ ਨੂੰ ਹੌਸਲਾ ਵਧਾਓ ਇਨਾਮ ਵੀ ਦਿੱਤੇ ਗਏ | ਇਨਾਮ ਦਿੰਦਿਆਂ ਸਕੂਲ ਦੇ ਡਾਇਰੈਕਟਰ ਮਨਜਿੰਦਰ ਸਿੰਘ ਨੇ ਕਿਹਾ ਸੰਸਥਾ ਵਿਚ ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਵੱਖ-ਵੱਖ ਤਰ੍ਹਾਂ ਦੇ ਸਹਿ ਅਕਾਦਮਿਕ ਮੁਕਾਬਲੇ ਕਰਵਾਏ ਜਾਂਦੇ ਹਨ | ਉਹਨਾਂ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਅਜਿਹੇ ਮੁਕਾਬਲਿਆਂ ਦੀ ਮਹੱਤਤਾ ਹੋਰ ਵੱਧ ਜਾਂਦੀ ਹੈ, ਜਦੋਂ ਵਿਦਿਆਰਥੀਆਂ ਵਿਚ

ਪਿਛਲੀ ਖ਼ਬਰ ਡੀ.ਏ.ਵੀ. ਸਕੂਲ ਰੂਪਨਗਰ ਵਿਖੇ ਡੇਂਗੂ ਜਾਗਰੂਕਤਾ ਸੈਮੀਨਾਰ <br/> ਅਗਲੀ ਖ਼ਬਰ ਜਟਾਣਾ ਵਿਖੇ ਚੌਥਾ ਕਿ੍ਕੇਟ ਟੂਰਨਾਮੈਂਟ ਕਰਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।